ਪਠਾਨਕੋਟ: ਪਠਾਨਕੋਟ ਡਲਹੋਜੀ ਕੌਮੀ ਸ਼ਾਹ ਮਾਰਗ 'ਤੇ ਕਿਸਾਨ ਧਰਨੇ ਤੇ ਬੈਠੇ ਹਨ, ਕਿਉਂਕਿ ਕਿਸਾਨਾਂ ਦੀ ਜ਼ਮੀਨ ਸਰਕਾਰ ਨੇ ਫੋਰਸਟ ਵਿਵਾਗ ਦੇ ਨਾਮ ਟਰਾਂਸਫਰ ਕਰ ਦਿੱਤੀ ਹੈ। ਇਸ ਲਈ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਜਤਾਇਆ ਤੇ ਕਿਹਾ ਕਿ ਜੇਕਰ ਜ਼ਮੀਨਾਂ ਸਾਡੀਆਂ ਨਹੀਂ ਸਨ ਤਾਂ ਸਰਕਾਰ ਨੇ ਰਜ਼ਿਸਟਰੀਆਂ ਦੇ ਰੈਵਨਿਊ ਕਿਉਂ ਇਕੱਠੇ ਕੀਤੇ। ਪਿਛਲੇ ਕਈ ਸਾਲਾਂ ਤੋਂ ਜ਼ਮੀਨ ਦੇ ਉੱਪਰ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਉਹੀ ਜ਼ਮੀਨ ਆਪਣੀ ਦੱਸਣ ਦੇ ਲਈ ਹੁਣ ਜੱਦੋ-ਜਹਿਦ ਕਰਨੀ ਪੈ ਰਹੀ ਹੈ ਅਤੇ ਧਰਨਿਆਂ ਦਾ ਰੁਖ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਰੋਸ ਵੱਜੋਂ ਪਠਾਨਕੋਟ ਡਲਹੋਜੀ ਕੌਮੀ ਸ਼ਾਹ ਮਾਰਗ ਦੇ ਉੱਤੇ ਪਰਿਵਾਰ ਸਮੇਤ ਧਰਨਾ ਪ੍ਰਦਰਸ਼ਨ ਕੀਤਾ।
ਅੰਗਰੇਜ਼ਾਂ ਤੋਂ ਵੀ ਮਾੜਾ ਸਲੂਕ : ਇਸ ਬਾਰੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖੇ ਕਈ ਸਾਲਾਂ ਤੋਂ ਇਸ ਪਹਾੜੀ ਖੇਤਰ ਦੀ ਜ਼ਮੀਨ ਦੇ ਉੱਤੇ ਵਾਹੀ ਕਰਦੇ ਆ ਰਹੇ ਹਨ ਅਤੇ ਅੰਗਰੇਜ਼ਾਂ ਵੱਲੋਂ ਉਨ੍ਹਾਂ ਦੀ ਇਹ ਜ਼ਮੀਨ ਦਰੱਖਤ ਲਗਾਉਣ ਦੇ ਲਈ ਦਿੱਤੀ ਗਈ ਸੀ, ਪਰ ਹੁਣ ਆਜ਼ਾਦ ਭਾਰਤ ਵਿੱਚ ਉਨ੍ਹਾਂ ਦੇ ਨਾਲ ਅੰਗਰੇਜ਼ਾਂ ਤੋਂ ਵੀ ਮਾੜਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਕਰੀਬ 27,550 ਏਕੜ ਜਮੀਨ ਸਰਕਾਰ ਨੇ ਫੋਰਸਟ ਵਿਭਾਗ ਦੇ ਨਾਮ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਹੁਣ ਇਹ ਇਲਾਕਾ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਉਂਕਿ ਸਰਕਾਰ ਨੇ ਨਾ ਸਿਰਫ ਜ਼ਮੀਨਾਂ ਬਲਕਿ ਸਕੂਲ, ਮੰਦਿਰ, ਸ਼ਮਸ਼ਾਨ ਘਾਟ ਤੱਕ ਆਪਣੇ ਨਾਮ ਕਰਵਾ ਲਏ ਹਨ।
ਰਜਿਸਟਰੀਆਂ ਤੇ ਰੈਵਨਿਊ: ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਨ੍ਹਾਂ ਜ਼ਮੀਨਾਂ ਨੂੰ ਐਕਵਾਇਰ ਕਰਕੇ ਸਾਨੂੰ ਪੈਸੇ ਨਹੀਂ ਦੇ ਰਹੀ ਹੈ। ਸਾਡੀਆਂ ਇਨ੍ਹਾਂ ਜ਼ਮੀਨਾਂ ਦੇ ਉੱਤੇ ਰਜਿਸਟਰੀਆਂ ਤੇ ਰੈਵਨਿਊ ਇਕੱਠੇ ਕੀਤੇ ਜਾ ਸਕਦੇ ਹਨ ਤਾਂ ਫਿਰ ਹੁਣ ਇਹ ਜ਼ਮੀਨਾਂ ਸਾਡੀਆਂ ਕਿਉਂ ਨਹੀਂ। ਇਸ ਗੱਲ ਨੂੰ ਲੈ ਕੇ ਹੀ ਇਨ੍ਹਾਂ ਲੋਕਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ ਅਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਅਸੀਂ ਇਸੇ ਤਰ੍ਹਾਂ ਹੀ ਧਰਨੇ ਤੇ ਬੈਠੇ ਰਹਾਂਗੇ।
- ਜੂਨ ਘੱਲੂਘਾਰੇ ਦੀ 40ਵੀਂ ਬਰਸੀ ਤੋਂ ਪਹਿਲਾਂ ਜਥੇਦਾਰ ਦਾ ਕੌਮ ਨੂੰ ਆਦੇਸ਼, ਆਖੀਆਂ ਇਹ ਗੱਲਾਂ - Operation Blue Star
- ਜਾਣੋ, ਪੰਜਾਬ ਦੀਆਂ 13 ਸੀਟਾਂ 'ਤੇ ਕਿਸ ਦਾ ਚੱਲੇਗਾ ਬੱਲਾ, 4 ਜੂਨ ਨੂੰ ਕਿਸ ਦੇ ਘਰ ਵੱਜਣਗੇ ਢੋਲ ਤੇ ਪੈਣਗੇ ਭੰਗੜੇ, ਪੜ੍ਹੋ ਈਟੀਵੀ ਦੀ ਖਾਸ ਰਿਪੋਰਟ... - Big fight punjab 13 lok sabha seats
- ਪਲਵਲ ਬੱਸ ਹਾਦਸਾ: ਪੰਜਾਬ ਦੇ 8 ਲੋਕਾਂ 'ਚੋਂ ਮਰਨ ਵਾਲੇ 6 ਹੁਸ਼ਿਆਰਪੁਰ ਦੇ, ਇਕੱਠੀਆਂ ਜਲੀਆਂ ਚਿਤਾਵਾਂ - Palwal bus accident