ਹੈਦਰਾਬਾਦ: ਹੈਦਰਾਬਾਦ ਵਿੱਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਕਤਲ ਕਰਨ ਵਾਲੇ ਮੁਲਜ਼ਮਾਂ ਦੇ ਐਨਕਾਉਂਟਰ ਤੋਂ ਬਾਅਦ ਪੁਲਿਸ ਨੇ ਪ੍ਰੈਸ ਕਾਨਫ਼ਰੰਸ ਕੀਤੀ। ਇਸ ਮੌਕੇ ਪੁਲਿਸ ਕਮਿਸ਼ਨਰ ਵੀ. ਸਜਨਾਰ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ 'ਤੇ 10 ਪੁਲਿਸ ਮੁਲਾਜ਼ਮ ਰੀਕ੍ਰੀਏਸ਼ਨ ਲਈ ਗਏ ਸਨ ਜਿੱਥੇ ਮੁਲਜ਼ਮਾਂ ਨੇ ਮਹਿਲਾ ਡਾਕਟਰ ਦਾ ਮੋਬਾਇਲ ਲੁਕਾ ਦਿੱਤਾ ਸੀ ਜਿਸ ਦੀ ਤਲਾਸ਼ੀ ਕਰਨੀ ਸੀ ਤੇ ਨਾਲ ਹੀ ਸਾਇੰਟੀਫ਼ਿਕ ਸਬੂਤ ਵੀ ਇਕੱਠੇ ਕਰਨੇ ਸਨ।
ਉਨ੍ਹਾਂ ਕਿਹਾ ਕਿ 4 ਵਿੱਚੋਂ 2 ਮੁਲਾਜ਼ਮ ਪੁਲਿਸ ਦੀ ਪਿਸਤੌਲ ਨੂੰ ਖੋਹ ਕੇ ਪੁਲਿਸ ਵਾਲਿਆਂ 'ਤੇ ਗੋਲੀਬਾਰੀ ਕਰਨ ਲੱਗ ਗਏ ਜਿਸ ਕਰਕੇ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਨੇ ਮੁਕਾਬਲੇ ਤੋਂ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਕੋਈ ਗੋਲੀਬਾਰੀ ਨਹੀਂ ਕਰੇਗਾ ਪਰ ਉੱਥੇ ਫਿਰ ਵੀ ਲੋਕ ਗੋਲੀਬਾਰੀ ਕਰਦੇ ਰਹੇ। ਤੇਲੰਗਾਨਾ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਪੂਰੀ ਘਟਨਾ ਦੀ ਸਾਇੰਟੀਫਿਕ ਤਰੀਕੇ ਨਾਲ ਜਾਂਚ ਕੀਤੀ ਤੇ ਫਿਰ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਮਾਮਲੇ ਨੂੰ ਅਦਾਲਤ ਵਿੱਚ ਰੱਖਿਆ। ਅਦਾਲਤੇ ਨੇ 10 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਤੇ 4,5 ਦਸੰਬਰ ਨੂੰ ਉਨ੍ਹਾਂ ਨੇ ਜੇਲ੍ਹ ਵਿੱਚ ਪੁੱਛਗਿੱਛ ਕੀਤੀ।
ਉੱਥੇ ਹੀ ਜਦੋਂ ਸ਼ੁੱਕਰਵਾਰ ਸਵੇਰੇ ਵਾਰਦਾਤ ਵਾਲੀ ਥਾਂ ਮਹਿਲਾ ਡਾਕਟਰ ਦੇ ਮੋਬਾਈਲ ਦੀ ਭਾਲ ਕਰਨ ਲਈ ਪਹੁੰਚੇ ਤਾਂ ਆਰਿਫ਼ ਤੇ ਚਿੰਤਾਕੁਟਾ ਨੇ ਪੁਲਿਸ ਉੱਤੇ ਪੱਥਰ ਸੁੱਟਿਆ ਤੇ ਪਿਸਤੌਲ ਖੋਹ ਕੇ ਗੋਲੀ ਮਾਰ ਦਿੱਤੀ। ਪੁਲਿਸ ਨੇ ਉਸਨੂੰ ਆਤਮ ਸਮਰਪਣ ਕਰਨ ਲਈ ਵੀ ਕਿਹਾ ਪਰ ਉਹ ਰਾਜ਼ੀ ਨਹੀਂ ਹੋਇਆ।
ਮੁਕਾਬਲੇ ਵਿਚ 2 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇੱਕ ਪੁਲਿਸ ਮੁਲਾਜ਼ਮ ਦੇ ਸਿਰ ਵਿੱਚ ਗੋਲੀ ਲੱਗੀ ਹੈ। ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਤੇਲੰਗਾਨਾ ਪੁਲਿਸ ਨੇ ਆਪਣੀ ਪ੍ਰੈਸ ਕਾਨਫ਼ਰੰਸ ਵਿੱਚ ਦੱਸਿਆ ਕਿ ਇਹ ਮੁਕਾਬਲਾ ਸਵੇਰੇ 5:45 ਤੋਂ 6: 15 ਦੇ ਵਿਚਕਾਰ ਹੋਇਆ। ਮੁਕਾਬਲੇ ਵਿਚ 10 ਪੁਲਿਸ ਮੁਲਾਜ਼ਮ ਮੌਜੂਦ ਸਨ। ਇਕ ਐਸਆਈ ਅਤੇ ਇਕ ਕਾਂਸਟੇਬਲ ਜ਼ਖ਼ਮੀ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ 28 ਨਵੰਬਰ ਨੂੰ ਹੈਦਰਾਬਾਦ ਵਿੱਚ ਮਹਿਲਾ ਡਾਕਟਰ ਦਾ ਜਬਰ ਜਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਮੁਲਜ਼ਮਾਂ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਐਨਕਾਉਂਟਰ ਕਰਕੇ ਮਾਰ ਦਿੱਤਾ।