ਤਰਨਤਾਰਨ: ਜਿਲ੍ਹਾ ਤਰਨਤਾਰਨ ਹਲਕਾ ਖੇਮਕਰਨ ਬਲਾਕ ਭਿੱਖੀਵਿੰਡ ਦੇ ਪਿੰਡ ਬਲੇਹਰ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ। ਜਦੋਂ ਕੁੱਝ ਸਾਲ ਪਹਿਲਾ ਹੀ ਫੌਜ ਵਿੱਚ ਭਰਤੀ ਹੋਇਆ ਨੌਜ਼ਵਾਨ ਜਗਰੂਪ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਬਲੇਹਰ, ਉਮਰ ਕਰੀਬ 26-27 ਸਾਲ ਜੋ ਕਿ ਕਰੀਬ 6 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਫੌਜੀ ਨੌਜਵਾਨ ਜੈਸਲਮੇਰ ਵਿਖੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ।
ਸ਼ਹੀਦ ਜਗਰੂਪ ਸਿੰਘ ਨੂੰ ਸਲਾਮੀ ਦਿੱਤੀ ਗਈ: ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਲੇਹਰ ਵਿਖੇ ਪਹੁੰਚਣ ਉੱਤੇ ਪਰਿਵਾਰ ਦਾ ਦਰਦ ਦੇਖਿਆ ਨਹੀਂ ਸੀ ਜਾ ਰਿਹਾ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਇਸ ਦੇ ਨਾਲ ਸਾਰਾ ਹੀ ਪਿੰਡ ਭਾਵੁਕ ਨਜ਼ਰ ਆਇਆ। ਇਸ ਮੌਕੇ ਆਰਮੀ ਦੇ ਜਵਾਨ ਵੀ ਮ੍ਰਿਤਕ ਸ਼ਹੀਦ ਦੇ ਨਾਲ ਪਿੰਡ ਪੁੱਜੇ ਅਤੇ ਸ਼ਹੀਦ ਜਗਰੂਪ ਸਿੰਘ ਨੂੰ ਸਲਾਮੀ ਵੀ ਦਿੱਤੀ ਗਈ ਅਤੇ ਸਰਕਾਰੀ ਸਨਮਨਾਂ ਦੇ ਨਾਲ ਸਸਕਾਰ ਕੀਤਾ ਗਿਆ
ਸ਼ਹੀਦ ਦੀ ਯਾਦ ਵਿੱਚ ਯਾਦਗਾਰੀ ਗੇਟ ਅਤੇ ਖੇਡ ਸਟੇਡੀਅਮ ਦੀ ਮੰਗ: ਨਾਇਬ ਸੂਬੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਨੂੰ ਸ਼ਹੀਦ ਹੋਣ ਦਾ ਦਰਜਾ ਦਿੱਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਮ੍ਰਿਤਕ ਜਗਰੂਪ ਸਿੰਘ ਆਪਣੇ ਪਿੱਛੇ 2 ਭੈਣਾਂ, ਇੱਕ ਭਰਾ ਜੋ ਕਿ ਫੌਜ ਵਿੱਚ ਨੌਕਰੀ ਕਰਦਾ ਹੈ ਅਤੇ ਆਪਣੇ ਮਾਤਾ-ਪਿਤਾ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਸੇਰਾ, ਬਗੀਚਾ ਸਿੰਘ ਅਤੇ ਪਰਿਵਾਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕੋਲੋਂ ਸ਼ਹੀਦ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦੇਣ ਦੀ ਮੰਗ ਕੀਤੀ ਅਤੇ ਨਾਲ ਹੀ ਪੰਜਾਬ ਸਰਕਾਰ ਕੋਲੋਂ ਸ਼ਹੀਦ ਦੀ ਯਾਦ ਵਿੱਚ ਯਾਦਗਾਰੀ ਗੇਟ ਅਤੇ ਖੇਡ ਸਟੇਡੀਅਮ ਬਣਾਏ ਜਾਣ ਦੀ ਵੀ ਮੰਗ ਕੀਤੀ ਹੈ।
- ਚੋਣ ਪ੍ਰਚਾਰ 'ਚ ਸਰਗਰਮ ਗੁਰਪ੍ਰੀਤ ਸਿੰਘ ਜੀਪੀ-ਕਿਹਾ 'ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੈ ਲੋਕ' - Gurpreet Singh GP election campaign
- ਕਾਂਗਰਸ ਵੱਲੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਫਿਰੋਜ਼ਪੁਰ ਪਹੁੰਚੇ ਸ਼ੇਰ ਸਿੰਘ ਘੁਬਾਇਆ, ਕਿਹਾ- ਹਲਕੇ 'ਚ ਪਹਿਲ ਦੇ ਅਧਾਰ 'ਤੇ ਕਰਾਏ ਜਾਣਗੇ ਕੰਮ - Sher Singh Ghubaya in Ferozepur
- ਪਰਮਪਾਲ ਕੌਰ ਦਾ ਪੰਜਾਬ ਸਰਕਾਰ ਨੂੰ ਜਵਾਬ - ਤੁਸੀਂ ਜੋ ਮਰਜ਼ੀ ਕਰੋ, ਮੈਂ ਚੋਣ ਜ਼ਰੂਰ ਲੜਾਂਗੀ, ਮੈਂ ਸੇਵਾਮੁਕਤ ਹੋ ਚੁੱਕੀ ਹਾਂ - IAS Parampal Kaur candidate for BJP