ਨਵੀਂ ਦਿੱਲੀ: ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੇ 20 ਕਰਮੀ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ 18 ਕਰਮੀ ਇੱਕੋ ਯੁਨਿਟ ਦੇ ਹਨ।
ਸੋਮਵਾਰ ਤੋਂ ਫੋਰਸ ਵਿਚ 20 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ਵਿੱਚ 18 ਉਸ ਯੁਨਿਟ ਦੇ ਹਨ ਜੋ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਰਾਖੀ ਕਰਦੀ ਹੈ, ਜਦੋਂ ਕਿ ਇੱਕ-ਇੱਕ ਕੇਸ ਹਿਮਾਚਲ ਪ੍ਰਦੇਸ਼ ਦੀ ਐਨਟੀਪੀਸੀ ਯੁਨਿਟ ਅਤੇ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਸਕੱਤਰੇਤ ਤੋਂ ਮਿਲਿਆ ਹੈ।
ਸੀਆਈਐਸਐਫ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦਿੱਲੀ ਏਅਰਪੋਰਟ ਯੂਨਿਟ ਤੋਂ ਪਾਏ ਗਏ ਸਾਰੇ 18 ਜਵਾਨ ਪਹਿਲਾਂ ਤੋਂ ਹੀ ਕੋਰੋਨਾ ਸੰਕਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਕਾਰਨ ਕੁਆਰੰਟੀਨ ਵਿੱਚ ਸਨ।
ਇੱਕ ਅਧਿਕਾਰੀ ਨੇ ਦੱਸਿਆ, "ਸੀਆਈਐਸਐਫ ਦੇ ਜਵਾਨ ਜੋ ਸੰਕਰਮਿਤ ਪਾਏ ਗਏ ਹਨ, ਡਿਊਟੀ 'ਤੇ ਨਹੀਂ ਸਨ। ਉਨ੍ਹਾਂ ਦੀ ਰਿਪੋਰਟਾਂ ਤੋਂ ਬਾਅਦ, ਉਨ੍ਹਾਂ ਨੂੰ ਸਹੀ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਸੀਆਈਐਸਐਫ ਦੇ ਅਨੁਸਾਰ, ਫ਼ੋਰਸ ਵਿੱਚ ਹੁਣ ਤੱਕ 78 ਐਕਟਿਵ ਕੋਵਿਡ-19 ਕੇਸ ਚੱਲ ਰਹੇ ਹਨ ਅਤੇ ਹੁਣ ਤੱਕ 132 ਜਵਾਨ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਇਸ ਵਾਇਰਸ ਕਾਰਨ ਫ਼ੋਰਸ ਦੇ 3 ਜਵਾਨਾਂ ਦੀ ਮੌਤ ਵੀ ਹੋ ਚੁੱਕੀ ਹੈ।