ਅੰਮ੍ਰਿਤਸਰ ਦੇ BRTS ਰੋਡ ਤੇ ਵਾਪਰਿਆ ਸੜਕ ਹਾਦਸਾ, ਤੇਜ਼ ਰਫਤਾਰ ਆਟੋ ਰਿਕਸ਼ਾ ਨਾਲ ਘੋੜੇ ਰੇਹੜੇ ਦੀ ਹੋਈ ਟੱਕਰ - Road accident - ROAD ACCIDENT
🎬 Watch Now: Feature Video
Published : Mar 29, 2024, 10:28 PM IST
ਅੰਮ੍ਰਿਤਸਰ ਵਿੱਚ BRTS ਰੋਡ ਤੇ ਖੰਡਵਾਲਾ ਇਲਾਕੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਾਦਸੇ ਦੌਰਾਨ ਇੱਕ ਰੇਹੜਾ ਘੋੜਾ ਨੇ ਪਿੱਛੋਂ ਆ ਕੇ ਇੱਕ ਆਟੋ ਰਿਕਸ਼ਾ ਚਾਲਕ ਨੇ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਆਟੋ ਪਲਟ ਗਿਆ ਤੇ ਉਸ ਵਿੱਚ ਬੈਠੀਆਂ ਸਵਾਰੀਆਂ ਗੰਭਰੀ ਰੂਪ ਵਿੱਚ ਜ਼ਖਮੀ ਹੋ ਗਈਆਂ। ਮਾਮਲੇ ਸਬੰਧੀ ਰਾਹਗੀਰ ਨੇ ਦੱਸਿਆ ਕਿ ਉਹ ਰਸਤੇ ਵਿੱਚ ਜਾ ਰਿਹਾ ਸੀ ਤਾਂ ਰੇਹੜੀ ਘੋੜਾ ਚਾਲਕ ਨੇ ਆਟੋ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਆਟੋ ਪਲਟ ਗਿਆ ਤੇ ਜ਼ਖ਼ਮੀ ਹੋਈਆਂ ਸਵਾਰੀਆਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭੇਜਿਆ ਗਿਆ ਹੈ। ਦੱਸਿਆ ਗਿਆ ਹੈ ਕਿ ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪਹੁੰਚ ਕੇ ਰੇਹੜਾ ਘੋੜਾ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।