ETV Bharat / state

ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ 'ਚ ਚੱਲੀਆਂ ਅੰਨੇਵਾਹ ਗੋਲੀਆਂ, ਇਲਾਕੇ ਵਿੱਚ ਫੈਲਿਆ ਦਹਿਸ਼ਤ ਦਾ ਮਾਹੌਲ - Shots fired between the two sides

Shots fired between the two sides : ਵਿਧਾਨ ਸਭਾ ਹਲਕਾ ਤਰਨਤਾਰਨ ਅਤੇ ਥਾਣਾ ਸਰਾਏ ਅਮਾਨਤ ਖਾਂ ਦੇ ਅਧੀਨ ਪੈਂਦੇ ਪਿੰਡ ਗੰਡੀਵਿੰਡ ਵਿਖੇ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿੱਚ ਅੰਨੇ ਵਾਹ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।

Shots fired between the two sides
ਦੋ ਧਿਰਾਂ ਵਿੱਚ ਚੱਲੀਆਂ ਅੰਨੇ ਵਾਹ ਗੋਲੀਆਂ (ETV Bharat Tarn Taran)
author img

By ETV Bharat Punjabi Team

Published : Jun 5, 2024, 12:12 PM IST

ਦੋ ਧਿਰਾਂ ਵਿੱਚ ਚੱਲੀਆਂ ਅੰਨੇ ਵਾਹ ਗੋਲੀਆਂ (ETV Bharat Tarn Taran)

ਤਰਨਤਾਰਨ : ਵਿਧਾਨ ਸਭਾ ਹਲਕਾ ਤਰਨਤਾਰਨ ਅਤੇ ਥਾਣਾ ਸਰਾਏ ਅਮਾਨਤ ਖਾਂ ਦੇ ਅਧੀਨ ਪੈਂਦੇ ਪਿੰਡ ਗੰਡੀਵਿੰਡ ਵਿਖੇ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿੱਚ ਅੰਨੇ ਵਾਹ ਗੋਲੀਆਂ, ਡਾਂਗਾਂ, ਸੋਟੇ ਅਤੇ ਕਿਰਪਾਨਾਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਝਗੜੇ ਦੌਰਾਨ ਦੋ ਵਿਅਕਤੀ ਗੰਭੀਰ ਜਖਮੀ ਹੋ ਗਏ। ਜਿਨਾਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਗੰਡੀਵਿੰਡ ਨੇ ਦੱਸਿਆ ਕਿ ਉਸਦੇ ਚਾਰ ਲੜਕੇ ਹਨ ਅਤੇ ਇੱਕ ਲੜਕਾ ਸਤਬੀਰ ਸਿੰਘ ਜੋ ਕਿ ਉਸਦੇ ਕਹਿਣੇ ਤੋਂ ਬਾਹਰ ਹੈ, ਜਿਸ ਨੂੰ ਉਸਨੇ ਬੇਦਖਲ ਵੀ ਕੀਤਾ ਹੋਇਆ ਹੈ ਅਤੇ ਬੀਤੇ ਕੁਝ ਦਿਨ ਪਹਿਲਾਂ ਉਸਦਾ ਝਗੜਾ ਪਿੰਡ ਦੇ ਹੀ ਵਿਅਕਤੀ ਪਾਲ ਸਿੰਘ ਨਾਲ ਹੋ ਗਿਆ। ਉਸੇ ਹੀ ਰੰਜਿਸ਼ ਦੇ ਤਹਿਤ ਪਾਲ ਸਿੰਘ ਆਪਣੇ 20 ਤੋਂ 25 ਅਣਪਛਾਤੇ ਸਾਥੀਆਂ ਨਾਲ ਤੇਜਧਾਰ ਹਥਿਆਰਾਂ ਕਿਰਪਾਨਾਂ ਸੋਟਿਆਂ ਅਤੇ ਬੰਦੂਕਾਂ ਨਾਲ ਲੈਸ ਹੋ ਕੇ ਉਸਦੇ ਘਰ ਵਿੱਚ ਹਮਲਾ ਕਰ ਦਿੱਤਾ ਤੇ ਉਸਦੀ ਮਾਰਕਟਾਈ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਹਨਾਂ ਮਾਰ ਦਿੱਤਾ, ਮਾਰ ਦਿੱਤਾ ਦਾ ਰੋਲਾ ਪਾਇਆ ਤਾਂ ਉਹਨਾਂ ਦਾ ਮਹੱਲਾ ਇਕੱਠਾ ਹੋ ਗਿਆ ਅਤੇ ਜਦੋਂ ਮੁਹੱਲੇ ਦੀ ਨੌਜਵਾਨ ਬਿਕਰਮ ਸਿੰਘ ਅਤੇ ਕਰਨ ਸਿੰਘ ਉਹਨਾਂ ਨੂੰ ਛਡਾਉਣ ਆਏ ਤਾਂ ਉਕਤ ਵਿਅਕਤੀਆਂ ਨੇ ਉਹਨਾਂ ਦੀ ਵੀ ਕੁੱਟਮਾਰ ਕੀਤੀ। ਕੁੱਟਮਾਰ ਦੌਰਾਨ ਬਿਕਰਮ ਸਿੰਘ ਦੇ ਗੋਲੀ ਵੱਜੀ ਅਤੇ ਕਰਨ ਸਿੰਘ ਦੇ ਸਿਰ ਤੇ ਸੱਟ ਲੱਗ ਗਈ ਜਿਸ ਕਾਰਨ ਉਹ ਜਖਮੀ ਹੋ ਗਏ।

ਇਸ ਸੰਬੰਧੀ ਜਦੋਂ ਥਾਣਾ ਸਰਾਏ ਮਾਤ ਖਾਂ ਦੀ ਐਸਐਚਓ ਰਜਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋਇਆ ਹੈ ਅਤੇ ਝਗੜੇ ਦੌਰਾਨ ਬਿਕਰਮ ਸਿੰਘ ਅਤੇ ਕਰਨ ਜਖਮੀ ਹੋਏ ਜਿਨਾਂ ਨੂੰ ਸਿਵਿਲ ਹਸਪਤਾਲ ਤਰਨ ਤਰਨ ਜੇਰੇ ਇਲਾਜ ਲਈ ਭੇਜ ਦਿੱਤਾ ਹੈ। ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤਫਤੀਸ਼ ਤੋਂ ਬਾਅਦ ਸੰਬੰਧਿਤ ਵਿਅਕਤੀਆਂ ਦੇ ਖਿਲਾਫ ਜਲਦ ਮਾਮਲਾ ਦਰਜ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.