ਮਯੂਰਭੰਜ: ਮਹਿਲਾ ਦਿਵਸ ਉੱਤੇ ਮਹਿਲਾ ਸਸ਼ਕਤੀਕਰਣ ਦੇ ਲਈ ਆਵਾਜ਼ ਚੁੱਕਣ ਵਾਲੀ ਡਾਕਟਰ ਦਮਅੰਤੀ ਬੇਸ਼ਰਾ,ਉਹ ਔਰਤ ਹੈ, ਜਿਨ੍ਹਾਂ ਨੇ ਸੰਤਾਲੀ ਭਾਸ਼ਾ ਦੇ ਸਾਹਿਤ ਅਤੇ ਸਿੱਖਿਆ ਲਈ ਬਹੁਤ ਕੰਮ ਕੀਤਾ ਹੈ। ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਲਈ ਭਾਰਤ ਸਰਕਾਰ ਦੇ ਲਈ ਉਨ੍ਹਾਂ ਨੂੰ ਪਦਮਸ਼੍ਰੀ ਪੁਰਸਕਾਰ ਲਈ ਚੁਣਿਆ ਹੈ।
ਇਹ ਵੀ ਪੜ੍ਹੋ: ਮਹਿਲਾ ਦਿਵਸ ਵਿਸ਼ੇਸ਼:150 ਔਰਤਾਂ ਦੀ ਜ਼ਿੰਦਗੀ ਜੰਨਤ ਬਣਾਉਣ ਵਾਲੀ ਊਸ਼ਾ
ਦਮਅੰਤੀ ਦਾ ਜਨਮ 18 ਫ਼ਰਵਰੀ 1962 ਨੂੰ ਮਯੂਰਭੰਜ ਜ਼ਿਲ੍ਹੇ ਦੇ ਬੋਬੀਜੋੜਾ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂਅ ਰਾਜਮਲ ਮਾਂਝੀ ਅਤੇ ਮਾਤਾ ਦਾ ਨਾਂਅ ਪੁੰਗੀ ਮਾਂਝੀ ਸੀ। ਸਾਲ 1988 'ਚ ਉਹ ਗੰਗਾਧਰ ਹਾਂਸਦਾ ਦੇ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ। ਸਾਲ 2009 'ਚ ਦਮਅੰਤੀ ਬੇਸ਼ਰਾ ਨੂੰ ਉਨ੍ਹਾਂ ਦੀ ਰਚਨਾ ਸ਼ਾਹ ਸਾਹੇਦ ਦੇ ਲਈ ਸਹਾਤਿਕ ਅਕਾਦਮੀ ਪੁਰਸਕਾਰ ਦੇ ਨਾਲ ਨਿਵਾਜ਼ਿਆ ਗਿਆ। ਸਾਲ 2011 ਤੋਂ ਉਹ ਪਹਿਲੀ ਮਹਿਲਾ ਸੰਤਾਲੀ ਮੈਗੇਜ਼ੀਨ 'ਕਰਮ ਡਾਰ' ਪ੍ਰਕਾਸ਼ਿਤ ਕਰ ਰਹੀ ਹੈ।
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ 'ਚ ਦਮਅੰਤੀ ਬੇਸ਼ਰਾ ਨੇ ਆਪਣੇ ਸਫ਼ਰ, ਸਫ਼ਲਤਾ ਅਤੇ ਔਰਤਾਂ ਦੇ ਵਿਸ਼ੇ 'ਤੇ ਖੁਲ੍ਹ ਕੇ ਗੱਲ ਕੀਤੀ।
ਉਨ੍ਹਾਂ ਦੱਸਿਆ ਕਿ ਪੜ੍ਹਾਈ ਕਰਦੇ ਹੀ ਉਨ੍ਹਾਂ ਲਿਖਣਾ ਸ਼ੁਰੂ ਕਰ ਦਿੱਤਾ ਸੀ। ਨੌਕਰੀ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਦੀ ਕਿਤਾਬ ਪ੍ਰਕਾਸ਼ਿਤ ਹੋਈ। ਦਮਅੰਤੀ ਦੱਸਦੀ ਹੈ ਕਿ ਉਸ ਵੇਲੇ ਸੰਤਾਲੀ 'ਚ ਲਿਖਣ ਵਾਲੀ ਔਰਤਾਂ ਬਹੁਤ ਘੱਟ ਸਨ, ਇਸ ਲਈ ਉਨ੍ਹਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਸੀ।
ਉਨ੍ਹਾਂ ਕਿਹਾ ਕਿ ਇਹ ਹੀ ਕਾਰਨ ਹੈ ਕਿ ਉਹ ਅੱਜ ਇਸ ਮੁਕਾਮ 'ਤੇ ਪਹੁੰਚੇ ਹਨ।
ਪਰਿਵਾਰ ਤੋਂ ਮਿਲਿਆ ਪੂਰਾ ਸਪੋਰਟ
ਪਰਿਵਾਰ ਤੋਂ ਉਨ੍ਹਾਂ ਨੂੰ ਕਿਵੇਂ ਸਪੋਰਟ ਮਿਲਿਆ ਇਸ ਗੱਲ ਦੀ ਜਾਣਕਾਰੀ ਦਮਅੰਤੀ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਰਿਵਾਰ ਦਾ ਪੂਰਾ ਸਪੋਰਟ ਮਿਲਿਆ। ਉਨ੍ਹਾਂ ਦੇ ਮਾਤਾ-ਪਿਤਾ ਨੇ ਪੜ੍ਹਾਈ ਨਹੀਂ ਕੀਤੀ ਸੀ ਪਰ ਉਨ੍ਹਾਂ ਨੂੰ ਬਹੁਤ ਪੜ੍ਹਾਇਆ। ਨੌਕਾਰੀ ਕਰਨ ਦੀ ਇਜਾਜ਼ਤ ਦਿੱਤੀ। ਵਿਆਹ ਤੋਂ ਬਾਅਦ ਉਨ੍ਹਾਂ ਪਤੀ ਅਤੇ ਸਹੁਰੇ ਪਰਿਵਾਰ ਦਾ ਪੂਰਾ ਸਹਿਯੋਗ ਮਿਲਿਆ। ਸੱਸ, ਸਹੁਰਾ ਅਤੇ ਨਨਾਣ ਹਮੇਸ਼ਾ ਉਸ ਨਾਲ ਖੜੇ ਰਹੇ।
ਸੰਤਾਲੀ ਭਾਸ਼ਾ 'ਚ ਪਬਲਿਸ਼ਰ ਨਾ ਹੋਣ ਨਾਲ ਹੋਈ ਪ੍ਰੇਸ਼ਾਨੀ
- ਦਮਅੰਤੀ ਕਹਿੰਦੀ ਹੈ ਕਿ ਉਹ ਜਿਸ ਸਮਾਜ ਤੋਂ ਆਉਂਦੀ ਹੈ, ਬੱਸ ਉੱਥੇ ਉਨ੍ਹਾਂ ਨੂੰ ਸੰਘਰਸ਼ ਕਰਨਾ ਪਿਆ ਹੈ। ਉਹ ਕਹਿੰਦੀ ਹੈ ਕਿ ਸੰਤਾਲੀ ਭਾਸ਼ਾ 'ਚ ਪਬਲਿਸ਼ਰ ਨਾ ਹੋਣ ਕਾਰਨ ਉਨ੍ਹਾਂ ਨੂੰ ਮੁਸੀਬਤਾਂ ਬਰਦਾਸ਼ਤ ਕਰਨੀਆਂ ਪਈਆਂ।
- ਉਹ ਕਹਿੰਦੀ ਹੈ ਕਿ ਘਰ,ਪਰਿਵਾਰ ਅਤੇ ਕੰਮ ਔਰਤਾਂ ਨੂੰ ਸੰਭਾਲਣਾ ਪੈਂਦਾ ਹੈ। ਇਸ ਲਈ ਐਕਟਿਵ ਰਹੋਂ , ਆਪਣਾ ਟਾਇਮ-ਟੇਬਲ ਸਹੀ ਨਾਲ ਸੈੱਟ ਕਰੋਂ। ਉਨ੍ਹਾਂ ਦੱਸਿਆ ਕਿ ਉਹ ਆਪ ਸਮਾਂ ਕੱਢ ਕੇ ਲਿਖਣ ਅਤੇ ਪੜ੍ਹਣ ਦਾ ਕੰਮ ਕਰ ਲੈਂਦੀ ਹੈ।
- ਦਮਅੰਤੀ ਨੇ ਔਰਤਾਂ ਨੂੰ ਆਪਣੇ ਆਪ ਨੂੰ ਅਬਲਾ ਅਤੇ ਦੁਰਬਲ ਨਾਂ ਸਮਝਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਆਤਮਵਿਸ਼ਵਾਸ਼ ਦੇ ਨਾਲ ਕੰਮ ਕਰੇਗੀ ਤਾਂ ਸਫ਼ਲ ਹੋਵੇਗੀ। ਜੋ ਕੰਮ ਮਰਦ ਕਰ ਸਕਦੇ ਹਨ, ਉਹ ਔਰਤਾਂ ਵੀ ਕਰ ਸਕਦੀਆਂ ਹਨ। ਦਮਅੰਤੀ ਨੇ ਕਿਹਾ ਕਿ ਔਰਤਾਂ ਨੂੰ ਪੜ੍ਹਾਈ ਜ਼ਰੂਰ ਕਰਨੀ ਚਾਹੀਦੀ ਹੈ।
- ਆਦਿਵਾਸੀ ਔਰਤਾਂ ਦੀ ਸਥਿਤੀ 'ਤੇ ਦਮਅੰਤੀ ਨੇ ਸੁਲਝਿਆ ਹੋਇਆ ਜਵਾਬ ਦਿੱਤਾ ਕਿ ਲੋਕਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੀ ਸੋਚ ਬਦਲਣ ਦੀ ਜ਼ਰੂਰਤ ਹੈ। ਆਦਿਵਾਸੀ ਔਰਤਾਂ ਨੂੰ ਸਿੱਖਿਅਤ ਕਰ ਉਨ੍ਹਾਂ ਦੀ ਹਾਲਤ ਬਦਲੀ ਜਾ ਸਕਦੀ ਹੈ।