ਸ੍ਰੀਨਗਰ: ਰਾਸ਼ਟਰੀ ਜਾਂਚ ਏਜੰਸੀ ਨੇ ਅੱਜ ਜੰਮੂ ਤੇ ਕਸ਼ਮੀਰ ਦੇ ਸ੍ਰੀਨਗਰ ਜ਼ਿਲ੍ਹੇ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਦੇ ਅਨੁਸਾਰ ਐਨਆਈਏ ਨੇ ਗ੍ਰੇਟਰ ਕਸ਼ਮੀਰ ਦਫ਼ਤਰ ਅਤੇ ਮਨੁੱਖੀ ਅਧਿਕਾਰ ਕਾਰਕੁਨ ਖੁਰਮ ਪਰਵੇਜ਼ ਦੇ ਘਰ ਛਾਪਾ ਮਾਰਿਆ।
ਸੂਤਰਾਂ ਅਨੁਸਾਰ ਐਨਆਈਏ ਨੇ ਅੱਜ ਸਵੇਰੇ ਸ਼ਹਿਰ ਵਿੱਚ ਚਾਰ ਥਾਵਾਂ ’ਤੇ ਛਾਪੇ ਮਾਰੇ।
ਸੂਤਰਾਂ ਨੇ ਦੱਸਿਆ ਕਿ ਐਨਆਈਏ ਨੇ ਪ੍ਰਤਾਪ ਪਾਰਕ ਵਿੱਚ ਗ੍ਰੇਟਰ ਕਸ਼ਮੀਰ ਦੇ ਦਫਤਰ, ਸੋਨਵਰ ਵਿੱਚ ਮਨੁੱਖੀ ਅਧਿਕਾਰ ਕਾਰਕੁਨ ਖੁਰਮ ਪਰਵੇਜ਼ ਦੇ ਘਰ, ਨਹਿਰੂ ਪਾਰਕ ਨੇੜੇ ਮੁਹੰਮਦ ਅਮੀਨ ਡੰਗੋਲਾ ਨਾਲ ਸਬੰਧਤ ਹਾਉਸ ਅਤੇ ਨਵਾ ਕਾਡਲ ਵਿੱਚ ਐਨਜੀਓ ਦੇ ਦਫ਼ਤਰ ਵਿੱਚ ਛਾਪਾ ਮਾਰਿਆ। ਹਾਲਾਂਕਿ, ਛਾਪੇਮਾਰੀ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।