ਮੁੰਬਈ: ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ 'ਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਜਿਹੜੇ ਸ਼ਖਸ ਨੇ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਉਸ ਦਾ ਨਿਸ਼ਾਨਾ ਸਿਰਫ ਸ਼ਾਹਰੁਖ ਹੀ ਨਹੀਂ ਸਗੋਂ ਆਰੀਅਨ ਖਾਨ ਵੀ ਸੀ। ਇਸ ਦੇ ਨਾਲ ਹੀ, ਮੁਲਜ਼ਮ ਫੈਜ਼ਾਨ ਖਾਨ ਨੇ ਸ਼ਾਹਰੁਖ ਖਾਨ ਦੀ ਨਿੱਜੀ ਜਾਣਕਾਰੀ ਵੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਮੁਲਜ਼ਮ ਨੇ ਸ਼ਾਹਰੁਖ ਖਾਨ ਤੋਂ ਮੰਗੇ ਸੀ 50 ਲੱਖ ਰੁਪਏ
ਮੁਲਜ਼ਮ ਫੈਜ਼ਾਨ ਖਾਨ ਨੇ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ 50 ਲੱਖ ਰੁਪਏ ਦੀ ਮੰਗ ਵੀ ਕੀਤੀ ਸੀ। ਧਮਕੀ ਦੇਣ ਤੋਂ ਪਹਿਲਾਂ ਫੈਜ਼ਾਨ ਨੇ ਸ਼ਾਹਰੁਖ ਅਤੇ ਆਰੀਅਨ ਨਾਲ ਸਬੰਧਤ ਨਿੱਜੀ ਵੇਰਵੇ ਅਤੇ ਜਾਣਕਾਰੀ ਆਨਲਾਈਨ ਇਕੱਠੀ ਕੀਤੀ ਸੀ। ਰਿਪੋਰਟਾਂ ਮੁਤਾਬਕ, ਇਹ ਗੱਲ ਫੈਜ਼ਾਨ ਦੇ ਦੂਜੇ ਮੋਬਾਈਲ ਦੀ ਫੋਰੈਂਸਿਕ ਜਾਂਚ ਦੌਰਾਨ ਸਾਹਮਣੇ ਆਈ ਹੈ। ਇਸ ਮੋਬਾਈਲ ਨੂੰ ਬਾਂਦਰਾ ਪੁਲੀਸ ਨੇ ਬਰਾਮਦ ਕੀਤਾ ਹੈ। ਫੈਜ਼ਾਨ ਨੇ 7 ਨਵੰਬਰ ਨੂੰ ਫੋਨ ਕਰਕੇ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਸੀ।
#WATCH | Raipur, Chhattisgarh: Raipur SSP Santosh Singh says, " a team of bandra police from mumbai reached pandri police station. they have arrested faizan khan in the case of threatening actor shah rukh khan... he was given a notice a few days ago. after the investigation, he… https://t.co/upfy2VY2sT pic.twitter.com/vhLaG4xat7
— ANI (@ANI) November 12, 2024
ਮੁਲਜ਼ਮ ਫੈਜ਼ਾਨ ਗ੍ਰਿਫਤਾਰ
ਫੈਜ਼ਾਨ ਨੇ ਫੋਨ 'ਤੇ ਕਿਹਾ ਸੀ, 'ਕੀ ਸ਼ਾਹਰੁਖ ਉਹੀ ਹੈ ਜੋ ਮੰਨਤ 'ਚ ਰਹਿੰਦਾ ਹੈ, ਜੇਕਰ ਉਹ 50 ਲੱਖ ਨਹੀਂ ਦਿੰਦਾ ਤਾਂ ਮੈਂ ਉਸ ਨੂੰ ਮਾਰ ਦੇਵਾਂਗਾ।' ਫੈਜ਼ਾਨ ਨੇ ਆਪਣੀ ਪਛਾਣ ਜ਼ਾਹਰ ਕੀਤੇ ਬਿਨ੍ਹਾਂ ਹੀ ਕਾਲ ਕੱਟ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਫੈਜ਼ਾਨ ਖਿਲਾਫ ਮਾਮਲਾ ਦਰਜ ਕਰ ਲਿਆ। ਜਦੋਂ ਪਤਾ ਲੱਗਾ ਕਿ ਇਹ ਫੋਨ ਨੰਬਰ ਛੱਤੀਸਗੜ੍ਹ ਦੇ ਰਾਏਪੁਰ ਦਾ ਹੈ ਤਾਂ ਪੁਲਿਸ ਨੇ ਉੱਥੋਂ ਦੀ ਸਥਾਨਕ ਪੁਲਿਸ ਦੀ ਮਦਦ ਲਈ ਅਤੇ ਫੈਜ਼ਾਨ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ।
ਨਿਆਇਕ ਹਿਰਾਸਤ ਵਿੱਚ ਮੁਲਜ਼ਮ
ਫੈਜ਼ਾਨ ਨੂੰ 12 ਨਵੰਬਰ ਨੂੰ ਮੁੰਬਈ ਲਿਆਂਦਾ ਗਿਆ ਸੀ। ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ 18 ਨਵੰਬਰ ਤੱਕ ਹਿਰਾਸਤ 'ਚ ਰੱਖਿਆ ਗਿਆ ਅਤੇ ਫਿਰ 14 ਦਿਨਾਂ ਲਈ ਨਿਆਂਇਕ ਹਿਰਾਸਤ 'ਤੇ ਭੇਜ ਦਿੱਤਾ ਗਿਆ। ਫਿਲਹਾਲ ਮੁੰਬਈ ਪੁਲਿਸ ਨੇ ਸ਼ਾਹਰੁਖ ਖਾਨ ਦੀ ਸੁਰੱਖਿਆ ਸਖਤ ਕਰ ਦਿੱਤੀ ਹੈ। ਸੁਪਰਸਟਾਰ ਦੇ ਘਰ ਦੇ ਬਾਹਰ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ:-