ਹੈਦਰਾਬਾਦ: YouTube ਦਾ ਇਸਤੇਮਾਲ ਜ਼ਿਆਦਾਤਰ ਲੋਕ ਗਾਣੇ ਸੁਣਨ ਲਈ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ YouTube ਇੱਕ ਹੋਰ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦਾ ਨਾਮ 'Ask For Music' ਹੈ। ਇਹ ਫੀਚਰ AI ਨਾਲ ਜੁੜਿਆ ਹੋਇਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਟਿਊਨ ਨੂੰ ਗਾ ਕੇ ਜਾਂ ਟੈਕਸਟ ਪ੍ਰੋਂਪਟ ਦੇ ਕੇ ਗਾਣੇ ਨੂੰ ਸਰਚ ਕਰ ਸਕਣਗੇ। ਇਹ ਫੀਚਰ AI ਚੈਟਬੌਟ ਦਾ ਇਸਤੇਮਾਲ ਕਰਕੇ ਯੂਜ਼ਰਸ ਨੂੰ ਉਨ੍ਹਾਂ ਦੀ ਪਸੰਦ ਦੇ ਹਿਸਾਬ ਨਾਲ ਗਾਣੇ ਲੱਭ ਕੇ ਦੇਵੇਗਾ।
'Ask for Music' ਫੀਚਰ ਦੀ ਵਰਤੋ: ਜਦੋ ਤੁਸੀਂ ਇਸ ਫੀਚਰ ਨੂੰ ਐਕਸੇਸ ਕਰੋਗੇ, ਤਾਂ ਉਦੋ ਤੁਹਾਨੂੰ ਸਕ੍ਰੀਨ 'ਤੇ ਪ੍ਰੋਂਪਟ ਦੇ ਕੇ ਜਾਂ ਫਿਰ ਟਿਊਨ ਗਾਉਣੀ ਹੋਵੇਗੀ। ਇਸ ਤੋਂ ਬਾਅਦ AI ਜਨਰੇਟਡ ਨਤੀਜੇ ਸਾਹਮਣੇ ਆ ਜਾਣਗੇ। ਦੱਸ ਦਈਏ ਕਿ ਇਹ ਫੀਚਰ ਅਜੇ ਪ੍ਰਯੋਗਾਤਮਕ ਹੈ। ਇਸ ਲਈ ਜਿਹੜੇ ਨਤੀਜੇ ਸਾਹਮਣੇ ਆਉਣਗੇ, ਉਨ੍ਹਾਂ ਦੀ ਗੁਣਵੱਤਾ ਅਲੱਗ-ਅਲੱਗ ਹੋ ਸਕਦੀ ਹੈ।
- ਕੱਲ੍ਹ ਭਾਰਤ 'ਚ ਆ ਰਿਹਾ Infinix Note 40 5G ਸਮਾਰਟਫੋਨ, ਮਿਲਣਗੇ ਸ਼ਾਨਦਾਰ ਫੀਚਰਸ - Infinix Note 40 5G Launch Date
- ਵਟਸਐਪ 'ਤੇ ਵੀਡੀਓ ਕਾਲਿੰਗ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ, ਆ ਰਿਹਾ ਨਵਾਂ ਫੀਚਰ - AR Call Effects And Filters
- ਵਟਸਐਪ ਕਰ ਰਿਹਾ 'ਚੈਟ ਟ੍ਰਾਂਸਫਰ' ਫੀਚਰ 'ਤੇ ਕੰਮ, ਹੁਣ QR ਕੋਡ ਰਾਹੀ ਇਸ ਤਰ੍ਹਾਂ ਕਰ ਸਕੋਗੇ ਚੈਟਾਂ ਨੂੰ ਆਸਾਨੀ ਨਾਲ ਟ੍ਰਾਂਸਫਰ - WhatsApp Chat Transfer Feature
ਮਿਲੀ ਜਾਣਕਾਰੀ ਅਨੁਸਾਰ, 'Ask for Music' ਫੀਚਰ 'ਚ ਯੂਜ਼ਰਸ ਨੂੰ ਚੈਟਬੌਟ ਦੀ ਸੁਵਿਧਾ ਮਿਲੇਗੀ। ਇਸਦੀ ਮਦਦ ਨਾਲ ਪ੍ਰੋਂਪਟ ਦੇ ਨਾਲ ਗਾਣੇ, ਕਲਾਕਾਰਾਂ ਅਤੇ ਐਲਬਮਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਜਾ ਸਕੇਗੀ। ਚੈਟਬੌਟ ਗਾਣੇ ਅਤੇ ਐਲਬਮਾਂ ਦੇ ਲਿੰਕ ਵੀ ਯੂਜ਼ਰਸ ਦੇ ਨਾਲ ਸ਼ੇਅਰ ਕਰੇਗਾ। ਫਿਲਹਾਲ, ਇਸ ਫੀਚਰ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।