ਕੋਟਕਪੂਰਾ 'ਚ ਮੈਗਾ ਖੂਨਦਾਨ ਕੈਂਪ ਦੌਰਾਨ 1650 ਯੂਨਿਟ ਕੀਤੇ ਗਏ ਇੱਕਠੇ - Mega blood donation camp
🎬 Watch Now: Feature Video
Published : Jul 1, 2024, 9:58 AM IST
ਫਰੀਦਕੋਟ: ਕੋਟਕਪੂਰਾ 'ਚ ਸਮਾਜ ਸੇਵੀ ਸੰਸਥਾ ਪੀਬੀਜੀ ਵੈਲਫੇਅਰ ਕਲੱਬ ਵੱਲੋਂ ਸੰਸਥਾ ਦੀ 15ਵੀਂ ਵਰੇਗੰਡ ਦੇ ਮੌਕੇ 'ਤੇ ਸੰਗਮ ਪੈਲਸ ਵਿਖੇ ਮੈਗਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 1313 ਯੂਨਿਟ ਇਕੱਤਰਿਤ ਕਰਨ ਦਾ ਟੀਚਾ ਰੱਖਿਆ ਗਿਆ ਸੀ ਜਦੋਂ ਕਿ ਲੋਕਾਂ ਵੱਲੋਂ ਦਿੱਤੇ ਗਏ ਭਰਪੂਰ ਸਹਿਯੋਗ ਦੇ ਚਲਦਿਆਂ ਇਸ ਕੈਂਪ ਵਿੱਚ 1650 ਯੂਨਿਟ ਇਕੱਤਰਿਤ ਕੀਤੇ ਗਏ। ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਦੀ ਅਗਵਾਈ ਦੇ ਵਿੱਚ ਲਾਏ ਗਏ ਇਸ ਕੈਂਪ ਵਿੱਚ ਫਰੀਦਕੋਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਸਮੇਤ ਹੋਰ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਅਤੇ ਜੱਥੇਬੰਦੀਆਂ ਦੇ ਅਹੁਦੇਦਾਰਾਂ ਨੇ ਭਾਗ ਲਿਆ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਕਲੱਬ ਦੇ ਪ੍ਰਧਾਨ ਰਜੀਵ ਮਲਿਕ ਅਤੇ ਹੋਰ ਅਹੁਦੇਦਾਰਾਂ ਨੇ ਖੂਨਦਾਨ ਕੈਂਪ ਨੂੰ ਕਾਮਯਾਬ ਬਣਾਉਣ ਲਈ ਇਲਾਕੇ ਦੇ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸੰਸਥਾ ਨੇ ਮਿਸ਼ਨ 1313 ਦੇ ਤਹਿਤ 1313 ਯੂਨਿਟ ਇੱਕਠੇ ਕਰਨ ਦਾ ਟੀਚਾ ਰੱਖਿਆ ਸੀ ਜਦੋਂ ਕਿ 1650 ਲੋਕਾਂ ਵੱਲੋਂ ਖੂਨਦਾਨ ਕਰਕੇ ਮਾਨਵਤਾ ਭਲਾਈ ਦੇ ਕੰਮ ਵਿੱਚ ਆਪਣਾ ਯੋਗਦਾਨ ਪਾਇਆ ਗਿਆ।