ਪਰਾਲੀ ਨੁੰ ਲਗਾਈ ਅੱਗ ਕਾਰਨ 4 ਏਕੜ ਗੰਨੇ ਦੀ ਖੜੀ ਫਸਲ ਹੋਈ ਤਬਾਹ - SUGARCANE CROP CAUGHT FIRE
🎬 Watch Now: Feature Video
Published : Oct 29, 2024, 10:09 AM IST
ਤਰਨਤਾਰਨ ਨੇੜੇ ਪੈਦੇ ਪਿੰਡ ਗੋਰਖਾ ਵਿਖੇ ਖੇਤ ਵਿੱਚ ਪਈ ਪਰਾਲੀ ਨੁੰ ਅੱਗ ਲਗਾਈ ਗਈ ਸੀ। ਅੱਗ ਲੱਗਦੇ ਸਾਰ ਹੀ ਨਾਲ ਦੇ ਖੇਤ ਖੜੀ 4 ਏਕੜ ਗੰਨੇ ਦੀ ਫਸਲ ਸੜ ਕੇ ਸੁਆਹ। ਇਸ ਦਾ ਪਤਾ ਲੱਗਦਿਆ ਹੀ ਮੌਕੇ 'ਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਅੱਗ ਉੱਤੇ ਕਾਬੂ ਪਾ ਲਿਆ ਗਿਆ। ਇਸ ਮੌਕੇ ਗੰਨੇ ਦੇ ਖੇਤ ਦੇ ਮਾਲਕ ਜੋਗਿੰਦਰ ਸਿੰਘ ਨੇ ਦੱਸਿਆ ਕੀ ਦੇਰ ਸ਼ਾਮ ਨੁੰ ਸਾਡੇ ਖੇਤਾਂ ਦੇ ਨਾਲ ਲਗਦੇ ਖੇਤ ਵਿੱਚ ਕਿਸਾਨ ਵੱਲੋਂ ਪਾਰਲੀ ਨੁੰ ਅੱਗ ਲਗਾਈ ਗਈ ਸੀ। ਅੱਗ ਲਗਦੇ ਹੀ 4 ਏਕੜ ਗੰਨੇ ਦੀ ਖੜੀ ਫਸਲ ਨੁੰ ਅੱਗ ਲੱਗ ਗਈ ਅਤੇ ਸਾਰੀ ਫਸਲ ਸੜ ਕੇ ਸੁਆਹ ਹੋ ਗਈ । ਜੋਗਿੰਦਰ ਸਿੰਘ ਨੇ ਕਿਹਾ ਕਿ ਚਾਰ ਏਕੜ ਗੰਨੇ ਦੀ ਫਸਲ ਲਈ ਬੁਤ ਮਿਹਨਤ ਕੀਤੀ ਸੀ ਪਰ ਹਣ ਸਾਰੀ ਫਸਲ ਬਰਬਾਦ ਹੋ ਗਈ। ਉਨ੍ਹਾਂ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।