ਨਵੀਂ ਦਿੱਲੀ: ਕੇਂਦਰੀ ਜਾਂਚ ਏਜੰਸੀ ਨੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਓਐਸਡੀ( ਅਫ਼ਸਰ ਆਨ ਸਪੈਸ਼ਨ ਡਿਊਟੀ) ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ।
ਆਰੋਪੀ ਅਧਿਕਾਰੀ ਗੋਪਾਲ ਕ੍ਰਿਸ਼ਣ ਮਾਧਵ ਦਿੱਲੀ ਸਕੱਤਰੇਤ ਵਿੱਚ ਤੈਨਾਤ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਸੀਬੀਆਈ ਦੇ ਮੁੱਖ ਦਫ਼ਤਰ ਵਿੱਚ ਲਿਆਂਦਾ ਗਿਆ ਹੈ ਜਿੱਥੇ ਸੀਬੀਆਈ ਉਸ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਅਧਿਕਾਰੀ ਦੀ ਗ੍ਰਿਫ਼ਤਾਰੀ ਜੀਐਸਟੀ ਦੇ ਇੱਕ ਮਾਮਲੇ ਵਿੱਚ 2 ਲੱਖ ਦੀ ਰਿਸ਼ਵਤ ਲੈਣ ਕਰਕੇ ਹੋਈ ਹੈ। ਇਹ ਵੀ ਦੱਸ ਦਈਏ ਕਿ ਅਧਿਕਾਰੀ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਦਫ਼ਤਰ ਵਿੱਚ 2015 ਤੋਂ ਨਿਯੁਕਤ ਹੈ। ਸਰਕਾਰੀ ਵੈੱਬਸਾਈਟ ਮੁਤਾਬਕ ਦੇ ਰਿਕਾਰਡ ਮੁਤਾਬਕ ਉਸ ਨੂੰ ਦਿੱਲੀ ਦੇ ਉੱਪ ਮੁੱਖ ਮੰਤਰੀ ਦਾ ਓਐਸਡੀ ਦੱਸਿਆ ਜਾ ਰਿਹਾ ਹੈ। ਇਹ ਧਿਆਨ ਰਹੇ ਕਿ ਇਹ ਗ੍ਰਿਫ਼ਤਾਰੀ ਵੋਟਾਂ ਦੇ ਐਨ ਮੌਕੇ 'ਤੇ ਹੋਈ ਹੈ।