ETV Bharat / entertainment

ਬੱਬੂ ਮਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਰਿਲੀਜ਼ ਹੋਈ ਗਾਇਕ ਦੀ ਪਹਿਲੀ ਕਿਤਾਬ 'ਮੇਰਾ ਗ਼ਮ' - BABBU MAAN BOOK MERA GHAM

ਹਾਲ ਹੀ ਵਿੱਚ ਅਦਾਕਾਰ-ਗਾਇਕ ਬੱਬੂ ਮਾਨ ਦੇ ਆਪਣੇ ਪਹਿਲੀ ਕਿਤਾਬ 'ਮੇਰਾ ਗਮ' ਰਿਲੀਜ਼ ਕੀਤੀ ਹੈ।

ਬੱਬੂ ਮਾਨ
ਬੱਬੂ ਮਾਨ (ਈਟੀਵੀ ਭਾਰਤ ਪੱਤਰਕਾਰ)
author img

By ETV Bharat Entertainment Team

Published : Jan 29, 2025, 11:45 AM IST

Updated : Jan 29, 2025, 11:59 AM IST

ਚੰਡੀਗੜ੍ਹ: ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਈ ਆਪਣੀ ਪੀਰੀਅਡ ਡਰਾਮਾ ਪੰਜਾਬੀ ਫਿਲਮ 'ਸੁੱਚਾ ਸੂਰਮਾ' ਨੂੰ ਲੈ ਕੇ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਗਾਇਕ ਅਤੇ ਅਦਾਕਾਰ ਬੱਬੂ ਮਾਨ, ਜੋ ਆਪਣੀ ਪਹਿਲੀ ਪੁਸਤਕ 'ਮੇਰਾ ਗ਼ਮ' ਲੈ ਕੇ ਅਪਣੇ ਚਾਹੁੰਣ ਵਾਲਿਆਂ ਅਤੇ ਪਾਠਕਾਂ ਦੇ ਸਨਮੁੱਖ ਹੋਏ ਹਨ, ਜਿਸ ਵਿੱਚ ਉਨ੍ਹਾਂ ਵੱਲੋਂ ਆਪਣੇ ਸੰਘਰਸ਼ੀ ਸਮੇਂ ਦੇ ਮਨੀ ਵਲਵਲਿਆਂ ਦਾ ਵਰਣਨ ਬਹੁਤ ਹੀ ਕੁਸ਼ਲਤਾ ਅਤੇ ਭਾਵਨਾਤਮਕਤਾ ਪੂਰਵਕ ਕੀਤਾ ਗਿਆ ਹੈ।

ਫਿਲਮੀ ਅਤੇ ਸਾਹਿਤਕ ਗਲਿਆਰਿਆਂ ਵਿੱਚ ਲੋਕ-ਅਰਪਣ ਹੁੰਦਿਆਂ ਹੀ ਆਕਰਸ਼ਣ ਦਾ ਕੇਂਦਰ-ਬਿੰਦੂ ਬਣੀ ਪੰਜਾਬੀ ਗਾਇਕ ਅਤੇ ਲੇਖਕ ਬੱਬੂ ਮਾਨ ਦੀ ਇਹ ਪਹਿਲੀ ਕਾਵਿ ਪੁਸਤਕ ਉਨ੍ਹਾਂ ਦੀ ਗੀਤਕਾਰੀ ਪ੍ਰਤੀ ਅਨੂਠੀ ਸਮਝ ਅਤੇ ਡੂੰਘਾਈ ਨੂੰ ਵਰਣਿਤ ਕਰਨ ਵਿੱਚ ਸਫ਼ਲ ਰਹੀ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਕਾਵਿ ਕਿੱਸੇ, ਗਜ਼ਲ, ਕਵਿਤਾਵਾਂ ਦਾ ਵਰਣਨ ਬਹੁਤ ਹੀ ਖੂਬਸੂਰਤੀ ਨਾਲ ਕੀਤਾ ਗਿਆ ਹੈ।

ਬੱਬੂ ਮਾਨ (ਈਟੀਵੀ ਭਾਰਤ ਪੱਤਰਕਾਰ)

ਗ੍ਰੈਂਡ ਸਮਾਰੋਹ ਅਧੀਨ ਲਾਂਚ ਕੀਤੀ ਗਈ ਉਕਤ ਪੁਸਤਕ ਨੂੰ ਲੈ ਕੇ ਇਸੇ ਮੌਕੇ ਅਪਣੇ ਭਾਵਪੂਰਨ ਵਿਚਾਰਾਂ ਦਾ ਇਜ਼ਹਾਰ ਕਰਦਿਆਂ ਗਾਇਕ ਬੱਬੂ ਮਾਨ ਨੇ ਦੱਸਿਆ ਕਿ ਗਾਇਕ, ਗੀਤਕਾਰ ਅਤੇ ਸੰਗੀਤਕਾਰ ਦੇ ਤੌਰ ਦੇ ਤੌਰ ਉਤੇ ਕੁਝ ਖਾਸ ਕਰ ਗੁਜ਼ਰਣ ਦੇ ਅੱਲੜ੍ਹ ਉਮਰੇ ਚਿਤਵੇ ਉਨ੍ਹਾਂ ਦੇ ਮਨੀ ਵਲਵਲਿਆਂ ਦਾ ਇੱਕ ਪ੍ਰਤੀਰੂਪ ਹੈ ਇਹ ਪੁਸਤਕ, ਜਿਸ ਦੌਰਾਨ ਉਨ੍ਹਾਂ ਦੀ ਗੀਤਕਾਰੀ ਕਲਮ ਵਿੱਚੋਂ ਜਨਮੀਆਂ ਉਨ੍ਹਾਂ ਦੀਆਂ ਨਜ਼ਮਾਂ, ਗੀਤਾਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜੋ ਉਨ੍ਹਾਂ ਕੋਠੇ ਉਪਰ ਰਾਤ ਨੂੰ ਤਾਰਿਆਂ ਨੂੰ ਨਿਹਾਰਦਿਆਂ, ਖੇਤਾਂ-ਬੰਨਿਆਂ ਵਿੱਚ ਵਿਚਰਦਿਆਂ ਲਿਖੀਆਂ।

ਸਮਾਜਿਕ ਸਰੋਕਾਰਾਂ ਤੋਂ ਲੈ ਕੇ ਪੰਜਾਬੀ ਸੱਭਿਆਚਾਰ ਦੇ ਫਿੱਕੇ ਪਏ ਰੰਗਾਂ ਦਾ ਪ੍ਰਗਟਾਵਾ ਕਰਦੀ ਉਕਤ ਪੁਸਤਕ ਨੂੰ ਲੈ ਕੇ ਹੀ ਗਾਇਕ-ਗੀਤਕਾਰ ਅਤੇ ਸੰਗੀਤਕਾਰ ਬੱਬੂ ਮਾਨ ਅੱਗੇ ਦੱਸਦੇ ਹਨ ਕਿ ਇਹ ਉਨ੍ਹਾਂ ਲਈ ਮਹਿਜ਼ ਇੱਕ ਪੁਸਤਕ ਨਹੀਂ ਬਲਕਿ ਵੱਖ-ਵੱਖ ਵਰਗਾਂ ਦੀ ਨੁਮਾਇੰਦਗੀ ਕਰਦੇ ਉਹ ਅਹਿਸਾਸ ਹਨ, ਜਿੰਨ੍ਹਾਂ ਦੁਆਰਾ ਉਨ੍ਹਾਂ ਦਿਹਾੜੀ ਤੋਂ ਵਿਹੁਗਣੇ ਹੋਏ ਮਜ਼ਦੂਰ ਭਰਾਵਾਂ, ਕੁਦਰਤੀ ਅਫਾਤਾਂ ਦਾ ਸ਼ਿਕਾਰ ਹੋਏ ਕਿਰਸਾਨਾਂ ਦੇ ਦਰਦ, ਟੁੱਟ ਰਹੇ ਆਪਸੀ ਅਤੇ ਪਰਿਵਾਰਿਕ ਰਿਸ਼ਤਿਆਂ ਦੀ ਹੰਢਾਈ ਜਾਣ ਵਾਲੀ ਪੀੜ ਨੂੰ ਮਹਿਸੂਸ ਕੀਤਾ ਅਤੇ ਇਸਨੂੰ ਹੀ ਸ਼ਬਦ ਕਲਮੀ ਰੂਪ ਦੁਆਰਾ ਪ੍ਰਤੀਬਿੰਬ ਕਰਨ ਦੀ ਕੋਸ਼ਿਸ਼ ਇਸ ਪੁਸਤਕ ਵਿੱਚ ਕੀਤੀ।

ਇਹ ਵੀ ਪੜ੍ਹੋ:

Last Updated : Jan 29, 2025, 11:59 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.