ਚੰਡੀਗੜ੍ਹ: ਇਸ ਸਮੇਂ ਦੋ ਪੰਜਾਬੀ ਗਾਇਕਾਂ ਦਾ ਆਨਲਾਈਨ ਵਿਵਾਦ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਗਾਇਕ ਰੈਪਰ- ਏਪੀ ਢਿੱਲੋਂ ਨੇ ਚੰਡੀਗੜ੍ਹ ਕੰਸਰਟ ਦੌਰਾਨ ਗਾਇਕ ਦਿਲਜੀਤ ਦੁਸਾਂਝ ਨੂੰ ਇੰਸਟਾਗ੍ਰਾਮ 'ਤੇ ਅਨਬਲੌਕ ਕਰਨ ਲਈ ਕਿਹਾ, ਜਿਸ ਦੇ ਜਵਾਬ 'ਚ ਦਿਲਜੀਤ ਨੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਕਦੇ ਵੀ ਬਲੌਕ ਨਹੀਂ ਕੀਤਾ ਹੈ।
ਦਿਲਜੀਤ ਦੇ ਕਹਿਣ ਤੋਂ ਬਾਅਦ ਏਪੀ ਢਿੱਲੋਂ ਨੇ ਸਬੂਤ ਵੀ ਦਿਖਾਏ ਕਿ 'ਮੈਨੂੰ ਬਲੌਕ ਕੀਤਾ ਗਿਆ ਸੀ, ਹੁਣ ਮੈਨੂੰ ਅਨਬਲੌਕ ਕਰ ਦਿੱਤਾ ਗਿਆ ਹੈ।' ਗਾਇਕਾਂ ਵਿਚਾਲੇ ਇਸ ਸ਼ਬਦੀ ਤਕਰਾਰ ਨੇ ਇੰਟਰਨੈੱਟ 'ਤੇ ਖਲਬਲੀ ਮਚਾ ਦਿੱਤੀ ਹੈ। ਯੂਜ਼ਰਸ ਏਪੀ 'ਤੇ ਦਿਲਜੀਤ ਦੀ ਇਮੇਜ ਨੂੰ ਖਰਾਬ ਕਰਨ ਦਾ ਇਲਜ਼ਾਮ ਵੀ ਲਗਾ ਰਹੇ ਹਨ। ਹੁਣ ਇਸ ਪੂਰੇ ਵਿਵਾਦ ਵਿੱਚ ਕਈ ਸ਼ੋਸਲ ਮੀਡੀਆ ਸਟਾਰ ਕੁੱਦ ਪਏ ਹਨ, ਉਨ੍ਹਾਂ ਨੇ ਸ਼ਰੇਆਮ ਵੀਡੀਓ ਪਾ ਕੇ ਏਪੀ ਢਿੱਲੋਂ ਨੂੰ ਕਾਫੀ ਕੁੱਝ ਕਿਹਾ ਹੈ।
ਏਪੀ ਢਿੱਲੋਂ ਬਾਰੇ ਕੀ ਬੋਲੇ ਸੋਸ਼ਲ ਮੀਡੀਆ ਸਟਾਰ
ਹੁਣ ਇੱਥੇ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਤੇਜਿੰਦਰ ਬਰਾੜ ਦਾ ਸੋਸ਼ਲ ਮੀਡੀਆ ਸਟਾਰ ਏਪੀ ਢਿੱਲੋਂ ਨੂੰ ਅੜ੍ਹੇ ਹੱਥੀ ਲੈ ਰਿਹਾ ਹੈ ਅਤੇ ਕਾਫੀ ਸਾਰੀਆਂ ਗੱਲਾਂ ਗਾਇਕ ਬਾਰੇ ਬੋਲ ਰਿਹਾ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਗਾਇਕ ਦਿਲਜੀਤ ਦੁਸਾਂਝ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਦੁਸਾਂਝਾ ਵਾਲਾ ਨਾਂਅ ਦਿਲਾਂ ਉਤੇ ਲਿਖਿਆ ਹੋਇਆ ਹੈ, ਜੋ ਕਿ ਕਦੇ ਮਿਟ ਨਹੀਂ ਸਕਦਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਰੇ ਗਾਇਕਾਂ ਨੂੰ ਏਕਤਾ ਨਾਲ ਚੱਲਣ ਲਈ ਕਿਹਾ ਕਿ ਤੁਸੀਂ ਸਾਡੇ ਪੰਜਾਬੀ ਭਰਾ ਹੋ, ਸਾਰੇ ਇੱਕਠੇ ਹੋ ਕੇ ਚੱਲੋ।
ਇਸ ਦੌਰਾਨ ਜੇਕਰ ਇਸ ਪੂਰੇ ਵਿਵਾਦ ਬਾਰੇ ਦੁਬਾਰਾ ਮੁੜੀਏ ਤਾਂ ਇਹ ਅਸਲ ਵਿੱਚ ਗੱਲਬਾਤ ਉਦੋਂ ਸ਼ੁਰੂ ਹੋਈ ਜਦੋਂ ਦਿਲਜੀਤ ਦੁਸਾਂਝ ਨੇ ਇੰਦੌਰ ਵਿੱਚ ਆਪਣੇ ਕੰਸਰਟ ਦੌਰਾਨ ਏਪੀ ਢਿੱਲੋਂ ਅਤੇ ਕਰਨ ਔਜਲਾ ਦਾ ਨਾਂਅ ਲਿਆ ਅਤੇ ਦੋਵਾਂ ਨੂੰ ਵਧਾਈ ਦਿੰਦਿਆਂ ਦਿਲਜੀਤ ਨੇ ਕਿਹਾ ਕਿ ਮੇਰੇ ਦੋ ਭਰਾ ਕਰਨ ਔਜਲਾ ਅਤੇ ਏਪੀ ਢਿੱਲੋਂ ਨੇ ਟੂਰ ਸ਼ੁਰੂ ਕੀਤਾ ਹੈ, ਉਨ੍ਹਾਂ ਲਈ ਵੀ ਸ਼ੁੱਭਕਾਮਨਾਵਾਂ। ਇਸ ਵਿਵਾਦ ਨੂੰ ਹਰ ਕੋਈ ਆਪਣੇ ਹਿਸਾਬ ਨਾਲ ਲੈ ਰਿਹਾ ਹੈ, ਕੋਈ ਏਪੀ ਢਿੱਲੋਂ ਅਤੇ ਕੋਈ ਦਿਲਜੀਤ ਦੇ ਪੱਖ ਵਿੱਚ ਖੜ੍ਹਾ ਹੈ।
ਇਹ ਵੀ ਪੜ੍ਹੋ: