ਚੰਡੀਗੜ੍ਹ: ਬਾਲੀਵੁੱਡ ਗਲਿਆਰਿਆਂ ਵਿੱਚ 'ਕਿਊਟੀ ਪਾਈ' ਗੀਤ ਨਾਲ ਧੱਕ ਪਾਉਣ ਵਾਲੇ ਮਲਵਈ ਗਾਇਕ ਪ੍ਰਦੀਪ ਸਰਾਂ ਅੱਜਕੱਲ੍ਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਰਮੌਰ ਗਾਇਕਾਂ ਵਿੱਚ ਅਪਣੀ ਉਪ-ਸਥਿਤੀ ਦਰਜ ਕਰਵਾ ਰਹੇ ਹਨ, ਜੋ ਅਪਣਾ ਨਵਾਂ '31.10' ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਏ ਹਨ, ਜਿੰਨ੍ਹਾਂ ਦੀ ਸੁਰੀਲੀ ਅਤੇ ਬੁਲੰਦ ਅਵਾਜ਼ ਵਿੱਚ ਸੱਜਿਆ ਇਹ ਟ੍ਰੈਕ ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋ ਗਿਆ ਹੈ।
'ਰੈੱਡ ਲੀਫ ਮਿਊਜ਼ਿਕ' ਅਤੇ 'ਗੋਲਡੀ ਕਹਲ' ਵੱਲੋਂ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਗਏ ਇਸ ਬੀਟ ਸੌਂਗ ਦਾ ਮਿਊਜ਼ਿਕ ਐਨ. ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਸੁੱਖ ਲੋਟੇ ਨੇ ਅੰਜ਼ਾਮ ਦਿੱਤੀ ਹੈ।
ਸੰਗੀਤ ਪੇਸ਼ਕਰਤਾ ਹੈਪੀ ਕਹਲ ਅਤੇ ਗੋਲਡੀ ਕਹਲ ਦੁਆਰਾ ਵਜ਼ੂਦ ਵਿੱਚ ਲਿਆਂਦੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਮਸ਼ਹੂਰ ਅਤੇ ਚਰਚਿਤ ਮਾਡਲ ਗੀਤ ਗੋਰਾਇਆ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀਆਂ ਸੰਗੀਤਕ ਵੰਨਗੀਆਂ ਨੂੰ ਉਭਾਰਨ ਵਿੱਚ ਅਹਿਮ ਯੋਗਦਾਨ ਪਾ ਰਹੇ ਗਾਇਕ ਪ੍ਰਦੀਪ ਸਰਾਂ ਦੀ ਵਿਲੱਖਣਤਾ ਭਰਪੂਰ ਗਾਇਕੀ ਨੂੰ ਹੀ ਪ੍ਰਤੀਬਿੰਬ ਕਰਨ ਰਿਹਾ ਹੈ ਉਨ੍ਹਾਂ ਦਾ ਉਕਤ ਗਾਣਾ, ਜਿਸ ਵਿੱਚ ਇੱਕ ਵਾਰ ਫਿਰ ਉਹ ਅਪਣੀ ਪ੍ਰਭਾਵੀ ਅਵਾਜ਼ ਅਤੇ ਸ਼ਾਨਦਾਰ ਅੰਦਾਜ਼ ਦਾ ਅਹਿਸਾਸ ਅਪਣੇ ਚਾਹੁੰਣ ਵਾਲਿਆਂ ਨੂੰ ਕਰਵਾ ਰਹੇ ਹਨ।
ਸੰਗੀਤਕ ਸਫਾਂ ਵਿੱਚ ਵਿਲੱਖਣਤਾ ਭਰੀ ਗਾਇਕੀ ਦਾ ਇਜ਼ਹਾਰ ਕਰਵਾ ਸ਼ਾਨਦਾਰ ਭੱਲ ਸਥਾਪਿਤ ਕਰਦੇ ਜਾ ਰਹੇ ਇਹ ਪ੍ਰਤਿਭਾਵਾਨ ਗਾਇਕ ਆਉਣ ਵਾਲੇ ਦਿਨਾਂ ਵਿੱਚ ਅਪਣੇ ਕੁਝ ਦੋਗਾਣਾ ਗੀਤ ਵੀ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰਨਗੇ, ਜਿੰਨ੍ਹਾਂ ਦੇ ਹਾਲੀਆਂ ਸਮੇਂ ਦੌਰਾਨ ਜਾਰੀ ਹੋਏ ਡਿਊਟ ਗਾਣਿਆ ਨੂੰ ਵੀ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: