ETV Bharat / state

6 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਗਏ ਮੋਗਾ ਦੇ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ - death of a young man in Canada

death of a young man in Canada: ਮੋਗਾ ਦੇ ਪਿੰਡ ਤਖਾਣਵੱਧ ਕਲਾ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ਵਿੱਚ ਹਾਰਟ ਅਟੈਕ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ 6 ਸਾਲ ਪਹਿਲਾਂ ਦਾ ਹੀ ਕੈਨੇਡਾ ਗਿਆ ਹੋਇਆ ਸੀ। ਪੜ੍ਹੋ ਪੂਰੀ ਖਬਰ...

death of a young man in Canada
ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ (ETV Bharat (ਪੱਤਰਕਾਰ, ਮੋਗਾ))
author img

By ETV Bharat Punjabi Team

Published : Sep 27, 2024, 8:05 AM IST

ਮੋਗਾ: ਪੰਜਾਬ ਸਰਕਾਰ ਅਜਿਹੇ ਨੌਜਵਾਨ ਦੇ ਪਰਿਵਾਰਾਂ ਦੀ ਵੀ ਫੜੇ ਬਾਂਹ ਜੋ ਆਪਣਾ ਸਾਰਾ ਕੁਝ ਵੇਚ ਵੱਟ ਕੇ ਆਪਣੇ ਬੱਚਿਆਂ ਨੂੰ ਰੁਜ਼ਗਾਰ ਲਈ ਵਿਦੇਸ਼ ਭੇਜਦੇ ਹਨ। ਇਸ ਤਰ੍ਹਾਂ ਹੀ ਇੱਕ ਮੋਗਾ ਦੀ ਘਟਨਾ ਹੈ। ਉਹ 6 ਸਾਲ ਪਹਿਲਾਂ ਕੈਨੇਡਾ ਗਿਆ ਹੋਇਆ ਸੀ। ਜਿਸਦੀ ਕਿ ਮ੍ਰਿਤਕ ਦੇਹ ਪਿੰਡ ਵਿੱਚ ਲਿਆਂਦੀ ਜਾਵੇਗੀ।

ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ (ETV Bharat (ਪੱਤਰਕਾਰ, ਮੋਗਾ))

ਇੱਕ ਸਾਲ ਪਹਿਲਾਂ ਹੀ ਹਾਸਿਲ ਕੀਤੀ ਸੀ ਪੀਆਰ

ਦੱਸ ਦਈਏ ਕਿ ਮਾਪਿਆਂ ਵੱਲੋਂ ਆਪਣੇ ਬੱਚੇ ਨੂੰ ਬੀਟੈਕ ਤੱਕ ਦੀ ਪੜ੍ਹਾਈ ਕਰਾਈ ਪੰਜਾਬ ਵਿੱਚ ਨੋਕਰੀ ਨਾ ਮਿਲਣ ਕਾਰਣ ਮਾਪਿਆਂ ਨੇ 6 ਸਾਲ ਪਹਿਲਾਂ ਵਿਆਜ 'ਤੇ ਪੈਸੇ ਚੁੱਕ ਕੇ ਪੁੱਤ ਨੂੰ ਕੈਨੇਡਾ ਭੇਜਿਆ ਸੀ। ਜਿੱਥੇ ਹਰਵਿੰਦਰ ਸਿੰਘ ਨੇ ਦਿਨ ਰਾਤ ਮਿਹਨਤ ਕੀਤੀ ਅਤੇ ਇੱਕ ਸਾਲ ਪਹਿਲਾਂ ਹੀ ਪੀਆਰ ਹਾਸਿਲ ਕੀਤੀ ਸੀ। ਜਨਵਰੀ ਵਿੱਚ ਆਪਣੇ ਬਜ਼ੁਰਗ ਮਾਪਿਆਂ ਨੂੰ ਮਿਲਣ ਲਈ ਆਉਣਾ ਸੀ ਪਰ ਬੀਤੇ ਦਿਨ ਹਾਰਟ ਅਟੈਕ ਹੋਣ ਕਾਰਨ ਕੈਨੇਡਾ ਵਿੱਚ ਮੌਤ ਹੋ ਗਈ। ਹਰਵਿੰਦਰ ਸਿੰਘ ਦੀ ਮ੍ਰਿਤਕ ਦੇ ਜਿਉਂ ਹੀ ਪਿੰਡ ਤਖਾਣਵੱਧ ਕਲਾ ਪਹੁੰਚੀ ਤਾਂ ਪਿੰਡ ਵਿੱਚ ਮਾਤਮ ਦਾ ਮਾਹੌਲ ਛਾਅ ਗਿਆ।

ਕੋਈ ਹਲਕੇ ਦਾ ਵਿਧਾਇਕ ਵੀ ਨਹੀਂ ਪਹੁੰਚਿਆ

ਪਰਿਵਾਰਿਕ ਮੈਂਬਰਾਂ ਨੇ ਰੋਸ ਜਤਾਇਆ ਹੈ ਅਤੇ ਕਿਹਾ ਇਸ ਦੁੱਖ ਦੀ ਘੜੀ ਵਿੱਚ ਜ਼ਿਲ੍ਹੇ ਦੇ ਚਾਰ ਵਿਧਾਇਕਾਂ ਨੇ ਤਾਂ ਕੀ ਪਹੁੰਚਣਾ ਸੀ ਪਰ ਕੋਈ ਹਲਕੇ ਦਾ ਆਗੂ ਵੀ ਨਹੀਂ ਪਹੁੰਚਿਆ। ਅਫਸੋਸ ਦੀ ਵੱਡੀ ਗੱਲ ਇਹ ਹੈ ਕਿ ਕਿਸਾਨਾਂ ਦੀਆਂ ਮੰਗਾਂ ਉਠਾਉਣ ਵਾਲਾ ਕੋਈ ਕਿਸਾਨ ਆਗੂ ਵੀ ਪਰਿਵਾਰ ਨਾਲ ਅਫਸੋਸ ਕਰਨ ਨਹੀਂ ਆਇਆ।

ਪਰਿਵਾਰ ਉੱਤੇ ਦੋਹਰੀ ਮਾਰ ਪਈ

ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਪਰਿਵਾਰ ਦੇ ਨਜ਼ਦੀਕੀ ਸਰਪੰਚ ਕੁਲਵੰਤ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਸਰਕਾਰਾਂ ਸਾਡੇ ਬੱਚਿਆਂ ਨੂੰ ਰੁਜ਼ਗਾਰ ਦੇਣ ਤਾਂ ਸਾਨੂੰ ਬੱਚੇ ਵਿਦੇਸ਼ਾਂ ਵਿੱਚ ਭੇਜਣ ਦੀ ਕੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਜੀਤ ਸਿੰਘ ਦੇ ਪਰਿਵਾਰ ਉੱਤੇ ਦੋਹਰੀ ਮਾਰ ਪਈ ਹੈ। ਇੱਕ ਤਾਂ ਜਵਾਨ ਪੁੱਤ ਚਲਾ ਗਿਆ, ਦੂਸਰੇ ਪਾਸੇ ਲੱਖਾਂ ਰੁਪਏ ਲਗਾ ਕੇ ਪਰਿਵਾਰ ਹਰ ਪੱਖ ਤੋਂ ਮੁਹਤਾਜ ਹੋ ਚੁੱਕਿਆ ਹੈ। ਸਰਪੰਚ ਕੁਲਵੰਤ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਿਸ ਪਰਿਵਾਰ ਨਾਲ ਅਜਿਹਾ ਹਾਦਸਾ ਵਾਪਰਦਾ ਤਾਂ ਅਜਿਹੇ ਪਰਿਵਾਰਾਂ ਦੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਅਰਥਿਕ ਪੱਖ ਤੋਂ ਟੁੱਟ ਚੁੱਕੇ ਬਜ਼ੁਰਗ ਮਾਪੇ ਆਪਣੀ ਜਿੰਦਗੀ ਦਾ ਰਹਿੰਦਾ ਜੀਵਨ ਬਤੀਤ ਕਰ ਸਕਣ।

ਪਰਿਵਾਰ ਦੀ ਬਾਂਹ ਫੜੀ ਜਾਵੇ

ਪਰਿਵਾਰ ਦੇ ਨਜ਼ਦੀਕੀ ਮੈਂਬਰ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਮੋਗਾ ਜ਼ਿਲ੍ਹੇ ਦੇ ਚਾਰ ਵਿਧਾਇਕ ਹੋਣ ਦੇ ਬਾਵਜੂਦ ਵੀ ਕਿਸੇ ਨੇ ਘਰ ਆ ਕੇ ਹਾਂ ਦਾ ਨਾਰਾ ਨਹੀਂ ਮਾਰਿਆ। ਇਹ ਹੀ ਨਹੀਂ ਸਗੋਂ ਕਿਸਾਨਾਂ ਨੂੰ ਵੱਡੀਆਂ-ਵੱਡੀਆਂ ਕਲਾਸਰੀਆਂ ਦੇਣ ਵਾਲੇ ਕਿਸਾਨ ਆਗੂ ਵੀ ਉਨ੍ਹਾਂ ਦੇ ਘਰ ਆ ਕੇ ਨਹੀਂ ਖੜੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਅੱਜ ਇਸ ਪਰਿਵਾਰ ਦੀ ਬਾਂਹ ਫੜੀ ਜਾਵੇ ਤਾਂ ਜੋ ਪਰਿਵਾਰ ਕਰਜੇ ਦੀ ਲਪੇਟ ਵਿੱਚੋਂ ਨਿਕਲ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.