ਭਾਰਤ ਪੁਲਾੜ ਖ਼ੇਤਰ ਵਿੱਚ ਇਤਿਹਾਸ ਬਣਾਉਣ ਲਈ ਤਿਆਰ ਹੈ। ਹੁਣ ਤੋਂ ਕੁੱਝ ਹੀ ਸਮੇਂ ਬਾਅਦ ਚੰਦਰਮਾ ਦੇ ਦੱਖਣੀ ਧੂਰਵ 'ਤੇ ਇਸਰੋ ਦਾ ਚੰਦਰਯਾਨ-2 ਲੈਂਡ ਹੋਵੇਗਾ। ਇਸ ਦੇ ਨਾਲ ਹੀ ਭਾਰਤ ਚੰਨ ਦੇ ਦੱਖਣੀ ਹਿੱਸੇ ਉੱਤੇ ਪੁਜਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ।
ਚੰਦਰਯਾਨ -2 ਚੰਨ ਦੀ ਤਹਿ ਉੱਤੇ ਖਣਿਜ ਦਾ ਪਤਾ ਲਗਾਵੇਗਾ ਅਤੇ ਚੰਨ ਉੱਤੇ ਭੂਚਾਲ ਆਉਂਣ ਬਾਰੇ ਵੀ ਜਾਣਕਾਰੀ ਹਾਸਲ ਕਰੇਗਾ। ਅਜਿਹੇ ਵਿੱਚ ਇਸ ਅਹਿਮ
ਪਰਿਯੋਜਨਾ ਉੱਤੇ ਦੁਨੀਆਂ ਭਰ ਦੇ ਕਈ ਦੇਸ਼ਾਂ ਦੀ ਨਜ਼ਰ ਹੈ।
ਇਸਰੋ ਕੇਂਦਰ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਰਾਧਾਕ੍ਰਿਸ਼ਨਨ ਦਾ ਬਿਆਨ
ਕਸਤੂਰੀਰੰਗਨ ਦਾ ਬਿਆਨ ਇਸਰੋ ਦੇ ਚੀਫ਼ ਕੇ ਸਿਵਨਇਸਰੋ ਕੇਂਦਰ ਵਿੱਚ ਮੌਜ਼ੂਦ ਬੱਚੇਇਸਰੋ ਦੇ ਮੁੱਖ ਕੇਂਦਰ ਦਾ ਨਜ਼ਾਰਾ
ਚੰਦਰਯਾਨ -2 ਦਾ ਰੋਵਰ ਪ੍ਰਗਿਆਨ ਇੱਕ ਏਆਈ-ਦੁਆਰਾ ਸੰਚਾਲਤ 6 ਪਹੀਆ ਵਾਹਨ ਹੈ, ਇਸਦਾ ਨਾਮ ਹੈ 'ਪ੍ਰਗਿਆਨ', ਜੋ ਸੰਸਕ੍ਰਿਤ ਦੀ ਸ਼ਬਦਾਵਲੀ ਤੋਂ ਲਿਆ ਗਿਆ ਹੈ । ਇਸ ਦਾ ਭਾਰ 27 ਕਿਲੋਗ੍ਰਾਮ ਹੈ ਅਤੇ ਇਹ 50 ਵਾਟ ਪਾਵਰ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਇਹ 500 ਮੀਟਰ (ਅੱਧਾ ਕਿਲੋਮੀਟਰ) ਤੱਕ ਦੀ ਯਾਤਰਾ ਕਰ ਸਕਦਾ ਹੈ।
ਰੋਵਰ ਪ੍ਰਗਿਆਨ ਕੰਮ ਕਰਨ ਲਈ ਸੌਰ ਊਰਜਾ ਦਾ ਇਸਤੇਮਾਲ ਕਰਦਾ ਹੈ। ਇਹ ਲੈਂਡਰ ਦੇ ਨਾਲ ਗੱਲਬਾਤ ਕਰ ਸਕਦਾ ਹੈ।
ਪ੍ਰਗਿਆਨ , ਲੈਂਡਰ ਵਿਕਰਮ ਨੂੰ ਜਾਣਕਾਰੀ ਭੇਜੇਗਾ ਅਤੇ ਲੈਂਡਰ ਬੈਂਗਲੁਰੂ ਦੇ ਨੇੜੇ ਬਯਾਲਲੂ ਸਿਥਤ ਇੰਡੀਅਨ ਡੀਪ ਸਪੇਸ ਨੈਟਵਰਕ ਨੂੰ ਜਾਣਕਾਰੀ ਪ੍ਰਸਾਰਤ ਕਰੇਗਾ।