ਤਿਰੂਵਨੰਤਪੁਰਮ: ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਜੋ ਕਿ ਐਤਵਾਰ ਨੂੰ ਦੋਹਾ ਤੋਂ 181 ਯਾਤਰੀਆਂ ਨਾਲ ਉਡਾਣ ਭਰਨ ਵਾਲੀ ਸੀ, ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਕੀਤੀ।
ਹਵਾਈ ਅੱਡੇ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਇਹ ਉਡਾਣ ਕੋਜ਼ੀਕੋਡ ਤੋਂ ਦੁਪਹਿਰ 1 ਵਜੇ ਦੇ ਕਰੀਬ ਦੋਹਾ ਲਈ ਜਾਣ ਵਾਲੀ ਸੀ ਅਤੇ ਇਥੇ ਲਗਭਗ 10.45 ਵਜੇ ਪਹੁੰਚਣਾ ਸੀ।
ਅਧਿਕਾਰੀ ਨੇ ਦੱਸਿਆ, "ਕੁਝ ਤਕਨੀਕੀ ਕਰਨਾਂ ਕਰਕੇ ਦੋਹਾ ਨੇ ਇਸ ਉਡਾਣ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਸਾਡੀ ਸਮਝ ਮੁਤਾਬਕ ਇਸ ਉਡਾਣ ਨੂੰ ਰੱਦ ਕਰ ਦਿੱਤਾ ਗਿਆ ਹੈ। ਹੁਣ ਇਸ ਨੂੰ ਇੱਕ ਨਵੇਂ ਸ਼ਡਿਊਲ ਤਹਿਤ ਕੰਮ ਕਰਨਾ ਪਏਗਾ। ਅਸੀਂ ਪੂਰੀ ਤਰ੍ਹਾਂ ਤਿਆਰ ਸੀ।"
ਖ਼ਬਰਾਂ ਅਨੁਸਾਰ ਦੋਹਾ ਤੋਂ ਯਾਤਰਾ ਲਈ 50 ਦੇ ਕਰੀਬ ਯਾਤਰੀਆਂ ਏਅਰਪੋਰਟ ਪਹੁੰਚੇ ਸਨ। ਇਸ ਤਰ੍ਹਾਂ ਐਤਵਾਰ ਨੂੰ ਸਿਰਫ ਇੱਕ ਉਡਾਣ ਕੇਰਲਾ ਪਹੁੰਚੇਗੀ ਅਤੇ ਇਹ ਉਹ ਹੈ ਜੋ ਮਲੇਸ਼ੀਆ ਤੋਂ ਫ਼ਸੇ ਭਾਰਤੀਆਂ ਨੂੰ ਰਾਤ ਨੂੰ ਕੋਚੀ ਲੈ ਕੇ ਆ ਰਹੀ ਹੈ।
ਇਸੇ ਦੌਰਾਨ ਤਿਰੂਵਨੰਤਪੁਰਮ ਜ਼ਿਲ੍ਹਾ ਕੁਲੈਕਟਰ ਨੇ ਇੱਥੇ ਮੀਡੀਆ ਨੂੰ ਦੱਸਿਆ ਕਿ ਇਸ ਉਡਾਣ ਨੂੰ ਹੁਣ ਮੰਗਲਵਾਰ ਲਈ ਮੁੜ ਨਿਰਧਾਰਤ ਕੀਤਾ ਗਿਆ ਹੈ।