ਹੁਣ ਸ਼ਿਕਾਇਤਾਂ ਦੇ ਨਿਪਟਾਰੇ ਲਈ ਲੋਕਾਂ ਨੂੰ ਨਹੀਂ ਜਾਣਾ ਪਵੇਗਾ ਚੰਡੀਗੜ੍ਹ , ਖੋਲਿਆ ਗਿਆ ਨਵਾਂ ਕੇਂਦਰ CM ਵਿੰਡੋ - CM Window

By ETV Bharat Punjabi Team

Published : Jul 13, 2024, 11:35 AM IST

thumbnail
ਖੋਲਿਆ ਗਿਆ ਨਵਾਂ ਕੇਂਦਰ CM ਵਿੰਡੋ (Etv Bharat Fatehgarh Sahib)

ਫ਼ਤਹਿਗੜ੍ਹ ਸਾਹਿਬ ਵਿਖੇ ਮੁੱਖ ਮੰਤਰੀ ਨੇ ਸਹਾਇਤਾ ਕੇਂਦਰ ਖੋਲ੍ਹਿਆ ਗਿਆ ਹੈ। ਹੁਣ ਆਪਣੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਲੋਕਾਂ ਨੂੰ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਅਤੇ ਆਪਣੇ ਜਿਲ੍ਹੇ ਅੰਦਰ ਹੀ ਲੋਕ ਮੁੱਖ ਮੰਤਰੀ ਰਾਹੀਂ ਸਮੱਸਿਆਵਾਂ ਦਾ ਹੱਲ ਕਰਵਾ ਸਕਦੇ ਹਨ। ਡੀਸੀ ਪਰਨੀਤ ਕੌਰ ਸ਼ੇਰਗਿੱਲ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖੁੱਲ੍ਹੇ ਮੁੱਖ ਮੰਤਰੀ ਸਹਾਇਤਾ ਕੇਂਦਰ ਵਿੱਚ ਕਰ ਸਕਦਾ ਹੈ। ਇਸ ਨਾਲ ਸਬੰਧਤ ਮਹਿਕਮੇ ਨੂੰ ਆਨਲਾਈਨ ਹੀ ਜਵਾਬ ਦੇਣਾ ਪਵੇਗਾ ਅਤੇ ਮੁੱਖ ਮੰਤਰੀ ਡੈਸ਼ ਬੋਰਡ ਉੱਪਰ ਇਹ ਸ਼ਿਕਾਇਤਾਂ ਦਿਖਾਈ ਦੇਣਗੀਆਂ। ਇਨ੍ਹਾਂ ਦਾ ਨਿਪਟਾਰਾ ਤਿੰਨ ਦਿਨਾਂ ਅੰਦਰ ਕਰਨਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਫਤਿਹਗੜ੍ਹ ਵਿਖੇ ਜਿਹੜੀ CM ਵਿੰਡੋ ਸਥਾਪਿਤ ਕੀਤੀ ਗਈ ਹੈ। ਉੱਥੇ ਰਾਜ ਪੱਧਰੀ ਸ਼ਿਕਾਇਤਾਂ ਵੀ ਇਸ CM ਵਿੰਡੋ 'ਤੇ ਹੀ ਕਰੀਆਂ ਜਾਣਗੀਆਂ, ਫਿਰ ਇੱਥੋਂ ਹੀ ਡਾਟਾ ਐਂਟਰੀ ਰਾਹੀਂ ਅੱਗੇ ਭੇਜੀਆ ਜਾਣਗੀਆਂ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.