ETV Bharat / state

ਕੋਟਕਪੁਰਾ ਸਕੂਲ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਨੂੰ ਸਟੇਟ ਅਵਾਰਡ ਨਾਲ ਕੀਤਾ ਸਨਮਾਨਿਤ - State Award

ਕੋਟਕਪੁਰਾ ਦੇ ਚੰਦਾ ਸਿੰਘ ਮਰਵਾਹਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪਿੰਸੀਪਲ ਨੂੰ ਅਧਿਆਪਕ ਦਿਵਸ ਦੇ ਮੌਕੇ ਹੁਸ਼ਿਆਰਪੁਰ ਵਿੱਚ ਹੋਏ ਰਾਜ ਪੱਧਰੀ ਸਮਾਗਮ 'ਚ ਸਿੱਖਿਆ ਦੇ ਖੇਤਰ 'ਚ ਵਧੀਆ ਸੇਵਾਵਾਂ ਨਿਭਾਉਣ ਦੇ ਚੱਲਦੇ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਪੰਜ ਸਾਲਾਂ ਦੀ ਕਾਰਜਗਾਰੀ ਦੀ ਪ੍ਰਸ਼ੰਸਾ ਹੁੰਦੀ ਹੈ। ਪੜ੍ਹੋ ਪੂਰੀ ਖਬਰ...

State Award
ਸਕੂਲ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਨੂੰ ਸਟੇਟ ਅਵਾਰਡ ਨਾਲ ਕੀਤਾ ਸਨਮਾਨਿਤ (ETV Bharat (ਪੱਤਰਕਾਰ, ਕੋਟਕਪੁਰਾ))
author img

By ETV Bharat Punjabi Team

Published : Sep 7, 2024, 4:05 PM IST

ਸਕੂਲ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਨੂੰ ਸਟੇਟ ਅਵਾਰਡ ਨਾਲ ਕੀਤਾ ਸਨਮਾਨਿਤ (ETV Bharat (ਪੱਤਰਕਾਰ, ਕੋਟਕਪੁਰਾ))

ਕੋਟਕਪੁਰਾ: ਕੋਟਕਪੁਰਾ ਦੇ ਚੰਦਾ ਸਿੰਘ ਮਰਵਾਹਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪੰਜ ਸਾਲ ਦੇ ਕਾਰਜਕਾਲ ਦੀ ਨੁਹਾਰ ਬਦਲੀ ਹੈ। ਜਦ ਕੋਈ ਅਧਿਆਪਕ ਬੱਚਿਆਂ ਨੂੰ ਪੜਾਉਣਾ ਸਿਰਫ ਇੱਕ ਨੌਕਰੀ ਦਾ ਹਿੱਸਾ ਨਾ ਸਮਝ ਉਨ੍ਹਾਂ ਦੇ ਦੁੱਖ ਦਰਦ ਦਾ ਹਿੱਸਾ ਬਣੇ ਜਾਂ ਆਪਣੇ ਪਰਿਵਾਰ ਵਾਂਗ ਉਨ੍ਹਾਂ ਬੱਚਿਆਂ ਨਾਲ ਵਿਹਾਰ ਕਰਨ ਲੱਗ ਜਾਵੇ ਤਾਂ ਯਕੀਨਨ ਉਹ ਪ੍ਰਸ਼ੰਸਾ ਦਾ ਪਾਤਰ ਤਾਂ ਬਣਦਾ ਹੀ ਹੈ ਨਾਲ-ਨਾਲ ਹੀ ਉਹ ਸਮਾਜ ਲਈ ਵੀ ਸੇਧ ਬਣ ਜਾਂਦਾ ਹੈ। ਉਹ ਅਜਿਹੀ ਹੀ ਸ਼ਖਸ਼ੀਅਤ ਹਨ ਪ੍ਰਿੰਸੀਪਲ ਪ੍ਰਭਜੋਤ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਜੋਤੀ ਸਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ।

ਬੱਚਿਆਂ ਦੀ ਸਹੂਲਤ ਲਈ ਲਈ ਕਈ ਤਰਾਂ ਦੇ ਉਪਰਾਲੇ ਕੀਤੇ

ਪਿਛਲੇ ਪੰਜ ਸਾਲ ਤੋਂ ਉਹ ਕੋਟਕਪੁਰਾ ਦੇ ਚੰਦਾ ਸਿੰਘ ਮਰਵਾਹਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ 'ਚ ਬਤੋਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਜਿੰਨਾ ਨੂੰ 5 ਸਿੰਤਬਰ ਨੂੰ ਅਧਿਆਪਕ ਦਿਵਸ ਮੌਕੇ ਹੁਸ਼ਿਆਰਪੁਰ ਵਿੱਚ ਹੋਏ ਰਾਜ ਪੱਧਰੀ ਸਮਾਗਮ 'ਚ ਸਿੱਖਿਆ ਦੇ ਖੇਤਰ 'ਚ ਵਧੀਆ ਸੇਵਾਵਾਂ ਨਿਭਾਉਣ ਦੇ ਚੱਲਦੇ ਸਟੇਟ ਆਵਾਰਡ ਨਾਲ ਸਨਮਾਨਿਤ ਕੀਤਾ ਗਿਆ। ਆਪਣੇ ਪੰਜ ਸਾਲ ਦੇ ਕਾਰਜਕਾਲ ਵਿੱਚ ਉਨ੍ਹਾਂ ਵੱਲੋਂ ਸਕੂਲ ਦੀ ਨੁਹਾਰ ਤਾਂ ਬਦਲੀ ਨਾਲ ਹੀ ਸਕੂਲ ਵਿੱਚ ਪੜ ਰਹੇ ਬੱਚਿਆਂ ਦੀ ਸਹੂਲਤ ਲਈ ਲਈ ਕਈ ਤਰਾਂ ਦੇ ਉਪਰਾਲੇ ਕੀਤੇ ਗਏ।

ਟਰਾਂਸਪੋਰਟ ਦੀ ਸਹੂਲਤ ਤਹਿਤ ਬੱਸਾਂ ਸਕੂਲ ਲਈ ਅਪਰੂਵ ਕਰਵਾਈਆਂ

ਉਨ੍ਹਾਂ ਵੱਲੋਂ ਦੂਰ ਦੁਰਾਡੇ ਪਿੰਡਾਂ ਤੋਂ ਆਉਣ ਵਾਲੇ ਬੱਚਿਆਂ ਲਈ ਸਰਕਾਰ ਤੋਂ ਮਿਲਦੀ ਟਰਾਂਸਪੋਰਟ ਦੀ ਸਹੂਲਤ ਤਹਿਤ ਬੱਸਾਂ ਸਕੂਲ ਲਈ ਅਪਰੂਵ ਕਰਵਾਈਆਂ। ਜਿਸ ਨਾਲ ਜਿੱਥੇ ਬੱਚੇ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਹਨ, ਨਾਲ ਹੀ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਪਹਿਲਾ ਨਾਲੋਂ ਵਧੀ ਹੈ। ਇਸ ਤੋਂ ਇਲਾਵਾ ਸਕੂਲ 'ਚ ਸਕਿੱਲ ਲੇਬਜ਼ ਲਿਆਂਦੀਆਂ। ਜਿਸ ਜਰੀਏ ਬਿਊਟੀ ਐਂਡ ਵੈਲਨੇਸ ਅਤੇ ਹੈਲਥ ਕੇਅਰ ਜਿਹੇ ਵਿਸ਼ਿਆਂ ਜਰੀਏ, ਇਨ੍ਹਾਂ ਪਰਪੱਕ ਬਣਾਇਆ ਜਾਂਦਾ ਹੈ ਕੇ ਅੱਗੇ ਜਾ ਕੇ ਉਹ ਆਪਣੇ ਪੈਰਾਂ ਸਿਰ ਖੜੇ ਹੋ ਕੇ ਆਪਣੀ ਜੀਵੀਕਾ ਚਲਾ ਸਕਣ।

ਬਿਜਲੀ ਦੀ ਸਮੱਸਿਆ ਦੇ ਹੱਲ ਲਈ ਵੱਡਾ ਜਰਨੇਟਰ ਲਗਵਾਇਆ

ਪ੍ਰਿੰਸੀਪਲ ਪ੍ਰਭਜੋਤ ਵੱਲੋਂ ਆਪਣੇ ਪੱਧਰ 'ਤੇ ਕੋਸ਼ਿਸ਼ਾਂ ਕਰ ਸਕੂਲ ਵਿੱਚ ਆਉਂਦੀ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਵੱਡਾ ਜਰਨੇਟਰ ਲਗਵਾਇਆ ਗਿਆ ਤਾਂ ਜੋ ਬੱਚਿਆਂ ਨੂੰ ਕੋਈ ਦਿੱਕਤ ਨਾ ਆਵੇ। ਜੇਕਰ ਵਿਦਿਆਰਥੀਆਂ ਲਈ ਉਨ੍ਹਾਂ ਦੇ ਉਪਰਾਲੇ ਦੀ ਗੱਲ ਕਰੀਏ ਤਾਂ ਸਕੂਲ ਵਿੱਚ ਆਰਥਿਕ ਤੌਰ 'ਤੇ ਪਛੜਿਆ ਅਤੇ ਬਿਨਾਂ ਮਾਂ ਬਾਪ ਦੇ ਬੱਚਿਆਂ ਦੀ ਦਾਖਲਾ ਫੀਸ ਆਪਣੇ ਵੱਲੋਂ ਅਤੇ ਸਟਾਫ ਦੀ ਮਦਦ ਨਾਲ ਭਰ ਰਹੇ ਹਨ।

ਜ਼ੀਰੋ ਪੀਰੀਅਡ ਦੌਰਾਨ ਮੁਫ਼ਤ ਪੜਾਈ ਕਰਵਾਉਂਦੇ

ਇਸ ਤੋਂ ਇਲਾਵਾ ਪੜਾਈ ਵਿੱਚ ਕਮਜ਼ੋਰ ਬੱਚਿਆਂ ਨੂੰ ਜ਼ੀਰੋ ਪੀਰੀਅਡ ਦੌਰਾਨ ਮੁਫ਼ਤ ਪੜਾਈ ਕਰਵਾਉਂਦੇ ਹਨ ਅਤੇ whatsap ਜਰੀਏ ਹਰ ਵੇਲੇ ਉਨ੍ਹਾਂ ਨੂੰ ਆਉਣ ਵਾਲੀ ਮੁਸ਼ਕਿਲ ਦਾ ਹੱਲ ਦਸਦੇ ਹਨ। ਉਨ੍ਹਾਂ ਵੱਲੋਂ ਸਕੂਲ ਨੂੰ ਤਕਨੀਕ ਵਜੋਂ ਵੀ ਉਭਾਰਿਆ। ਜਿਸ ਦੇ ਚਲਦੇ ਉਨ੍ਹਾਂ ਵੱਲੋਂ ਸਕੂਲ ਦਾ ਈ ਮੈਗਜ਼ੀਨ ਵੀ ਰਿਲੀਜ਼ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.