ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਕਰਕੇ ਕੇਂਦਰ ਸਰਕਾਰ ਵੱਲੋਂ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਕਰਕੇ ਕੰਮ ਦੇ ਠੱਪ ਹੋ ਜਾਣ ਕਰਕੇ ਗੁਜਰਾਤ ਤੋਂ ਪੰਜਾਬ ਟਰੱਕ ਭਰ ਕੇ ਲੈ ਜਾ ਰਹੇ 58 ਲੋਕਾਂ ਨੂੰ ਜਾਮਸਰ ਪੁਲਿਸ ਨੇ ਕਾਬੂ ਕੀਤਾ ਹੈ।
ਜ਼ਿਕਰ ਕਰ ਦਈਏ ਕਿ ਜਾਮਸਰ ਪੁਲਿਸ ਗਸ਼ਤ ਕਰ ਰਹੀ ਸੀ ਜਿਸ ਦੌਰਾਨ ਉਨ੍ਹਾਂ ਨੇ ਪੰਜਾਬ ਨੰਬਰ ਇੱਕ ਟਰੱਕ ਰੋਕਿਆ। ਜਾਂਚ ਦੌਰਾਨ ਟਰੱਕ ਦੇ ਕੈਬਿਨ ਵਿੱਚੋਂ 7 ਲੋਕ ਮਿਲੇ ਅਤੇ ਟਰੱਕ ਦੇ ਅੰਦਰੋਂ 51 ਲੋਕ ਹੋਰ ਸਨ।
ਪੁੱਛਗਿੱਛ ਦੌਰਾਨ ਟਰੱਕ ਡਰਾਇਵਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਦਾ ਹੈ ਅਤੇ ਇਹ ਸਾਰੇ ਲੋਕ ਗਾਂਧੀ ਧਾਮ ਅਤੇ ਗੁਜਰਾਤ ਦੇ ਵਾਸੀ ਹਨ। ਉਨ੍ਹਾਂ ਨੇ ਕਿਹਾ ਸੀ ਕੋਰੋਨਾ ਦੇ ਕਰਕੇ ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਇਸ ਲਈ ਉਹ ਪੰਜਾਬ ਜਾਣਾ ਚਾਹੁੰਦੇ ਹਨ।
ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ 1000 ਰੁਪਏ ਪ੍ਰਤੀ ਵਿਅਕਤੀ ਦੇਣ ਦੀ ਗੱਲ ਕਹੀ ਸੀ ਜਿਸ ਦੇ ਲਾਲਾਚ ਵਿੱਚ ਆ ਕੇ ਉਹ ਇਨ੍ਹਾਂ ਲੋਕਾਂ ਨੂੰ ਲਿਆਉਣ ਲਈ ਮੰਨ ਗਿਆ।
ਪੁਲਿਸ ਨੇ ਸਾਰਿਆਂ ਨੂੰ ਖੇਤਾਂ ਵਿੱਚ ਇੱਕ-ਇੱਕ ਮੀਟਰ ਦੀ ਦੂਰੀ ਤੇ ਬਿਠਾ ਕੇ ਸੈਨੇਟਾਈਜ਼ਰ ਕਰਵਾਕੇ ਮਾਸਕ ਪਵਾਏ। ਉੱਥੇ ਸਾਰਿਆਂ ਨੂੰ ਖਾਣਾ ਖਵਾਇਆ ਜਿਸ ਤੋਂ ਬਾਅਦ ਉਨ੍ਹਾਂ ਦੀ ਸਕਰੀਨਿੰਗ ਵੀ ਕਰਵਾਈ ਗਈ। ਪੁਲਿਸ ਨੇ ਟਰੱਕ ਡਰਾਇਵਰ ਦੇ ਖਿਲਾਫ਼ ਮਾਮਲੇ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।