ਅੰਮ੍ਰਿਤਸਰ 'ਚ ਖਾਣ ਪੀਣ ਦੇ ਪੈਸਿਆਂ ਤੋਂ ਹੋਈ ਲੜਾਈ ਨੇ ਧਾਰਿਆ ਖੂਨੀ ਰੂਪ, ਦੋਸਤਾਂ ਨੇ ਕੀਤਾ ਦੋਸਤ ਦਾ ਕਤਲ - friends killed youth for money - FRIENDS KILLED YOUTH FOR MONEY
🎬 Watch Now: Feature Video
Published : Mar 29, 2024, 4:15 PM IST
ਅੰਮ੍ਰਿਤਸਰ ਦੇ ਪਿੰਡ ਕੋਠੀਆਂ ਦੀ ਪੁਲਿਸ ਵੱਲੋਂ ਇੱਕ ਨੌਜਵਾਨ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋਸ਼ੀ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਪਿੰਡ ਦੀ ਨਹਿਰ ਵਿੱਚੋਂ ਇੱਕ ਨੌਜਵਾਨ ਦੀ ਨਾਸ਼ ਮਿਲਣ ਨਾਲ ਸੰਨਸਨੀ ਫੈਲ ਗਈ। ਇਸ ਦੀ ਸੁਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਦੇ ਦੋਸਤਾਂ ਨੂੰ ਕਾਬੂ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਦੱਸਿਆ ਕਿ ਮ੍ਰਿਤਕ ਅੰਕਿਤ ਬਾਵਾ ਆਪਣੇ ਦੋਸਤਾਂ ਨਾਲ ਕੀਤੇ ਗਿਆ ਸੀ। ਜਿਥੇ ਇਹਨਾਂ ਦੋਸਤਾਂ ਨੇ ਖਾਣ ਪੀਣ ਦੇ ਸਮੇਂ ਪੈਸਿਆਂ ਦਾ ਲੈਣ ਦੇਣ ਕੀਤਾ,ਪਰ ਇਸ ਦੋਰਾਨ ਇਹਨਾਂ ਦਾ ਝਗੜਾ ਹੋ ਗਿਆ। ਬਹਿਸ ਤੋਂ ਬਾਅਦ ਯਾਰ ਦੋਸਤਾਂ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਉਠੀਆਂ ਨਹਿਰ ਦੇ ਕੋਲ ਸੁੱਟ ਦਿੱਤਾ। ਜਿਸਦੇ ਚੱਲਦੇ ਪੁਲਿਸ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਇਸ ਦੇ ਪੰਜ ਸਾਥੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਜਿਨਾਂ ਨੇ ਇਸ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਅਧਿਕਾਰੀਆਂ ਵੱਲੋਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਸੀ। ਉਧਰ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਹੈ।