ਲੁਧਿਆਣਾ: ਨਗਰ ਨਿਗਮ ਅਤੇ ਨਗਰ ਪਰਿਸ਼ਦ ਚੋਣਾਂ ਦੇ ਲਈ 21 ਦਸੰਬਰ 7 ਵਜੇ ਤੋਂ ਸਵੇਰੇ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। 4 ਵਜੇ ਤੱਕ ਵੋਟਾਂ ਪੈਣਗੀਆਂ ਜਿਸ ਤੋਂ ਬਾਅਦ ਤੁਰੰਤ ਈਵੀਐਮ ਰਾਹੀਂ ਨਤੀਜੇ ਆਉਣੇ ਵੀ ਸ਼ੁਰੂ ਹੋ ਜਾਣਗੇ। ਲੁਧਿਆਣਾ ਦੇ ਵਿੱਚ ਕੁੱਲ 95 ਵਾਰਡਾਂ ਦੇ ਲਈ 12 ਲੱਖ 28 ਹਜ਼ਾਰ 187 ਵੋਟਰ ਹਨ। ਨਗਰ ਨਿਗਮ ਚੋਣਾਂ ਲਈ ਕੁੱਲ 447 ਉਮੀਦਵਾਰ 95 ਵਾਰਡਾਂ ਲਈ ਚੋਣ ਮੈਦਾਨ ਦੇ ਵਿੱਚ ਹਨ।
2500 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ
ਇਸੇ ਤਰ੍ਹਾਂ ਮਾਛੀਵਾੜਾ ਸਾਨੇਵਾਲ ਨਗਰ ਪਰਿਸ਼ਦ ਲਈ 1515 ਵਾਰਡ ਜਦੋਂਕਿ ਮੁੱਲਾਪੁਰ ਦਾਖਾ ਨਗਰ ਪਰਿਸ਼ਦ ਲਈ 13 ਮਲੋਦ ਨਗਰ ਪੰਚਾਇਤ ਲਈ 11 ਵਾਰਡ ਅਤੇ ਖੰਨਾ ਨਗਰ ਪਰਿਸ਼ਦ ਅਤੇ ਸਮਰਾਲਾ ਲਈ ਇੱਕ ਇੱਕ ਵਾਰਡ ਬਣਾਏ ਗਏ ਹਨ। 8500 ਚੋਣ ਅਮਲਾ ਇਸ ਦੌਰਾਨ ਤੈਨਾਤ ਰਹੇਗਾ ਸੁਰੱਖਿਆ ਦੇ ਲਈ 2500 ਪੁਲਿਸ ਮੁਲਾਜ਼ਮ ਵੀ ਸੁਰੱਖਿਆ ਦੇ ਵਿੱਚ ਤੈਨਾਤ ਰਹਿਣਗੇ।
1200 ਦੇ ਕਰੀਬ ਪੋਲਿੰਗ ਬੂਥ
ਚੋਣ ਅਮਲੇ ਨੂੰ ਰਵਾਨਾ ਕਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ ਆਪਣੇ ਆਪਣੇ ਬੂਥਾਂ ਦੇ ਵਿੱਚ ਜਾ ਕੇ ਉਹ ਸਵੇਰੇ 7 ਵਜੇ ਤੋਂ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦੇਣਗੇ। ਇਹ ਚੋਣਾਂ ਕਾਫੀ ਅਹਿਮ ਵੀ ਹਨ ਕਿਉਂਕਿ ਇਸ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ 2027 ਵਿੱਚ ਹੋਣੀਆਂ ਹਨ। ਇਸ ਨੂੰ ਵਿਧਾਨ ਸਭਾ ਦਾ ਸੈਮੀਫਾਈਨਲ ਮੰਨ ਕੇ ਵੇਖਿਆ ਜਾ ਰਿਹਾ ਹੈ। 1200 ਦੇ ਕਰੀਬ ਪੋਲਿੰਗ ਬੂਥ ਬਣਾਏ ਗਏ ਹਨ ਜਿੰਨ੍ਹਾਂ ਦੇ ਵਿੱਚੋਂ 420 ਪੋਲਿੰਗ ਬੂਥ ਸੰਵੇਦਨਸ਼ੀਲ ਅਤੇ ਅਤੀ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ। ਦਿਹਾਤੀ ਇਲਾਕੇ ਦੇ ਵਿੱਚ ਲਗਭਗ 62 ਹਜ਼ਾਰ ਦੇ ਕਰੀਬ ਵੋਟਰ ਨਗਰ ਪਰਿਸ਼ਦ ਲਈ ਵੋਟਾਂ ਪਾਉਣਗੇ। ਸਾਲ 2018 ਦੇ ਜੇਕਰ ਲੁਧਿਆਣਾ ਦੇ ਵਿੱਚ ਹੋਏ ਨਗਰ ਨਿਗਮ ਚੋਣਾਂ ਲਈ ਵੋਟ ਫੀਸ ਦੀ ਗੱਲ ਕੀਤੀ ਜਾਵੇ ਤਾਂ ਉਹ 59.08 ਫੀਸਦੀ ਰਿਹਾ ਸੀ ਅਤੇ ਇਸ ਵਾਰ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ 60 ਫੀਸਦੀ ਤੌਰ ਤੇ ਵੋਟ ਫੀਸਦ ਰਹੇ।