ਨਵੀਂ ਦਿੱਲੀ: ਵਿਸ਼ਵ ਭਰ ਦੇ ਲੋਕ ਕੋਰੋਨਾ ਵਾਇਰਸ (ਕੋਵਿਡ-19) ਨਾਲ ਜੂਝ ਰਹੇ ਹਨ। ਇਸ ਮਹਾਂਮਾਰੀ ਤੋਂ ਬਚਾਅ ਲਈ ਲੋਕ ਮਾਸਕ ਤੇ ਸੈਨੇਟਾਈਜ਼ਰ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ। ਇਸੇ ਕੜੀ ਵਿੱਚ ਭਾਰਤ ਦੀ ਅਮਰਨਾਥ ਗੁਫਾ ਵਿੱਚ ਵੀ ਭਗਵਾਨ ਸ਼ਿਵ ਦੇ ਹਿਮਲਿੰਗ ਰੂਪ ਦੇ ਦਰਸ਼ਨਾਂ ਲਈ ਪੁੱਜੇ ਸ਼ਰਧਾਲੂ ਕੋਰੋਨਾ ਵਾਇਰਸ ਤੋਂ ਬਚਾਅ ਦੀ ਹਦਾਇਤਾਂ ਦੀ ਪਾਲਣਾ ਕਰਦੇ ਨਜ਼ਰ ਆਏ। ਇਸ ਦੌਰਾਨ ਸੁਰੱਖਿਆ ਬਲਾਂ ਤੋਂ ਇਲਾਵਾ ਗੁਫਾ ਵਿੱਚ ਪੂਜਾ-ਪਾਠ ਕਰਨ ਵਾਲੇ ਪੁਜਾਰੀ ਤੇ ਕੁੱਝ ਸ਼ਰਧਾਲੂ ਮੌਜੂਦ ਸਨ।
ਇਸ ਸਾਲ ਕੋਰੋਨਾ ਮਹਾਂਮਾਰੀ ਦੇ ਸਮੇਂ ਭਾਰੀ ਗਿਣਤੀ ਵਿੱਚ ਲੋਕਾਂ ਦੇ ਇੱਕਠ ਨੂੰ ਰੋਕਣ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ। ਜਿਸ ਨੂੰ ਵੇਖਦੇ ਹੋਏ ਜਨਤਕ ਥਾਵਾਂ ਅਤੇ ਵੱਡੀ ਗਿਣਤੀ 'ਚ ਲੋਕਾਂ ਦੇ ਇੱਕਠ ਵਾਲੀ ਥਾਵਾਂ ਉੱਤੇ ਲੋੜੀਂਦਾ ਸਾਵਧਾਨੀਆਂ ਰੱਖਿਆਂ ਜਾ ਰਹੀਆਂ ਹਨ।
ਗੌਰਤਲਬ ਹੈ ਕਿ ਭਗਵਾਨ ਸ਼ਿਵ ਅਮਰਨਾਥ ਗੁਫਾ ਅੰਦਰ ਹਿਮਲਿੰਗ ਦੇ ਰੂਪ 'ਚ ਬਿਰਾਜਮਾਨ ਹਨ। ਹਰ ਸਾਲ ਵਾਂਗ ਇਸ ਸਾਲ ਦੀ ਇਹ ਇਤਿਹਾਸਕ ਯਾਤਰਾ ਵੀ ਕੋਰੋਨਾ ਤੋਂ ਪ੍ਰਭਾਵਤ ਹੋਈ ਹੈ। ਸਾਉਣ ਦੇ ਮਹੀਨੇ ਵਿੱਚ ਸ਼ਿਵ ਦੀ ਪੂਜਾ ਕਰਨ ਨੂੰ ਲੈ ਕੇ ਲੋਕਾਂ ਦਾ ਖ਼ਾਸ ਵਿਸ਼ਵਾਸ ਹੈ। ਅਜਿਹੇ ਹਲਾਤਾਂ 'ਚ ਯਾਤਰਾ ਪੂਰੀ ਤਰ੍ਹਾਂ ਮੁਲਤਵੀ ਨਹੀਂ ਕੀਤੀ ਗਈ ਹੈ। ਇਸ ਦੇ ਲਈ ਲੋੜੀਂਦੇ ਸਰਟੀਫਿਕੇਟਾਂ ਦੇ ਨਾਲ ਘੱਟ ਗਿਣਤੀ ਲੋਕਾਂ ਨੂੰ ਯਾਤਰਾ ਕਰਨ ਦੀ ਆਗਿਆ ਦਿੱਤੀ ਗਈ ਹੈ।
ਹਿੰਦੀ ਕੈਲੰਡਰ ਮੁਤਾਬਕ ਸਾਉਣ ਦਾ ਮਹੀਨਾ ਅਕਸਰ ਜੁਲਾਈ-ਅਗਸਤ ਵਿੱਚ ਆਉਂਦਾ ਹੈ। ਇਸ ਸਮੇਂ ਦੌਰਾਨ ਮੌਨਸੂਨ ਦੀ ਬਾਰਿਸ਼ ਅਤੇ ਬਰਸਾਤੀ ਮੌਸਮ ਆਪਣੇ ਸਭ ਤੋਂ ਵਧੀਆ ਰੂਪ ਵਿੱਚ ਹੁੰਦੇ ਹਨ। ਸ਼ਰਧਾਲੂ ਇਸ ਸਮੇਂ ਦੌਰਾਨ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ। ਹਾਲਾਂਕਿ, ਇਸ ਸਾਲ ਮਹਾਂਮਾਰੀ ਦੇ ਕਾਰਨ, ਪੂਜਾ ਪ੍ਰਣਾਲੀ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਵੇਖੀਆਂ ਜਾ ਰਹੀਆਂ ਹਨ।