ਪਿਤਾ ਦੇ ਸਮਰਥਨ 'ਚ ਉੱਤਰਿਆ ਨਵਰਾਜ ਹੰਸ, ਬੋਲੇ- ਪੰਜਾਬ ਵਿੱਚ ਵੀ ਡਬਲ ਇੰਜਣ ਸਰਕਾਰ ਬਣਨੀ ਜਰੂਰੀ - Navraj Hans came in support father - NAVRAJ HANS CAME IN SUPPORT FATHER
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/14-05-2024/640-480-21467320-thumbnail-16x9-nana.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : May 14, 2024, 5:55 PM IST
ਮੋਗਾ : ਹਲਕਾ ਫ਼ਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਚੋਣ ਪ੍ਰਚਾਰ ਸਿਖਰਾਂ ਤੇ ਚੱਲ ਰਿਹਾ ਹੈ, ਉਥੇ ਹੀ ਹੁਣ ਹੰਸ ਰਾਜ ਹੰਸ ਦਾ ਪੁੱਤਰ ਨਵਰਾਜ ਹੰਸ ਵੀ ਪਿਤਾ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਜੁੱਟ ਗਿਆ ਹੈ, ਜਿਸ ਦਿਨ ਤੋਂ ਹੰਸ ਰਾਜ ਹੰਸ ਨੇ ਹਲਕਾ ਫ਼ਰੀਦਕੋਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ, ਉਸ ਤੋਂ ਅਗਲੇ ਦਿਨ ਹੀ ਹੰਸ ਰਾਜ ਹੰਸ ਦੇ ਪੁੱਤਰ ਨਵਰਾਜ ਹੰਸ ਗਲੀ ਗਲੀ ਵਿੱਚ ਜਾ ਕੇ ਆਪਣੇ ਪਿਤਾ ਲਈ ਲੋਕਾਂ ਨੂੰ ਵੋਟਾਂ ਪਾਉਣ ਲਈ ਅਪੀਲ ਕਰ ਰਹੇ ਹਨ। ਨਵਰਾਜ ਹੰਸ ਨੇ ਲੋਕਾਂ ਨੂੰ ਕਿਹਾ ਕਿ ਜੋ ਮੋਦੀ ਸਰਕਾਰ ਭਾਰਤ ਲਈ ਕਰ ਰਹੀ ਹੈ। ਉਹ ਹੋਰ ਕੋਈ ਵੀ ਸਰਕਾਰ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਜੇ ਪੰਜਾਬ ਨੂੰ ਤਰੱਕੀਆਂ ਦੇ ਰਾਹਾਂ 'ਤੇ ਲੈ ਕੇ ਜਾਣਾ ਹੈ ਤਾਂ ਪੰਜਾਬ ਵਿੱਚ ਵੀ ਡਬਲ ਇੰਜਨ ਸਰਕਾਰ ਚਾਹੀਦੀ ਹੈ।