ਨਵੀਂ ਦਿੱਲੀ: ਆਸਟ੍ਰੇਲੀਆ ਨੇ ਪਹਿਲੇ ਟੀ-20 ਮੈਚ 'ਚ ਸਕਾਟਲੈਂਡ ਨੂੰ 9.4 ਓਵਰਾਂ 'ਚ 155 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਹਰਾ ਦਿੱਤਾ। ਇਸ ਜਿੱਤ ਤੋਂ ਇਲਾਵਾ ਆਸਟ੍ਰੇਲੀਆ ਨੇ ਟੀ-20 ਇੰਟਰਨੈਸ਼ਨਲ ਪਾਵਰਪਲੇ 'ਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਵੀ ਦਰਜ ਕਰ ਲਿਆ। ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਨੇ ਛੇ ਓਵਰਾਂ ਵਿੱਚ 113/1 ਦੌੜਾਂ ਬਣਾਈਆਂ। 2023 ਵਿੱਚ ਵੈਸਟਇੰਡੀਜ਼ ਵਿਰੁੱਧ ਦੱਖਣੀ ਅਫਰੀਕਾ ਦੇ ਪਿਛਲੇ ਰਿਕਾਰਡ ਨੂੰ ਪਛਾੜ ਦਿੱਤਾ, ਜਦੋਂ ਦੱਖਣੀ ਅਫਰੀਕਾ ਨੇ ਛੇ ਓਵਰਾਂ ਦੇ ਬਾਅਦ 102/0 ਦਾ ਸਕੋਰ ਬਣਾਇਆ ਸੀ।
THE RECORD BREAKING POWERPLAY.
— Mufaddal Vohra (@mufaddal_vohra) September 4, 2024
- Australia smashed 113/1 against Scotland - the highest powerplay score in T20i history. pic.twitter.com/4Tsbt0PMR2
T20I ਵਿੱਚ ਸਭ ਤੋਂ ਵੱਧ ਪਾਵਰਪਲੇ ਸਕੋਰ
ਆਸਟ੍ਰੇਲੀਆ - 113/1 ਬਨਾਮ ਸਕਾਟਲੈਂਡ, 2024
ਦੱਖਣੀ ਅਫਰੀਕਾ - 102/0 ਬਨਾਮ ਵੈਸਟ ਇੰਡੀਜ਼, 2023
ਵੈਸਟ ਇੰਡੀਜ਼ - 98/4 ਬਨਾਮ ਸ਼੍ਰੀਲੰਕਾ, 2021
ਵੈਸਟ ਇੰਡੀਜ਼ - 93/0 ਬਨਾਮ ਆਇਰਲੈਂਡ, 2020
ਵੈਸਟ ਇੰਡੀਜ਼ - 92/1 ਬਨਾਮ ਅਫਗਾਨਿਸਤਾਨ, 2024
ਇਸ ਮੈਚ 'ਚ ਜੇਕ ਫਰੇਜ਼ਰ-ਮੈਕਗਰਕ ਦੂਜੀ ਪਾਰੀ 'ਚ ਜ਼ੀਰੋ 'ਤੇ ਆਊਟ ਹੋ ਗਏ ਪਰ ਟ੍ਰੈਵਿਸ ਹੈੱਡ ਅਤੇ ਮਿਸ਼ੇਲ ਮਾਰਸ਼ ਨੇ ਮਿਲ ਕੇ ਬੱਲੇਬਾਜ਼ੀ ਦੇ ਜੌਹਰ ਦਿਖਾਏ। ਦੋਵਾਂ ਨੇ ਦੂਜੀ ਵਿਕਟ ਲਈ 113 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਆਸਟਰੇਲੀਆਈ ਟੀਮ ਨੂੰ ਟੀ-20I ਵਿੱਚ ਸਭ ਤੋਂ ਵੱਧ ਪਾਵਰਪਲੇ ਸਕੋਰ ਤੱਕ ਪਹੁੰਚਾਇਆ। ਦੋਵੇਂ ਬੱਲੇਬਾਜ਼ਾਂ ਦੇ ਆਊਟ ਹੋਣ ਤੋਂ ਬਾਅਦ ਜੋਸ਼ ਇੰਗਲਿਸ ਅਤੇ ਮਾਰਕਸ ਸਟੋਇਨਿਸ ਨੇ ਆਸਟ੍ਰੇਲੀਆ ਦੀ ਸੱਤ ਵਿਕਟਾਂ ਨਾਲ ਜਿੱਤ ਯਕੀਨੀ ਬਣਾਈ।
- ਧੋਨੀ ਤੇ ਯੁਵਰਾਜ ਵਿਚਾਲੇ ਫਸੇ ਯੋਗਰਾਜ, ਪੁਰਾਣੀ ਵੀਡੀਓ ਨੇ ਮਚਾਇਆ ਹੰਗਾਮਾ - Yuvraj Singh on his father
- ਜੈ ਸ਼ਾਹ ਦੇ ICC ਚੇਅਰਮੈਨ ਬਣਨ 'ਤੇ ਰਾਹੁਲ ਗਾਂਧੀ ਦਾ ਹਮਲਾ, ਕਿਹਾ- ਕ੍ਰਿਕਟ ਦਾ ਗਿਆਨ ਨਹੀ ਤਾਂ ਵੀ ਬਣੇ ਚੇਅਰਮੈਨ - Rahul gandhi On Jay shah
- ਜੰਮਦਿਆਂ ਹੀ ਪੈਰਾਂ 'ਤੇ ਚੜ੍ਹਿਆ ਪਲਾਸਟਰ, ਬਚਪਨ 'ਚ ਚੱਲਣ ਤੋਂ ਵੀ ਸੀ ਆਵਾਜਾਰ, ਹੁਣ ਪੈਰਾਲੰਪਿਕ ਵਿੱਚ ਦੌੜ ਕੇ ਰਚ ਦਿੱਤਾ ਇਤਿਹਾਸ - Preeti Pal life struggle
ਇਸ ਤੋਂ ਪਹਿਲਾਂ ਮੈਚ 'ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸਕਾਟਲੈਂਡ ਦੇ ਬੱਲੇਬਾਜ਼ਾਂ ਨੇ ਨਿਯਮਤ ਅੰਤਰਾਲ 'ਤੇ ਆਪਣੀਆਂ ਵਿਕਟਾਂ ਗੁਆ ਦਿੱਤੀਆਂ ਅਤੇ ਪਹਿਲੀ ਪਾਰੀ ਵਿਚ ਸਿਰਫ 154/9 ਦੌੜਾਂ ਹੀ ਬਣਾ ਸਕੇ। ਸੀਨ ਐਬੋਟ ਨੇ ਤਿੰਨ ਜਦਕਿ ਜ਼ੇਵੀਅਰ ਬਾਰਟਲੇਟ ਅਤੇ ਐਡਮ ਜ਼ੈਂਪਾ ਨੇ ਦੋ-ਦੋ ਵਿਕਟਾਂ ਲਈਆਂ। ਬੱਲੇਬਾਜ਼ੀ ਲਈ ਜਾਰਜ ਮੁਨਸੇ ਨੇ 28 ਦੌੜਾਂ ਦੀ ਪਾਰੀ ਖੇਡ ਕੇ ਸਭ ਤੋਂ ਵੱਧ ਸਕੋਰ ਬਣਾਇਆ। ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਆਸਟ੍ਰੇਲੀਆ ਦਾ ਸਾਹਮਣਾ ਸਕਾਟਲੈਂਡ ਨਾਲ ਹੋਵੇਗਾ ਅਤੇ ਇਸ ਜਿੱਤ ਨਾਲ ਉਹ 1-0 ਦੀ ਬੜ੍ਹਤ 'ਤੇ ਪਹੁੰਚ ਗਿਆ ਹੈ।