ETV Bharat / state

ਪੁਲਿਸ ਵਲੋਂ ਗੈਂਗਸਟਰ ਗੋਪੀ ਨੰਬਰਦਾਰ ਸਣੇ ਦੋ ਮੁਲਜ਼ਮ ਕਾਬੂ, ਹੋਰੋਇਨ ਅਤੇ ਨਾਜਾਇਜ਼ ਅਸਲਾ ਵੀ ਬਰਾਮਦ - gangster arrested by Police - GANGSTER ARRESTED BY POLICE

ਪੰਜਾਬ ਪੁਲਿਸ ਵਲੋਂ ਅੱਤਵਾਦੀ ਲੰਡਾ ਹਰੀਕੇ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਜਿੰਨ੍ਹਾਂ ਕੋਲੋਂ ਪੁਲਿਸ ਨੂੰ ਤਲਾਸ਼ੀ ਦੌਰਾਨ ਹੈਰੋਇਨ ਅਤੇ ਹਥਿਆਰ ਵੀ ਬਰਾਮਦ ਹੋਏ ਹਨ।

ਨਾਮੀ ਗੈਂਗਸਟਰ ਗੋਪੀ ਨੰਬਰਦਾਰ ਸਾਥੀਆਂ ਸਣੇ ਕਾਬੂ

author img

By ETV Bharat Punjabi Team

Published : Mar 30, 2024, 5:18 PM IST

ਨਾਮੀ ਗੈਂਗਸਟਰ ਗੋਪੀ ਨੰਬਰਦਾਰ ਸਾਥੀਆਂ ਸਣੇ ਕਾਬੂ

ਤਰਨ ਤਾਰਨ: ਪੰਜਾਬ ਪੁਲਿਸ ਵਲੋਂ ਨਸ਼ਾ ਅਤੇ ਜ਼ੁਰਮ ਨੂੰ ਰੋਕਣ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਤਾਂ ਜੋ ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਸਹੀ ਕੀਤਾ ਜਾ ਸਕੇ। ਇਸ ਦੇ ਚੱਲਦੇ ਸੀ.ਆਈ.ਏ ਸਟਾਫ ਤਰਨ ਤਾਰਨ ਅਤੇ ਥਾਣਾ ਸਰਹਾਲੀ ਦੀ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਵਲੋਂ ਨਾਮੀ ਗੈਂਗਸਟਰ ਗੋਪੀ ਨੰਬਰਦਾਰ ਨੂੰ ਉਸਦੇ ਦੋ ਸਾਥੀਆਂ ਸਣੇ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕੋਲੋਂ ਹੈਰੋਇਨ ਅਤੇ ਨਾਜਾਇਜ਼ ਅਸਲਾ ਵੀ ਪੁਲਿਸ ਵਲੋਂ ਬਰਾਮਦ ਕੀਤਾ ਗਿਆ ਹੈ।

ਗਸ਼ਤ ਦੌਰਾਨ ਮੁਲਜ਼ਮ ਕਾਬੂ: ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਤਰਨ ਤਾਰਨ ਵੱਲੋਂ ਦੱਸਿਆ ਗਿਆ ਕਿ ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਅਜੇ ਰਾਜ ਸਿੰਘ ਦੀ ਨਿਗਰਾਨੀ ਹੇਠ ਡੀ.ਐਸ.ਪੀ ਪੱਟੀ ਦੀ ਅਗਵਾਈ ਹੇਠ ਰਿਸ਼ਬ ਭੋਲਾ ਐਸ.ਐਚ.ਓ ਸਰਹਾਲੀ ਅਤੇ ਸੀ.ਆਈ.ਏ ਸਟਾਫ ਦੀ ਪੁਲਿਸ ਟੀਮ ਗਸ਼ਤ ਕਰਦਿਆਂ ਸਰਹਾਲੀ ਤੋਂ ਠੰਠੀਆਂ ਮਹੰਤਾਂ, ਨੌਸ਼ਿਹਰਾ ਪੰਨੂਆਂ ਸੇਰੋਂ ਪਾਸੇ ਨੂੰ ਜਾ ਰਹੇ ਸੀ। ਇਸ ਦੌਰਾਨ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਹਾਈਵੇ ਟੀ ਪੁਆਇੰਟ ਨੌਸ਼ਿਹਰਾ ਪੰਨੂਆਂ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਲੰਡਾ ਹਰੀਕੇ ਹਾਲ ਵਾਸੀ ਕੈਨੇਡਾ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੰਬਰਦਾਰ,ਮੋਹਪ੍ਰੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਇੱਕ ਬਿਨਾਂ ਨੰਬਰ ਦੀ ਅਲਟੋ ਗੱਡੀ 'ਚ ਆ ਰਹੇ ਹਨ, ਜਿੰਨ੍ਹਾਂ ਨੂੰ ਪੁਲਿਸ ਵਲੋਂ ਨਾਕਾਬੰਦੀ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਕੁਝ ਹੋਇਆ ਬਰਾਮਦ: ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੱਡੀ ਦੀ ਤਲਾਸ਼ੀ ਦੌਰਾਨ ਉਸ ਵਿਚੋਂ 1 ਕਿੱਲੋ 20 ਗ੍ਰਾਮ ਹੈਰੋਇਨ, 3 ਪਿਸ਼ਟਲ 32 ਬੋਰ, ਚਾਰ ਮੈਗਜੀਨ 32 ਬੋਰ, 20 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ 'ਤੇ ਐਫ.ਆਈ.ਆਰ. ਨੰ. 33 21/25/27a NDPS ਐਕਟ 13/16/17/18/18d 20/40 UAPA 1967 ਤਹਿਤ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈਕੇ ਹੋਰ ਖੁਲਾਸੇ ਹੋਣ ਦੀ ਉਮੀਦ ਹੈਪ

ਲੰਡਾ ਦੇ ਇਸ਼ਾਰਿਆਂ 'ਤੇ ਕਰਦੇ ਸੀ ਵਾਰਦਾਤ: ਉਨ੍ਹਾਂ ਨਾਲ ਹੀ ਦੱਸਿਆ ਕਿ ਉਕਤ ਮੁਲਜ਼ਮ ਕੈਨੇਡਾ ਬੈਠੇ ਲੰਡਾ ਹਰੀਕੇ ਦੇ ਸੰਪਰਕ 'ਚ ਸੀ ਅਤੇ ਉਸ ਦੇ ਕਹਿਣ 'ਤੇ ਹੀ ਵਾਰਦਾਤਾਂ ਕਰਦੇ ਸੀ ਤੇ ਇਹ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ 'ਚ ਸੀ। ਉਨ੍ਹਾਂ ਦੱਸਿਆ ਕਿ ਵਿਦੇਸ਼ 'ਚ ਬੈਠ ਕੇ ਗੈਂਗਸਟਰ ਆਪਣੇ ਸਾਥੀਆਂ ਦੀ ਮਦਦ ਨਾਲ ਵੱਟਸਐਪ,ਇੰਸਟਾਗ੍ਰਾਮ ਅਤੇ ਹੋਰ ਮੋਬਾਇਲ ਐਪਾਂ ਰਾਹੀ ਆਪਣੇ ਵਰਚੂਅਲ ਵਿਦੇਸ਼ੀ ਨੰਬਰਾਂ ਤੋਂ ਵਪਾਰੀਆਂ,ਡਾਕਟਰਾਂ ਅਤੇ ਹੋਰ ਕਾਰੋਬਾਰੀਆਂ ਨੂੰ ਜਾਨੋ ਮਾਰ ਦੇਣ ਦੀਆਂ ਧਮਕੀਆਂ ਦੇ ਕੇ ਡਰਾ ਧਮਕਾ ਕੇ ਉਹਨਾਂ ਪਾਸੋਂ ਜਬਰੀ ਫਿਰੋਤੀਆਂ ਵਸੂਲ ਕਰਦੇ ਹਨ। ਅਧਿਕਾਰੀ ਨੇ ਕਿਹਾ ਕਿ ਜੇਕਰ ਇਹਨਾਂ ਨੂੰ ਕੋਈ ਫਿਰੌਤੀ ਦੀ ਰਕਮ ਨਹੀ ਦਿੰਦਾ ਤਾਂ ਇਹ ਸਾਰੇ ਉਹਨਾਂ ਦੀ ਰੇਕੀ ਕਰਵਾ ਕੇ ਉਹਨਾਂ ਦੇ ਘਰ, ਦੁਕਾਨ 'ਤੇ ਆਪਣੇ ਸਾਥੀ ਰਾਹੀ ਜਾਨੋਂ ਮਾਰਨ ਦੀ ਨੀਯਤ ਨਾਲ ਫਾਇਰਿੰਗ ਕਰਵਾ ਕੇ ਜ਼ਬਰੀ ਫਿਰੌਤੀਆਂ ਵਸੂਲਦੇ ਹਨ ਅਤੇ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਪੈਸਾ ਇਕੱਠੇ ਕਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.