ਜ਼ਮੀਨ ਦੇ ਬਿਆਨੇ ਨੂੰ ਲੈਕੇ ਹੋਇਆ ਕਲੇਸ਼, ਪੀੜਤਾ ਨੇ ਰਿਸ਼ਤੇਦਾਰ 'ਤੇ ਲਾਏ ਕੁੱਟਮਾਰ ਤੇ ਲੁੱਟ ਦੇ ਇਲਜ਼ਾਮ - Clash over ownership of the land - CLASH OVER OWNERSHIP OF THE LAND
🎬 Watch Now: Feature Video
Published : Mar 31, 2024, 9:37 AM IST
ਅੰਮ੍ਰਿਤਸਰ ਦੇ ਮਾਸਟਰ ਐਵਨਿਊ ਵਿੱਚ ਕੁਝ ਬਦਮਾਸ਼ਾਂ ਵੱਲੋਂ ਘਰ ਵਿੱਚ ਵੜ ਕੇ ਪਰਿਵਾਰਿਕ ਮੈਂਬਰਾਂ ਉੱਤੇ ਹਮਲਾ ਕਰ ਦਿੱਤਾ ਅਤੇ ਘਰ ਵਿੱਚ ਭੰਨਤੋੜ ਵੀ ਕੀਤੀ ਗਈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਘਰ ਵਿੱਚ ਇਕੱਲੇ ਸਨ ਕਿ ਅਚਾਨਕ ਕੁਝ ਬਦਮਾਸ਼ ਉਹਨਾਂ ਦੇ ਘਰ ਅੰਦਰ ਦਾਖਿਲ ਹੋ ਕੇ ਭੰਨ ਤੋੜ ਕਰਨਾ ਸ਼ੁਰੂ ਕਰ ਦਿੰਦੇ ਹਨ। ਇੰਨਾ ਹੀ ਨਹੀਂ ਬਦਮਾਸ਼ ਪਰਿਵਾਰ ਨੂੰ ਕਮਰੇ ਵਿੱਚ ਬੰਦ ਕਰਕੇ ਗਹਿਣੇ ਅਤੇ ਪੈਸੇ ਵੀ ਖੋਹ ਕੇ ਲੈ ਗਏ। ਪੀੜਤ ਵਿਅਕਤੀ ਨੇ ਦੱਸਿਆ ਕਿ ਉਹਨਾਂ ਨੇ ਇੱਕ ਵਿਅਕਤੀ ਤੋਂ ਜ਼ਮੀਨ ਲਈ ਸੀ ਅਤੇ ਉਸ ਦਾ ਬਿਆਨਾ ਕੀਤਾ ਹੋਇਆ ਸੀ। ਬਦਮਾਸ਼ਾਂ ਵਿੱਚ ਜ਼ਮੀਨ ਵੇਚਣ ਵਾਲਾ ਵੀ ਸ਼ਾਮਿਲ ਸੀ, ਜਿਸ ਨੇ ਬਿਆਨਾਂ ਖੋਹਣ ਦੀ ਕੋਸ਼ਿਸ਼ ਕੀਤੀ,ਪਰ ਜਦੋਂ ਉਹ ਕਾਮਯਾਬ ਨਹੀਂ ਹੋਇਆ ਤਾਂ ਕੁੱਟਮਾਰ ਕਰਕੇ ਫਰਾਰ ਹੋ ਗਏ। ਉਥੇ ਹੀ ਪੁਲਿਸ ਨੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ ਅਤੇ ਪੁਲਿਸ ਅਧਿਕਾਰੀ ਨੇ ਕਿਹਾ ਇਹਨਾਂ ਦੀ ਆਪਸੀ ਰੰਜਿਸ਼ ਦੇ ਕਾਰਨ ਹੋਇਆ ਝਗੜਾ ਹੋਇਆ ਸੀ। ਲੁੱਟਖੋਹ ਅਤੇ ਕੁੱਟਮਾਰ ਜਿਹਾ ਕੁਝ ਵੀ ਨਹੀਂ ਹੈ। ਪਰ ਫਿਰ ਵੀ ਪੁਲਿਸ ਪੂਰੇ ਮਾਮਲੇ ਦੀ ਪੜਤਾਲ ਕਰਕੇ ਕਾਰਵਾਈ ਕਰੇਗੀ।