ਅੰਮ੍ਰਿਤਸਰ: ਹਾਲ ਹੀ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ ਕਿਸਾਨਾਂ ਅਤੇ ਬੀਬੀਆਂ ਦਾ ਜਥਾ ਰਵਾਨਾ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਉੱਪਰ ਚੱਲ ਰਹੇ ਕਿਸਾਨੀ ਸੰਘਰਸ਼ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਕਿਸਾਨਾਂ ਅਤੇ ਬੀਬੀਆਂ ਦਾ ਜਥਾ ਰਵਾਨਾ ਹੋਇਆ। ਉਹਨਾਂ ਕਿਹਾ ਕਿ ਪਹਿਲਾਂ ਜੱਥਾ ਅਸੀਂ 10 ਮਾਰਚ ਨੂੰ ਰਵਾਨਾ ਕੀਤਾ ਸੀ, ਅੱਜ ਦੂਸਰਾ ਜੱਥਾ 20 ਮਾਰਚ ਨੂੰ ਅਤੇ ਤੀਸਰਾ ਜੱਥਾ ਅੱਜ (30 ਮਾਰਚ) ਰਵਾਨਾ ਕੀਤਾ ਗਿਆ।
ਉਹਨਾਂ ਅੱਗੇ ਦੱਸਿਆ ਕਿ ਹਰ ਮਹੀਨੇ ਦੀ 10, 20 ਅਤੇ 30 ਤਰੀਕ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਕਿਸਾਨਾਂ ਦੇ ਜਥੇ ਰਵਾਨਾ ਹੋਇਆ ਕਰਨਗੇ। ਅੱਜ ਵੀ ਕਿਸਾਨਾਂ ਦਾ ਇੱਕ ਜਥਾ ਸ਼ੰਭੂ ਬਾਰਡਰ ਲਈ ਰਵਾਨਾ ਕੀਤਾ ਗਿਆ। ਜਿਹੜੇ ਕਿਸਾਨ ਪਹਿਲਾਂ ਗਏ ਸਨ, ਉਹ ਵਾਪਸ ਆ ਜਾਣਗੇ। ਕਿਉਂਕਿ ਸਰਕਾਰ ਵੱਲੋਂ ਵੀ 1 ਅਪ੍ਰੈਲ ਤੋਂ ਝੋਨੇ ਦੀ ਕਟਾਈ ਦੇ ਆਦੇਸ਼ ਦਿੱਤੇ ਗਏ ਹਨ। ਇਸ ਲਈ ਕਿਸਾਨ ਆਪਣੀ ਝੋਨੇ ਦੀ ਫਸਲ ਦੀ ਕਟਾਈ ਲਈ ਵਾਪਸ ਆਏ ਹਨ ਅਤੇ ਫ਼ਸਲ ਦੀ ਕਟਾਈ ਦਾ ਕੰਮ ਪੂਰਾ ਹੁੰਦਿਆਂ ਹੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਭੂ ਬਾਰਡਰ ਲਈ ਕਿਸਾਨਾਂ ਦੇ ਜਥੇ ਰਵਾਨਾ ਕੀਤੇ ਜਾਣਗੇ।
ਜੱਥੇ ਵਿੱਚ ਸ਼ਾਮਲ ਬੀਬੀਆਂ ਨੇ ਕਿਹਾ ਕਿ ਸਾਡੀ ਇੱਕੋ ਮੰਗ ਹੈ ਕਿ ਸਾਡੀਆਂ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਲਗਾਇਆ ਜਾਵੇ ਕਿਉਂਕਿ ਜਦੋਂ ਸਾਡੀ ਫ਼ਸਲ ਕਾਰਪੋਰੇਟ ਘਰਾਣਿਆਂ ਕੋਲ ਜਾਂਦੀ ਹੈ ਤਾਂ ਉਸੇ ਫ਼ਸਲ ਦੀ ਕੀਮਤ ਚਾਰ ਗੁਣਾ ਹੋ ਜਾਂਦੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਕੀਮਤ ਸਾਨੂੰ ਵੀ ਦਿੱਤੀ ਜਾਵੇ।
ਉਹਨਾਂ ਦੱਸਿਆ ਕਿ ਹੁਣ ਚੋਣ ਜ਼ਾਬਤੇ ਦਾ ਸਮਾਂ ਅਜਿਹਾ ਹੋਵੇਗਾ ਕਿ ਇੱਕ ਪਾਸੇ ਵਿਰੋਧ ਹੋਵੇਗਾ ਅਤੇ ਦੂਸਰੇ ਪਾਸੇ ਨਵੀਂ ਸਰਕਾਰ ਸੱਤਾ ਵਿੱਚ ਆਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ 'ਤੇ ਹਮਲੇ ਕੀਤੇ ਗਏ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮਾਮਲੇ 'ਚ ਕੁਝ ਨਹੀਂ ਕੀਤਾ। ਕਿਸਾਨ ਲੰਬੇ ਸਮੇਂ ਲਈ ਅੰਦੋਲਨ ਜਾਰੀ ਰੱਖਣ ਲਈ ਤਿਆਰ ਹਨ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਸਾਂਝੀਆਂ ਹਨ, ਲੋਕਾਂ ਦੀਆਂ ਮੰਗਾਂ ਲੋਕਾਂ ਦੇ ਮੁੱਦੇ ਹਨ, ਉਨ੍ਹਾਂ ਦੇ ਪ੍ਰੋਗਰਾਮ ਪੂਰੇ ਦੇਸ਼ 'ਚ ਚੱਲਣਗੇ।
- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਰਨਾਲਾ ਪੁਲਿਸ ਅਤੇ ਬੀਐਸਐਫ ਨੇ ਕੱਢਿਆ ਫਲੈਗ ਮਾਰਚ - The flag march took place
- ਜਲੰਧਰ ਪੁਲਿਸ ਨੇ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਗੈਂਗ ਦੇ 4 ਸਾਥੀਆਂ ਨੂੰ ਕੀਤਾ ਗ੍ਰਿਫਤਾਰ - gangster vickyy gounder gang
- ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਪੁਲਿਸ ਨੇ ਕੀਤੀ ਅਚਨਚੇਤ ਚੈਕਿੰਗ, ਕਰੀਬ 4 ਘੰਟੇ ਜੇਲ੍ਹ ਦੇ ਅੰਦਰ ਚਲਦਾ ਰਿਹਾ ਸਰਚ ਅਭਿਆਨ - central jail of Bathinda
ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕੱਲਾ ਭਾਰਤ ਹੀ ਨਹੀਂ ਆਪਣੀ ਸਰਕਾਰ ਨਾਲ ਲੜ ਰਿਹਾ ਯਾਨੀ ਭਾਰਤ ਦਾ ਕਿਸਾਨ ਹੀ ਨਹੀਂ ਇਕੱਲਾ ਲੜ ਰਿਹਾ ਬਲਕਿ ਯੂਰਪ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਯੂਰਪ ਦੇ ਕਿਸਾਨ ਵੀ ਆਪਣੀ ਸਰਕਾਰ ਦੇ ਨਾਲ ਲੜ ਰਹੇ ਹਨ। ਭੰਦੇਰ ਨੇ ਕਿਹਾ ਕਿ ਜਿੰਨਾ ਚਿਰ ਐਮਐਸਪੀ ਤੇ ਕਾਨੂੰਨੀ ਗਰੰਟੀ ਸਰਕਾਰ ਨਹੀਂ ਦਿੰਦੀ ਇਹ ਅੰਦੋਲਨ ਇਸੇ ਤਰ੍ਹਾਂ ਹੀ ਜਾਰੀ ਰਹੇਗਾ, ਉਹਨਾਂ ਕਿਹਾ ਕਿ ਦੇਸ਼ ਭਰ ਦੇ ਵਿੱਚ ਕਿਸਾਨਾਂ ਤੇ ਤਸ਼ੱਦਦ ਕੀਤੇ ਜਾ ਰਹੇ ਹਨ ਯੂਪੀ ਬਿਹਾਰ ਤੋਂ ਇਲਾਵਾ ਵੀ ਹਰਿਆਣੇ ਦੇ ਵਿੱਚ ਕਿਸਾਨਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਹਨ ਜੋ ਕਿ ਬਹੁਤ ਮੰਦਭਾਗਾ ਹੈ।