ਲੁਧਿਆਣਾ: ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪੱਪੀ ਇਹਨੀ ਦਿਨੀਂ ਚੋਣ ਪ੍ਰਚਾਰ ਵਿੱਚ ਰੁਝੇ ਹੋਏ ਹਨ। ਸਰਗਰਮੀ ਨਾਲ ਪਰਾਚਰ ਦੌਰਾਨ ਉਹਨਾਂ ਵੱਲੋਂ ਅੱਜ ਵਿਧਾਨ ਸਭਾ ਹਲਕਾ ਗਿੱਲ 'ਚ ਇੱਕ ਵੱਡਾ ਰੋਡ ਸ਼ੋਅ ਕੱਢਿਆ ਗਿਆ ਜੋ ਕਿ ਪਿੰਡ ਗਿੱਲ ਤੋਂ ਸ਼ੁਰੂ ਹੋਇਆ ਅਤੇ ਜਸਦੇਵ ਸਿੰਘ ਨਗਰ ਬਾਬਾ ਹਿੰਮਤ ਸਿੰਘ ਨਗਰ 200 ਫੁੱਟ ਰੋਡ, ਧਾਂਦਰਾ, ਠੱਕਰਵਾਲ ਦਾਦ ਰਾਜਗੁਰੂ ਨਗਰ ਪੱਖੋਵਾਲ ਰੋਡ, ਇਆਲੀ, ਜੈਨਪੁਰ ਖੁਰਦ ਅਤੇ ਹੋਰ ਇਹਨਾਂ ਇਲਾਕਿਆਂ ਦੇ ਵਿੱਚੋਂ ਹੁੰਦਾ ਹੋਇਆ ਬਹਾਦਰ ਕੇ ਰੋਡ ਤੱਕ ਜਾਵੇਗਾ। ਲੁਧਿਆਣਾ ਦੇ ਪਿੰਡ ਧਾਦਰਾ ਪਹੁੰਚਣ ਤੇ ਇਸ ਰੋਡ ਸ਼ੋ ਦਾ ਵਿਸ਼ੇਸ਼ ਤੌਰ ਤੇ ਇਲਾਕਾ ਨਿਵਾਸੀਆਂ ਨੇ ਸਵਾਗਤ ਕੀਤਾ ਅਤੇ ਅਸ਼ੋਕ ਪਰਾਸ਼ਰ ਪੱਪੀ ਨੂੰ ਲੱਡੂਆਂ ਦੇ ਨਾਲ ਤੋਲਿਆ ਗਿਆ ਅਤੇ ਫਿਰ ਇਹ ਲੱਡੂ ਗਰੀਬਾਂ ਦੇ ਵਿੱਚ ਵੰਡੇ ਗਏ।
ਭਾਰੀ ਉਮੀਦਵਾਰ ਨੂੰ ਭਾਰੀ ਵੋਟਾਂ: ਇਸ ਦੌਰਾਨ ਸਥਾਨਕ ਲੋਕਾਂ ਨੇ ਦੱਸਿਆ ਕਿ ਉਹ 100 ਕਿੱਲੋ ਤੋਂ ਉੱਪਰ ਲੱਡੂ ਲੈ ਕੇ ਆਏ ਸਨ। ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਡਾ ਉਮੀਦਵਾਰ ਭਾਰੀ ਹੈ ਅਤੇ ਉਹਨਾਂ ਕਿਹਾ ਕਿ ਅਸੀਂ ਉਹਨਾਂ ਨੂੰ ਗਿੱਲ ਹਲਕੇ ਦੇ ਵਿੱਚ ਵੋਟਾਂ ਵਿਭਾਗ ਗਿਣਤੀ ਦੇ ਵਿੱਚ ਪਵਾਵਾਂਗੇ। ਇਸ ਦੌਰਾਨ ਉਮੀਦਵਾਰ ਅਸ਼ੋਕ ਪੱਪੀ ਨੇ ਕਿਹਾ ਕਿ ਲੋਕਾਂ ਦਾ ਉੱਪਰ ਪੂਰ ਸਮਰਥਨ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਗਿੱਲ ਹਲਕੇ ਦੇ ਵਿੱਚ ਸੰਗੋਵਾਲ ਨੇ ਲੋਕਾਂ ਦੇ ਨਾਲ ਵਿਚਰ ਕੇ ਚੰਗੇ ਕੰਮ ਕੀਤੇ ਹਨ। ਇਸ ਕਰਕੇ ਲੋਕ ਅੱਜ ਸਾਡੇ ਨਾਲ ਹਨ ।
ਬਿੱਟੂ ਬੈਂਸ ਦਾ ਅਸਲ ਚਿਹਰਾ ਆਇਆ ਸਾਹਮਣੇ: ਇਸ ਦੌਰਾਨ ਉਹਨਾਂ ਬੈਂਸ ਵੱਲੋਂ ਰਵਨੀਤ ਬਿੱਟੂ ਅਤੇ ਉਹਨਾਂ ਦੀ ਹੋਈ ਗੱਲਬਾਤ ਸਬੰਧੀ ਵੀ ਆਪਣੀ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਲੋਕਾਂ ਦੇ ਅਸਲੀ ਚਿਹਰੇ ਸਭ ਦੇ ਸਾਹਮਣੇ ਆ ਗਏ ਹਨ।
ਉਮੀਦਵਾਰ ਅਸ਼ੋਕ ਪਰਾਸ਼ਰ ਪਪੀ ਨੇ ਕਿਹਾ ਕਿ ਅਸੀਂ ਜਿੱਥੇ ਵੀ ਜਾਂਦੇ ਹਨ ਲੋਕਾਂ ਦਾ ਭਰਮਾਈ ਇਕੱਠ ਹੁੰਦਾ ਹੈ ਅਤੇ ਲੋਕ ਗਰਮ ਜੋਸ਼ੀ ਦੇ ਨਾਲ ਸਵਾਗਤ ਕਰਦੇ ਹਨ। ਉਹਨਾਂ ਕਿਹਾ ਕਿ ਇਹ ਰੋਡ ਸ਼ੋਅ ਅੱਜ ਲੁਧਿਆਣਾ ਦੇ ਸਭ ਤੋਂ ਵੱਡੇ ਗਿੱਲ ਹਲਕੇ ਦੇ ਦਰਜਨਾਂ ਪਿੰਡਾਂ ਨੂੰ ਕਵਰ ਕਰੇਗਾ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਰੋਡ ਸ਼ੋਅ ਕੱਢੇ ਜਾ ਚੁੱਕੇ ਹਨ ਅਤੇ ਗਿੱਲ ਹਲਕੇ ਦੇ ਲੋਕਾਂ ਦਾ ਉਹ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ ਮੈਨੂੰ ਲੱਡੂਆਂ ਦੇ ਨਾਲ ਇੱਥੇ ਖੋਲਿਆ ਗਿਆ ਹੈ। ਇਹ ਲੋਕਾਂ ਦਾ ਪਿਆਰ ਹੈ ਇਹ ਲੋਕਾਂ ਦੀ ਪਾਰਟੀ ਦੇ ਪ੍ਰਤੀ ਵਫਾਦਾਰੀ ਹੈ ਜਿਸ ਕਰਕੇ ਉਹ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਤੋਂ ਖੁਸ਼ ਹਨ ਅਤੇ ਇਸੇ ਕਰਕੇ ਸਮਰਥਨ ਦੇ ਰਹੇ ਹਨ।