ਚੰਡੀਗੜ੍ਹ: ਮਾਡਰਨ ਜੇਲ੍ਹ ਬੁੜੈਲ ਵਿੱਚ ਬੰਦ ਕਥਿਤ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਦੇ ਬਦਮਾਸ਼ਾਂ ’ਤੇ ਇੱਕੋ ਸਮੇਂ ਦੋ ਦਰਜਨ ਤੋਂ ਵੱਧ ਕੈਦੀਆਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਆਪਣੇ ਹਥਿਆਰਾਂ ਵਜੋਂ ਚਮਚੇ, ਕਟੋਰੇ, ਗਲਾਸ ਅਤੇ ਪਲੇਟਾਂ ਵਰਗੇ ਭਾਂਡਿਆਂ ਦੀ ਵਰਤੋਂ ਕੀਤੀ। ਹਮਲੇ ਵਿੱਚ ਗੋਲਡੀ ਬਰਾੜ ਦੇ ਖਾਸਮਖਾਸ ਅੰਮ੍ਰਿਤਪਾਲ ਸਿੰਘ ਉਰਫ਼ ਗੁੱਜਰ ਸਮੇਤ ਚਾਰ ਕੈਦੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸੈਕਟਰ-32 ਦੇ ਜੀਐਮਸੀਐਚ ਹਸਪਤਾਲ ਲਿਜਾਇਆ ਗਿਆ।
ਜ਼ਮਖ਼ਮੀਆਂ ਦੀ ਹੋਈ ਪਛਾਣ: ਜ਼ਖ਼ਮੀ ਕੈਦੀਆਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ਼ ਗੁਰਜਰ ਤੋਂ ਇਲਾਵਾ ਕੌਸ਼ਲ ਸਿੰਘ ਉਰਫ਼ ਹੈਰੀ, ਮੌਂਟੀ ਸ਼ਾਹ ਅਤੇ ਰਾਜਾ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਮੌਂਟੀ ਸ਼ਾਹ ਬਚਾਅ ਲਈ ਆਇਆ ਪਰ ਉਹ ਵੀ ਹਮਲਾਵਰਾਂ ਦਾ ਨਿਸ਼ਾਨਾ ਬਣ ਗਿਆ। ਸੈਕਟਰ-49 ਥਾਣੇ ਦੀ ਪੁਲਿਸ ਨੇ ਜ਼ਖ਼ਮੀ ਅੰਮ੍ਰਿਤਪਾਲ ਗੁੱਜਰ ਦੇ ਬਿਆਨਾਂ ’ਤੇ ਹਮਲਾਵਰ ਕੈਦੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਕੈਦੀਆਂ ਵਿੱਚ ਅਭਿਲਾਸ਼, ਸੋਨੂੰ, ਰਾਹੁਲ, ਮਨੀਸ਼, ਅਮਨ ਉਰਫ਼ ਕੱਲੂ, ਸੁਸ਼ੀਲ ਯਾਦਵ, ਅਮਿਤ ਕੁਮਾਰ ਅਤੇ ਫ਼ੌਜੀ ਸਮੇਤ ਹੋਰ ਕਈ ਸ਼ਾਮਲ ਦੱਸੇ ਜਾਂਦੇ ਹਨ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੈਦੀਆਂ ਵਿਚਾਲੇ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਅਤੇ ਫਿਰ ਰਾਤ ਦੇ ਖਾਣੇ ਦੌਰਾਨ ਇੱਕ ਦੂਜੇ ਨਾਲ ਝੜਪ ਹੋ ਗਈ।
ਚੰਡੀਗੜ੍ਹ ਦੇ ਇਕ ਵਪਾਰੀ ਤੋਂ ਮੰਗੀ ਸੀ ਫਿਰੌਤੀ: ਗੈਂਗਸਟਰ ਗੋਲਡੀ ਬਰਾੜ ਦੇ ਕਹਿਣ 'ਤੇ ਉਸ ਦੇ ਸਰਗਨਾ ਅੰਮ੍ਰਿਤਪਾਲ ਉਰਫ ਗੁੱਜਰ ਅਤੇ ਉਸ ਦੇ ਹੋਰ ਸਾਥੀਆਂ ਨੇ ਚੰਡੀਗੜ੍ਹ ਸੈਕਟਰ-5 ਸਥਿਤ ਇਕ ਵਪਾਰੀ ਦੇ ਘਰ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਗੋਲਡੀ ਬਰਾੜ ਨੇ ਕਾਰੋਬਾਰੀ ਤੋਂ ਫਿਰੌਤੀ ਮੰਗੀ ਪਰ ਜਦੋਂ ਫਿਰੌਤੀ ਨਹੀਂ ਦਿੱਤੀ ਗਈ ਤਾਂ ਗੈਂਗਸਟਰ ਗੋਲਡੀ ਬਰਾੜ ਦੇ ਕਹਿਣ 'ਤੇ ਅੰਮ੍ਰਿਤਪਾਲ ਸਿੰਘ ਗੁੱਜਰ ਅਤੇ ਉਸ ਦੇ ਸਾਥੀਆਂ ਨੇ ਕਾਰੋਬਾਰੀ ਦੇ ਘਰ 'ਤੇ ਗੋਲੀਆਂ ਚਲਾ ਦਿੱਤੀਆਂ। ਸੈਕਟਰ 3 ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਗੁੱਜਰ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਅੰਮ੍ਰਿਤਪਾਲ ਜਨਵਰੀ 2024 ਤੋਂ ਬੁੜੈਲ ਜੇਲ੍ਹ ਵਿੱਚ ਬੰਦ ਹੈ।
ਕੈਦੀਆਂ ਦੇ ਥੁੱਕਣ ਕਾਰਨ ਹਫੜਾ-ਦਫੜੀ ਮੱਚ ਗਈ: ਜ਼ਖ਼ਮੀ ਅੰਮ੍ਰਿਤਪਾਲ ਸਿੰਘ ਗੁੱਜਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਜੇਲ੍ਹ ਦੀ ਬੈਰਕ ਨੰਬਰ 9 ਵਿੱਚ ਬੰਦ ਸੀ। ਇਸ ਬੈਰਕ ਵਿੱਚ ਉਸ ਦੇ ਨਾਲ ਕਰੀਬ 200 ਹੋਰ ਕੈਦੀ ਹਨ। ਉਸ ਨੇ ਦੱਸਿਆ ਕਿ ਉਹ ਆਪਣੇ ਸਾਥੀ ਕੈਦੀਆਂ ਕੋਸੀ ਉਰਫ ਹੈਰੀ ਅਤੇ ਸਰਬਜੀਤ ਨਾਲ ਸੈਰ ਕਰ ਰਿਹਾ ਸੀ। ਉਸੇ ਸਮੇਂ ਕੈਦੀ ਅਮਿਤ, ਅਭਿਲਾਸ਼ ਅਤੇ ਕੱਲੂ ਨੇ ਉਸ 'ਤੇ ਥੁੱਕਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ। ਹੋਰ ਕੈਦੀਆਂ ਨੇ ਦਖਲ ਦਿੱਤਾ ਪਰ ਇਲਜ਼ਾਮ ਹੈ ਕਿ ਤਿੰਨਾਂ ਕੈਦੀਆਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਹਮਲਾ : ਅੰਮ੍ਰਿਤਪਾਲ ਸਿੰਘ ਗੁੱਜਰ ਨੇ ਦੱਸਿਆ ਕਿ ਗਿਣਤੀ ਤੋਂ ਬਾਅਦ ਉਹ 13 ਅਗਸਤ ਦੀ ਰਾਤ ਕਰੀਬ 8 ਵਜੇ ਸਾਥੀ ਕੈਦੀਆਂ ਨਾਲ ਰਾਤ ਦਾ ਖਾਣਾ ਖਾ ਰਹੇ ਸਨ। ਉਸੇ ਸਮੇਂ ਕੈਦੀ ਅਭਿਲਾਸ਼, ਸੋਨੂੰ, ਰਾਹੁਲ, ਮਨੀਸ਼, ਅਮਨ, ਕੱਲੂ, ਸੁਸ਼ੀਲ ਯਾਦਵ, ਅਮਿਤ ਕੁਮਾਰ ਅਤੇ ਫੌਜੀ ਸਮੇਤ 50-60 ਦੇ ਕਰੀਬ ਕੈਦੀ ਉਥੇ ਪਹੁੰਚ ਗਏ ਅਤੇ ਉਨ੍ਹਾਂ 'ਤੇ ਕਟੋਰੀਆਂ, ਗਲਾਸ, ਪਲੇਟਾਂ ਅਤੇ ਚਮਚਿਆਂ ਆਦਿ ਨਾਲ ਹਮਲਾ ਕਰ ਦਿੱਤਾ।
ਜੇਲ੍ਹ ਵਾਰਡਨ ਤੇ ਹੋਰਾਂ ਨੇ ਲੜਾਈ ਰੋਕੀ: ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਵਾਲੀ ਬੈਰਕ ਵਿੱਚ ਬੰਦ ਕੈਦੀ ਰਾਜਾ ਤੇ ਮੌਂਟੀ ਸ਼ਾਹ ਨੇ ਦਖ਼ਲ ਦਿੱਤਾ ਪਰ ਉਹ ਦੋਵੇਂ ਜ਼ਖਮੀ ਵੀ ਹੋ ਗਏ। ਇਸ ਤੋਂ ਬਾਅਦ ਜੇਲ੍ਹ ਵਾਰਡਨ ਅਤੇ ਹੋਰ ਮੁਲਾਜ਼ਮਾਂ ਨੇ ਮਾਮਲਾ ਸ਼ਾਂਤ ਕੀਤਾ। ਸੈਕਟਰ-49 ਥਾਣਾ ਪੁਲਸ ਨੇ ਅੰਮ੍ਰਿਤ ਪਾਲ ਸਿੰਘ ਗੁੱਜਰ ਦੀ ਸ਼ਿਕਾਇਤ 'ਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੂਸੇਵਾਲਾ ਕਤਲ ਦਾ ਮੁੱਖ ਸਾਜ਼ਿਸ਼ਕਾਰ ਹੈ ਗੈਗਸਟਰ ਗੋਲਡੀ ਬਰਾੜ: ਦੱਸ ਦਈਏ ਗੈਂਗਸਟਰ ਗੋਲਡੀ ਬਰਾੜ ਇਸ ਸਮੇਂ ਵਿਦੇਸ਼ ਵਿੱਚ ਪਨਾਹ ਲੈਕੇ ਬੈਠਾ ਹੈ ਅਤੇ ਉਹ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਧਮਕੀ ਦੇਣ ਵਿੱਚ ਕਥਿਤ ਤੌਰ 'ਤੇ ਸ਼ਾਮਲ ਹੈ। ਉਸ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨਿਆ ਹੈ ਅਤੇ ਭਾਰਤੀ ਜਾਂਚ ਏਜੰਸੀਆਂ ਉਸ ਦੀ ਭਾਲ ਵਿੱਚ ਹਨ।
- '70 ਸਾਲਾਂ 'ਚ ਪਹਿਲਾ CM ਜਿਹੜਾ'...ਬੁਲਟ ਪਰੂਫ ਸ਼ੀਸ਼ੇ ਅੰਦਰੋਂ ਭਾਸ਼ਣ ਦੇ ਘਿਰੇ ਭਗਵੰਤ ਮਾਨ, ਵਿਰੋਧੀਆਂ ਨੇ ਕਸੇ ਤਿੱਖੇ ਤੰਜ... - CM SPEECH FROM THE BULLPROOF STAGE
- ਬੁੱਢੇ ਨਾਲੇ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਰਤ ਸਕਦੀ ਹੈ ਸਖ਼ਤਾਈ, ਐਕਸ਼ਨ ਲੈਣ ਦੀ ਤਿਆਰੀ ਜਾਰੀ - NGT used strictness
- ਪੰਜਾਬ ਮੰਡੀ ਬੋਰਡ ਅਤੇ PSPCL ਵੱਲੋਂ ਵਾਤਾਵਰਣ ਸੁਧਾਰ ਲਈ ਪਾਇਆ ਜਾ ਰਿਹਾ ਯੋਗਦਾਨ, ਮੰਤਰੀ ਹਰਭਜਨ ਈਟੀਓ ਨੇ ਉਦਮਾਂ ਦੀ ਕੀਤੀ ਸ਼ਲਾਘਾ - Environmental protection