ਡੀਐੱਸਪੀ ਹੈਡਕੁਆਟਰ ਨੇ ਪੀਸੀਆਰ ਮੁਲਾਜ਼ਮਾਂ ਦੀ ਕੀਤੀ ਹੌਂਸਲਾ ਅਫਜ਼ਾਈ,ਕੜਾਕੇ ਦੀ ਠੰਢ 'ਚ ਡਿਊਟੀ ਨਿਭਾਉਣ ਲਈ ਕੀਤੀ ਸ਼ਲਾਘਾ - PCR EMPLOYEES ENCOURAGED
🎬 Watch Now: Feature Video
Published : Dec 16, 2024, 7:48 PM IST
ਮੋਗਾ ਐੱਸਐੱਸਪੀ ਅਜੈ ਗਾਂਧੀ ਦੇ ਦਿਸ਼ਾ ਨਿਰਦੇਸ਼ ਹੇਠ ਠੰਢ ਵਿੱਚ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਪੀਸੀਆਰ ਮੁਲਾਜ਼ਮਾਂ ਨੂੰ ਡੀਐੱਸਪੀ ਹੈਡਕੁਾਰਟਰ ਜੋਰਾ ਸਿੰਘ ਵੱਲੋਂ ਵੱਖ-ਵੱਖ ਪੀਸੀਆਰ ਮੁਲਾਜ਼ਮਾਂ ਨੂੰ ਰਾਤ 1 ਵਜੇ ਸੂਪ ਪਿਲਾਇਆ ਗਿਆ। ਡੀਐੱਸਪੀ ਹੈਡਕੁਆਟਰ ਜੋਰਾ ਸਿੰਘ ਨੇ ਪੀਸੀਆਰ ਮੁਲਾਜ਼ਮਾਂ ਨੂੰ ਕਿਹਾ ਕਿ ਪੀਸੀਆਰ ਵਿੱਚ ਹੋਏ ਵਾਧੇ ਕਾਰਨ ਅੱਗੇ ਨਾਲੋਂ ਮੋਗਾ ਜ਼ਿਲ੍ਹੇ ਵਿੱਚ ਕ੍ਰਾਈਮ ਨੂੰ ਠੱਲ ਪਈ ਹੈ ਅਤੇ ਇਨ੍ਹਾਂ ਮੁਲਾਜ਼ਮਾਂ ਦੀ ਹੌਸਲਾ ਅਫਜ਼ਾਈ ਲਈ ਇਨ੍ਹਾਂ ਨੂੰ ਸੂਪ ਪਿਲਾਇਆ ਗਿਆ ਹੈ। ਉਨ੍ਹਾਂ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਦਿਨ ਰਾਤ ਉਨ੍ਹਾਂ ਦਾ ਨਾਲ ਖੜ੍ਹੀ ਹੈ ਅਤੇ ਜੇਕਰ ਕੋਈ ਸ਼ਰਾਰਤੀ ਅਨਸਰ ਜਾਂ ਲਵਾਰਿਸ ਚੀਜ਼ਾਂ ਉਨ੍ਹਾਂ ਨੂੰ ਦਿਖਦੀ ਹੈ ਤਾਂ ਤੁਰੰਤ 112 ਹੈਲਪਲਾਈਨ ਨੰਬਰ 'ਤੇ ਕਾਲ ਕਰਨ ਤਾਂ ਜੋ ਪੁਲਿਸ ਮੌਕੇ 'ਤੇ ਪਹੁੰਚ ਸਕੇ।