ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਨੂੰ ਅਪੀਲ, ਭਲਕੇ ਆਪਣੀ ਵੋਟ ਦੇ ਅਧਿਕਾਰ ਦੀ ਕਰਨ ਵਰਤੋਂ - Deputy Commissioner Hoshiarpur - DEPUTY COMMISSIONER HOSHIARPUR
🎬 Watch Now: Feature Video


Published : May 31, 2024, 4:11 PM IST
ਭਲਕੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅੱਜ ਵੱਖ-ਵੱਖ ਪੋਲਿੰਗ ਸਟੇਸ਼ਨਾਂ ਲਈ ਪਾਰਟੀਆਂ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਦੱਸਿਆ ਕਿ ਵੋਟਾਂ ਪਾਉਣ ਲਈ ਕੁੱਲ 1963 ਪੋਲਿੰਗ ਬੂਥਾਂ ’ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਹਨ, ਜਦਕਿ 9 ਵਿਧਾਨ ਸਭਾ ਹਲਕਿਆਂ ਦੇ ਕੁੱਲ 1601826 ਵੋਟਰ ਹਨ, ਜਿਨ੍ਹਾਂ ਵਿਚੋਂ 830840 ਪੁਰਸ਼, 770942 ਮਹਿਲਾ ਅਤੇ 44 ਤੀਜੇ ਲਿੰਗ ਅਤੇ ਕੁੱਲ 1963 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਵਿਚ 181614 ਵੋਟਰ, ਭੁਲੱਥ ਵਿਚ 134807, ਫਗਵਾੜਾ ਵਿਚ 194486, ਮੁਕੇਰੀਆਂ ਵਿਚ 202913, ਦਸੂਹਾ ਵਿਚ 192780, ਉੜਮੁੜ ਵਿਚ 172965, ਸ਼ਾਮ ਚੁਰਾਸੀ ਵਿਚ 174770, ਹੁਸ਼ਿਆਰਪੁਰ ਵਿਚ 187941 ਅਤੇ ਚੱਬੇਵਾਲ ਵਿਚ 159550 ਵੋਟਰ ਹਨ। ਇਸ ਮੌਕੇ ਉਨਾਂ ਵੋਟਰਾਂ ਵੋਟ ਪਾਉਣ ਲਈ ਅਪੀਲ ਕੀਤੀ।