ETV Bharat / state

ਦਿਲਰੋਜ ਦੀ ਕਾਤਲ ਨੂੰ ਮਿਲੀ ਫਾਂਸੀ ਦੀ ਸਜਾ ਤੇ ਲੱਗਿਆ ਜੁਰਮਾਨਾ, 'ਸਜਾ ਸੁਣਨ ਤੋਂ ਬਾਅਦ ਰੋ ਪਈ ਕਾਤਲ ਨੀਲਮ' - Dilroz Murder Case

author img

By ETV Bharat Punjabi Team

Published : Apr 18, 2024, 4:48 PM IST

Updated : Apr 18, 2024, 4:55 PM IST

Dilroz Murder Case: ਅਦਾਲਤ ਵੱਲੋਂ ਦਿਲਰੋਜ਼ ਦੀ ਕਾਤਲ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਸ਼ਜਾ ਸੁਣਨ ਤੋਂ ਬਾਅਦ ਕਾਲਤ ਨੀਲਮ ਦੁਆਵਾਂ ਕਰਦੀ ਨਜ਼ਰ ਆਈ ਕਿ ਉਸ ਨੂੰ ਮਾਫ ਕਰ ਦਿੱਤਾ ਜਾਵੇ।

Dilroz Murder Case
ਦਿਲਰੋਜ਼ ਦੀ ਕਾਤਲ ਨੂੰ ਮਿਲੀ ਫਾਂਸੀ ਦੀ ਸਜ਼ਾ
ਦਿਲਰੋਜ਼ ਦੀ ਕਾਤਲ ਨੂੰ ਮਿਲੀ ਫਾਂਸੀ ਦੀ ਸਜ਼ਾ

ਲੁਧਿਆਣਾ : ਲਗਭਗ ਢਾਈ ਸਾਲ ਬੀਤ ਜਾਣ ਦੇ ਬਾਅਦ ਆਖਿਰਕਾਰ ਦਿਲਰੋਜ਼ ਦੇ ਮਾਪਿਆਂ ਨੂੰ ਅੱਜ ਇਨਸਾਫ ਮਿਲ ਹੀ ਗਿਆ। ਅੱਜ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਦਿਲਰੋਜ਼ ਦੀ ਕਾਤਲ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਲੁਧਿਆਣਾ ਵਿੱਚ ਸਾਲ 2021 'ਚ 3 ਸਾਲ ਦੀ ਮਾਸੂਮ ਬੱਚੀ ਦਿਲਰੋਜ਼ ਨੂੰ ਬੜੀ ਬੇਹਰਿਮੀ ਨਾਲ ਜਿੰਦਾ ਰੇਤ ਵਿੱਚ ਦੱਬ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਕੋਰਟ ਨੇ ਬੀਤੇ ਸ਼ੁੱਕਰਵਾਰ ਔਰਤ ਨੀਲਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ, ਜਿਸ ਤੋਂ ਬਾਅਦ ਪਹਿਲਾਂ ਅਦਾਲਤ ਨੇ 16 ਅਪ੍ਰੈਲ ਤੱਕ ਸਜ਼ਾ ਦਾ ਫੈਸਲਾ ਸੁਰੱਖਿਅਤ ਰੱਖਿਆ ਸੀ ਅਤੇ ਫਿਰ 18 ਨੂੰ ਫੈਸਲੇ ਦਾ ਦਿਨ ਤੈਅ ਕੀਤਾ ਗਿਆ ਸੀ। ਉਪਰੰਤ ਅੱਜ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਮਾਸੂਮ ਦਿਲਰੋਜ਼ ਦੀ ਕਾਤਲ ਗੁਆਂਢਣ ਨੂੰ ਫਾਂਸੀ ਦੀ ਸਜ਼ਾ ਦਾ ਫੈਸਲਾ ਸੁਣਾਇਆ ਹੈ।

ਨੀਲਮ ਦਾ ਪਿਛੋਕੜ : ਨੀਲਮ 2015 ਤੋਂ ਤਲਾਕਸ਼ੁਦਾ ਹੈ ਤੇ ਆਪਣੇ ਦੋ ਬੇਟੀਆਂ ਦੇ ਨਾਲ ਆਪਣੇ ਪੇਕੇ ਪਰਿਵਾਰ ਦੇ ਨਾਲ ਰਹਿ ਰਹੀ ਹੈ। ਕਤਲ ਤੋਂ ਪਹਿਲਾਂ ਉਸ ਦੀ ਦਿਲਰੋਜ਼ ਦੇ ਮਾਪਿਆਂ ਦੇ ਨਾਲ ਛੋਟੀ ਜਿਹੀ ਗੱਲ ਉੱਤੇ ਬਹਿਸ ਹੋਈ ਸੀ ਅਤੇ ਉਸ ਗੱਲ ਤੋਂ ਹੀ ਉਸਨੇ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਦਿਲਰੋਜ਼ ਦਾ ਕਤਲ ਕਰ ਦਿੱਤਾ।

ਦਿਲਰੋਜ਼ ਦੀ ਗੁਆਂਢਣ ਨੀਲਮ ਨੇ ਹੀ ਦਿਲਰੋਜ਼ ਦਾ ਕਤਲ ਕੀਤਾ ਸੀ, ਜੋ ਕਿ ਪਹਿਲਾਂ ਤੋਂ ਹੀ ਉਸਦੇ ਪਰਿਵਾਰ ਦੇ ਨਾਲ ਰੰਜਿਸ਼ ਰੱਖਦੀ ਸੀ। ਕਤਲ ਕਰਨ ਤੋਂ ਬਾਅਦ ਉਹ ਪਰਿਵਾਰ ਦੇ ਵਿੱਚ ਆ ਕੇ ਉਹਨਾਂ ਦੇ ਨਾਲ ਉਸ ਨੂੰ ਲੱਭਣ ਦੇ ਲਈ ਘੁੰਮਦੀ ਰਹੀ ਅਤੇ ਪਰਿਵਾਰ ਨੂੰ ਇਹ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਉਸ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸਨੇ ਹੀ ਕੀਤਾ ਹੈ।

ਸ਼ਜਾ ਸੁਣਨ ਤੋਂ ਬਾਅਦ ਮੰਗ ਰਹੀ ਸੀ ਮੁਆਫ਼ੀ: ਇਸ ਮੌਕੇ ਵਕੀਲ ਪਰਉਪਕਾਰ ਘੁੰਮਣ ਨੇ ਦੱਸਿਆ ਕਿ ਸ਼ਜਾ ਸੁਣਨ ਤੋਂ ਬਾਅਦ ਕਾਤਲ ਨੀਲਮ ਜੱਜ ਅੱਗੇ ਇਹ ਦੁਆਵਾਂ ਕਰਦੀ ਨਜ਼ਰ ਆਈ ਕਿ ਉਸ ਨੂੰ ਮਾਫ ਕਰ ਦਿੱਤਾ ਜਾਵੇ, ਉਸ ਦੇ ਛੋਟੇ-ਛੋਟੇ ਬੱਚੇਹਨ। ਪਰਿਵਾਰ ਨੇ ਵਿਸ਼ੇਸ਼ ਤੌਰ ਤੇ ਵਕੀਲ ਪਰਉਪਕਾਰ ਘੁੰਮਣ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੀ ਬਦੌਲਤ ਹੀ ਅੱਜ ਦੋਸ਼ੀ ਮਹਿਲਾਂ ਨੂੰ ਫਾਂਸੀ ਦੀ ਸਜ਼ਾ ਮਿਲ ਸਕੀ ਹੈ। ਇਹ ਪਹਿਲੀ ਵਾਰ ਹੋਇਆ ਹੈ ਜਦੋਂ ਲੁਧਿਆਣਾ ਅਦਾਲਤ ਵਿੱਚ ਕਿਸੇ ਮਹਿਲਾ ਨੂੰ ਫਾਂਸੀ ਦੀ ਸਜ਼ਾ ਮਿਲੀ ਹੋਵੇ।

ਜਿੰਦਾ ਦਫਨਾ ਕੇ ਕੀਤਾ ਸੀ ਮਾਸੂਮ ਦਾ ਕਤਲ: ਦੱਸ ਦਈਏ ਕਿ ਮੁਲਜ਼ਮ ਮਹਿਲਾ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਬੱਚੀ ਨੂੰ ਚਾਕਲੇਟ ਦੇ ਬਹਾਨੇ ਲੈ ਗਈ ਸੀ। ਮੁਲਜ਼ਮ ਮਹਿਲਾ ਨੇ ਪਹਿਲਾਂ ਬੱਚੀ ਨੂੰ ਘਰੋਂ ਵਹਿਲਾ ਫੁਸਲਾ ਕੇ ਚਾਕਲੇਟ ਖੁਆਉਣ ਦਾ ਬਹਾਨਾ ਲੈ ਕੇ ਆਪਣੇ ਨਾਲ ਐਕਟੀਵਾ ’ਤੇ ਕਿਸੇ ਸੁੰਨਸਾਨ ਥਾਂ ’ਤੇ ਲੈ ਗਈ ਸੀ। ਉਪਰੰਤ ਮੁਲਜ਼ਮ ਨੀਲਮ ਨੇ ਬੱਚੀ ਨੂੰ ਜ਼ਿੰਦਾ ਦਫਨਾਉਣ ਤੋਂ ਪਹਿਲਾਂ ਉਸ ਨੂੰ ਟੋਏ 'ਚ ਸੁੱਟ ਕੇ ਕਤਲ ਕਰ ਦਿੱਤਾ ਸੀ। ਇਸ ਕਾਰਨ ਲੜਕੀ ਦੇ ਮੱਥੇ ਅਤੇ ਸਿਰ 'ਤੇ ਸੱਟ ਲੱਗ ਗਈ। ਹੇਠਾਂ ਡਿੱਗਦੇ ਹੀ ਕੁੜੀ ਉੱਚੀ-ਉੱਚੀ ਰੋਣ ਲੱਗੀ। ਇਸ ਤੋਂ ਬਾਅਦ ਵੀ ਔਰਤ ਨੂੰ ਤਰਸ ਨਹੀਂ ਆਇਆ। ਲੜਕੀ ਦੇ ਮੂੰਹ ਵਿੱਚ ਚਿੱਕੜ ਭਰ ਕੇ ਉਸ ਨੂੰ ਦੱਬ ਦਿੱਤਾ ਸੀ ਅਤੇ ਉਥੋਂ ਭੱਜ ਫਰਾਰ ਹੋ ਗਈ ਸੀ।

Last Updated : Apr 18, 2024, 4:55 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.