ਨਵੀਂ ਦਿੱਲੀ: ਅਯੁੱਧਿਆ ਜ਼ਮੀਨੀ ਵਿਵਾਦ ਮਾਮਲੇ 'ਚ ਸਾਲਸੀ (ਵਿਚੋਲਗੀ) ਕਮੇਟੀ ਨੇ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ। ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ ਤੇ ਕੋਰਟ ਉਸੇ ਦਿਨ ਤੈਅ ਕਰੇਗਾ ਕਿ ਅੱਗੇ ਸਾਲਸੀ ਕਮੇਟੀ ਜਾਰੀ ਰਹੇਗੀ ਜਾਂ ਮੁਕੱਦਮੇ ਦੀ ਸੁਣਵਾਈ ਹੋਵੇਗੀ।
-
Ayodhya land case: The three member mediation panel has submitted its report in a sealed cover to the Supreme Court pic.twitter.com/Ij62lI9Jgl
— ANI (@ANI) August 1, 2019 " class="align-text-top noRightClick twitterSection" data="
">Ayodhya land case: The three member mediation panel has submitted its report in a sealed cover to the Supreme Court pic.twitter.com/Ij62lI9Jgl
— ANI (@ANI) August 1, 2019Ayodhya land case: The three member mediation panel has submitted its report in a sealed cover to the Supreme Court pic.twitter.com/Ij62lI9Jgl
— ANI (@ANI) August 1, 2019
ਜ਼ਿਕਰਯੋਗ ਹੈ ਕਿ ਸਾਲਸੀ ਕਮੇਟੀ ਦੀ ਅਗਵਾਈ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਫਕੀਰ ਮੁਹੰਮਦ ਇਬਰਾਹਿਮ ਖਲੀਫੁੱਲਾ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਕਮੇਟੀ 'ਚ ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਸੀਨੀਅਰ ਐਡਵੋਕੇਟ ਸ਼੍ਰੀਰਾਮ ਪੰਚੂ ਸ਼ਾਮਿਲ ਹਨ। ਇਸ ਤੋਂ ਪਹਿਲਾਂ, 11 ਜੁਲਾਈ ਨੂੰ ਸੁਪਰੀਮ ਕੋਰਟ ਨੇ ਅਯੁੱਧਿਆ ਜ਼ਮੀਨੀ ਵਿਵਾਦ ਮਾਮਲੇ 'ਚ ਸਾਲਸੀ ਪ੍ਰਕਿਰਿਆ ਨੂੰ ਰੋਕਣ ਲਈ ਦਾਇਰ ਪਟੀਸ਼ਨ 'ਤੇ ਸੁਣਵਾਈ ਕੀਤੀ ਸੀ, 25 ਜੁਲਾਈ ਤੱਕ ਸਾਲਸੀ ਕਮੇਟੀ ਨੂੰ ਇੱਕ ਪੂਰਨ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ।
ਕਿ ਹੈ ਪੂਰਾ ਮਾਮਲਾ ?
ਹਿੰਦੂ ਪਾਰਟੀ ਦੇ ਨੇਤਾ ਗੋਪਾਲ ਸਿੰਘ ਵਿਸ਼ਾਰਦ ਨੇ ਸੁਪਰੀਮ ਕੋਰਟ ਵਿੱਚ ਕਿਹਾ ਸੀ ਕਿ ਇਸ ਮਾਮਲੇ ‘ਤੇ ਗਠਤ ਕੀਤੀ ਗਈ ਸਾਲਸੀ ਕਮੇਟੀ ਵੱਲੋਂ ਕੋਈ ਠੋਸ ਤਰੱਕੀ ਨਹੀਂ ਕੀਤੀ ਗਈ ਹੈ। ਉਨ੍ਹਾਂ ਵੱਲੋਂ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਅਪੀਲ ਕੀਤੀ ਗਈ ਸੀ ਕਿ ਅਦਾਲਤ ਇਸ 'ਤੇ ਜਲਦੀ ਸੁਣਵਾਈ ਕਰੇ। ਸੁਪਰੀਮ ਕੋਰਟ ਨੇ ਇਸ ਅਪੀਲ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਸੀ।
ਹੁਣ ਅਦਾਲਤ ਨੇ ਆਪਣੀ ਅਧਿਕਾਰਤ ਸਾਈਟ 'ਤੇ ਇਕ ਨੋਟਿਸ ਜਾਰੀ ਕੀਤਾ ਹੈ ਜਿਸ ਮੁਤਾਬਕ, ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਹੇਠ ਵਿਸ਼ਾਰਦ ਦੀ ਅਰਜ਼ੀ 'ਤੇ ਵਿਚਾਰ ਕੀਤਾ ਜਾਵੇਗਾ। ਇਸ ਬੈਂਚ ਵਿੱਚ ਜੱਜ ਡੀ.ਵੀ.ਆਈ. ਚੰਦਰਚੁੜ, ਅਸ਼ੋਕ ਭੂਸ਼ਨ, ਐੱਸ.ਏ. ਬੋਬੜੇ, ਅਤੇ ਐੱਸ. ਅਬਦੁੱਲ ਨਜ਼ੀਰ ਵੀ ਹੋਣਗੇ।