ਚੰਡੀਗੜ੍ਹ: ਬਾਲੀਵੁੱਡ ਅਤੇ ਪਾਲੀਵੁੱਡ ਦਾ ਬਤੌਰ ਲੇਖਕ ਅਤੇ ਨਿਰਦੇਸ਼ਕ ਸ਼ਾਨਦਾਰ ਅਤੇ ਅਹਿਮ ਹਿੱਸਾ ਰਹੇ ਹਨ ਧੀਰਜ ਕੇਦਾਰਨਾਥ ਰਤਨ, ਜੋ ਬਤੌਰ ਨਿਰਦੇਸ਼ਕ ਅਪਣੀ ਇੱਕ ਹੋਰ ਪ੍ਰਭਾਵੀ ਪਾਰੀ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿੰਨ੍ਹਾਂ ਦੇ ਸਿਨੇਮਾ ਖੇਤਰ ਵਿੱਚ ਨਵੇਂ ਦਿਸਹਿੱਦੇ ਸਿਰਜਣ ਲਈ ਵਧਾਏ ਜਾ ਚੁੱਕੇ ਇੰਨ੍ਹਾਂ ਕਦਮਾਂ ਦਾ ਹੀ ਅਹਿਸਾਸ ਕਰਵਾਉਣ ਜਾ ਰਹੀਆਂ ਹਨ ਉਨ੍ਹਾਂ ਦੀ ਦੋ ਨਵੀਆਂ ਅਤੇ ਵੱਡੀਆਂ ਪੰਜਾਬੀ ਫਿਲਮਾਂ, ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀਆਂ ਹਨ।
ਪੰਜਾਬੀ ਅਤੇ ਹਿੰਦੀ ਸਿਨੇਮਾ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਣੀਆਂ ਉਕਤ ਫਿਲਮਾਂ ਵਿੱਚੋਂ ਪਹਿਲੀ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਹ ਹੈ ਦੇਵ ਖਰੌੜ ਅਤੇ ਗੁੱਗੂ ਗਿੱਲ ਸਟਾਰਰ ਮਝੈਲ, ਜਿਸ ਦਾ ਨਿਰਮਾਣ 'ਗੀਤ ਐਮ 3' ਅਤੇ 'ਜੇਬੀਸੀਓ' ਵੱਲੋਂ ਕੀਤਾ ਗਿਆ ਹੈ, ਜੋ ਇਸੇ ਮਹੀਨੇ 31 ਜਨਵਰੀ ਨੂੰ ਵਰਲਡ-ਵਾਈਡ ਪ੍ਰਦਸ਼ਿਤ ਹੋਣ ਜਾ ਰਹੀ ਹੈ।
ਪੰਜਾਬੀ ਸਿਨੇਮਾ ਦੀ ਬਿੱਗ ਸੈੱਟਅੱਪ ਅਤੇ ਮਲਟੀ-ਸਟਾਰਰ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਇਸ ਐਕਸ਼ਨ-ਡਰਾਮਾ ਫਿਲਮ ਵਿੱਚ ਦੇਵ ਖਰੌੜ ਅਤੇ ਗੁੱਗੂ ਗਿੱਲ ਪਹਿਲੀ ਵਾਰ ਸਿਲਵਰ ਸਕ੍ਰੀਨ ਉਪਰ ਇਕੱਠਿਆਂ ਪ੍ਰੈਜੈਂਸ ਦਰਜ ਕਰਵਾਉਣਗੇ।
ਉਕਤ ਅਧੀਨ ਹੀ ਅਪਣੀ ਜਿਸ ਦੂਜੀ ਪੰਜਾਬੀ ਫਿਲਮ ਨੂੰ ਲੈ ਕੇ ਲਾਈਮ ਲਾਈਟ ਦਾ ਹਿੱਸਾ ਬਣੇ ਹੋਏ ਹਨ ਨਿਰਦੇਸ਼ਕ ਧੀਰਜ ਕੇਦਾਰਨਾਥ ਰਤਨ, ਉਹ ਹੈ 'ਸ਼ੌਂਕੀ ਸਰਦਾਰ', ਜਿਸ ਵਿੱਚ ਬੱਬੂ ਮਾਨ, ਗੁਰੂ ਰੰਧਾਵਾ ਅਤੇ ਗੁੱਗੂ ਗਿੱਲ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ।
ਸਾਲ 2013 ਵਿੱਚ ਦਿਲਜੀਤ ਦੁਸਾਂਝ ਅਤੇ ਅਮਰਿੰਦਰ ਗਿੱਲ ਸਟਾਰਰ 'ਸਾਡੀ ਲਵ ਸਟੋਰੀ' ਨਾਲ ਨਿਰਦੇਸ਼ਕ ਦੇ ਰੂਪ ਵਿੱਚ ਇੱਕ ਨਵੇਂ ਸਿਨੇਮਾ ਵੱਲ ਵਧਣ ਵਾਲੇ ਇਹ ਪ੍ਰਤਿਭਾਵਾਨ ਫਿਲਮਕਾਰ ਲੇਖਕ ਵਜੋਂ ਵੀ ਬੇਸ਼ੁਮਾਰ ਬਹੁ-ਚਰਚਿਤ ਅਤੇ ਸਫ਼ਲ ਫਿਲਮਾਂ ਦਾ ਹਿੱਸਾ ਰਹੇ ਹਨ, ਜਿੰਨ੍ਹਾਂ ਵਿੱਚ 'ਸਿੰਘ ਵਰਸਿਜ਼ ਕੌਰ', 'ਅੜਬ ਮੁਟਿਆਰਾਂ', 'ਸਿਕੰਦਰ 2', 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ 2', 'ਮੇਲ ਕਰਾਂਦੇ ਰੱਬਾ', 'ਅਸ਼ਕੇ' ਆਦਿ ਸ਼ੁਮਾਰ ਰਹੀਆਂ ਹਨ।
ਪਾਲੀਵੁੱਡ ਤੋਂ ਇਲਾਵਾ ਬਾਲੀਵੁੱਡ ਦੀਆਂ 'ਸ਼ਾਪਿਤ', '1920' ਅਤੇ 'ਯਮਲਾ ਪਗਲਾ ਦੀਵਾਨਾ ਫਿਰ ਸੇ' ਲਿਖ ਚੁੱਕੇ ਇਹ ਹੋਣਹਾਰ ਲੇਖਕ ਅਤੇ ਨਿਰਦੇਸ਼ਕ ਪੰਜਾਬੀ ਸਿਨੇਮਾ ਨੂੰ ਸਿਰਜਨਾਤਮਕਤਾ ਪੱਖੋਂ ਨਵੇਂ ਅਯਾਮ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।
ਇਹ ਵੀ ਪੜ੍ਹੋ: