ਪਠਾਨਕੋਟ: ਜ਼ਿਲ੍ਹਾ ਪਠਾਨਕੋਟ 'ਚ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਵੱਖ-ਵੱਖ ਥਾਵਾਂ 'ਤੇ ਸ਼ੱਕੀ ਵਿਅਕਤੀ ਵੇਖੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ, ਜਿਸ ਨੂੰ ਲੈ ਕੇ ਪੁਲਿਸ ਚੌਕਸ ਹੈ। ਪਠਾਨਕੋਟ ਦੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਛੋੜੀਆ ਵਿਖੇ ਅਣਪਛਾਤਿਆਂ ਵੱਲੋਂ ਘਰ ਦਾ ਦਰਵਾਜ਼ਾ ਖੜਕਾਇਆ ਗਿਆ ਅਤੇ ਔਰਤ ਤੋਂ ਕੁਝ ਪੈਸੇ ਮੰਗੇ, ਜਿਸ ਕਾਰਨ ਔਰਤ ਨੂੰ ਉਨ੍ਹਾਂ 'ਤੇ ਸ਼ੱਕ ਹੋ ਗਿਆ ਅਤੇ ਦਰਵਾਜ਼ਾ ਨਾ ਖੋਲ੍ਹਦਿਆਂ ਔਰਤ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਡਰੋਨ ਰਾਹੀਂ ਵੀ ਤਲਾਸ਼ੀ: ਇਸ ਤੋਂ ਬਾਅਦ ਘਰ ਦੇ ਆਸ-ਪਾਸ ਲੋਕ ਇਕੱਠੇ ਹੋ ਗਏ ਪਰ ਇੰਨੀ ਦੇਰ ਵਿੱਚ ਤਿੰਨੋਂ ਛੱਕੀ ਗੰਨੇ ਦੇ ਖੇਤਾਂ 'ਚ ਲੁਕ ਗਏ। ਇਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਿਸ ਨੇ ਪੂਰੇ ਇਲਾਕੇ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਅਤੇ ਡਰੋਨ ਰਾਹੀਂ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ। ਮੌਕੇ 'ਤੇ ਪਹੁੰਚੇ ਐੱਸਐੱਸਪੀ ਪਠਾਨਕੋਟ ਦੇ ਹੱਥ ਕੁਝ ਨਹੀਂ ਲੱਗਾ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ ਹੈ, ਜਿਸ ਕਾਰਨ ਪੂਰੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਡਰੋਨ ਰਾਹੀਂ ਵੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਸ਼ੱਕੀਆਂ ਨੂੰ ਜਲਦੀ ਤੋਂ ਜਲਦੀ ਲੱਭਿਆ ਜਾ ਸਕੇ।
- ਕਾਂਗਰਸ ਨੂੰ ਮੁੜ ਮਿਲੀ ਮਜ਼ਬੂਤੀ, ਸਾਬਕਾ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਦੀ ਹੋਈ ਘਰ ਵਾਪਸੀ, ਭਾਜਪਾ ਨੂੰ ਲੱਗਿਆ ਝਟਕਾ - SUNDER SHAM ARORA
- ਬਲਾਤਕਾਰ ਮਾਮਲੇ ਵਿੱਚ ਬਰੀ ਹੋਏ ਸ਼ਹਿਨਾਜ਼ ਗਿੱਲ ਦੇ ਪਿਤਾ, ਖੁਦ ਵੀਡੀਓ ਸਾਂਝੀ ਕਰਕੇ ਦਿੱਤੀ ਜਾਣਕਾਰੀ - Shehnaaz Gill Father Santokh Singh
- ਪੈਨਸ਼ਨ ਨੂੰ ਲੈ ਕੇ ਟੈਨਸ਼ਨ 'ਚ ਸੇਵਾ ਮੁਕਤ ਸਰਕਾਰੀ ਮੁਲਾਜ਼ਮ, ਪੁਰਾਣੀ ਪੈਨਸ਼ਨ ਸਕੀਮ ਹਟਾ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਕੀਤੀ ਪੇਸ਼, ਜਾਣੋ ਕੀ ਫਾਇਦਾ ਕੀ ਨੁਕਸਾਨ - unified pension scheme
ਪਹਿਲਾਂ ਵੀ ਵੇਖੇ ਗਏ ਸ਼ੱਕੀ: ਕਸਬਾ ਸ਼ਾਹਪੁਰ ਕੰਢੀ ਵਿੱਚ ਵੀ ਕੁੱਝ ਸਮਾਂ ਪਹਿਲਾਂ ਇੱਕ ਸਥਾਨਕ ਸ਼ਖਸ ਨੇ ਦੋ ਸ਼ੱਕੀ ਵੇਖੇ ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਗਈ। ਮੌਕੇ ਉੱਤੇ ਪੁੱਜੀ ਪੁਲਿਸ ਅਤੇ ਸਵੈਟ ਟੀਮ ਵੱਲੋਂ ਇਲਾਕੇ ਵਿੱਚ ਭਾਲ ਕੀਤੀ ਗਈ। ਦੱਸ ਦਈਏ ਕਿ ਪਠਾਨਕੋਟ ਸ਼ੁਰੂ ਤੋਂ ਹੀ ਅੱਤਵਾਦੀਆਂ ਦੇ ਨਿਸ਼ਾਨੇ ਉੱਤੇ ਰਿਹਾ ਹੈ, ਭਾਵੇਂ ਦੀਨਾਨਗਰ ਥਾਣੇ ਉੱਤੇ ਹੋਏ ਹਮਲੇ ਜਾਂ ਫਿਰ ਪਠਾਨਕੋਟ ਏਅਰਬੇਸ ਉੱਤੇ ਹੋਏ ਹਮਲੇ ਦੀ ਗੱਲ ਹੋਵੇ। ਇਸ ਨੂੰ ਲੈ ਕੇ ਪੁਲਿਸ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਜੇ ਕੋਈ ਵੀ ਇਸ ਤਰ੍ਹਾਂ ਦੀ ਇਨਫਰਮੇਸ਼ਨ ਮਿਲਦੀ ਹੈ ਤਾਂ ਪੁਲਿਸ ਮੌਕੇ ਉੱਤੇ ਪੁੱਜ ਕੇ ਪੂਰੇ ਇਲਾਕੇ ਨੂੰ ਸਰਚ ਕਰਦੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ।