ਹੈਦਰਾਬਾਦ: ਅੱਜ CSIR UGC NET ਪ੍ਰੀਖਿਆ ਲਈ ਅਪਲਾਈ ਕਰਨ ਦੀ ਵਿੰਡੋ ਬੰਦ ਕਰ ਦਿੱਤੀ ਜਾਵੇਗੀ। ਇਸ ਪ੍ਰੀਖਿਆ 'ਚ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਕੋਲ੍ਹ ਅੱਜ ਅਪਲਾਈ ਕਰਨ ਦਾ ਆਖਰੀ ਮੌਕਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੀਖਿਆ ਲਈ ਅਪਲਾਈ ਕਰਨ ਦੀ ਤਰੀਕ ਨੂੰ ਅੱਗੇ ਵਧਾਇਆ ਗਿਆ ਸੀ, ਜੋ ਕਿ ਅੱਜ ਖਤਮ ਹੋ ਜਾਵੇਗੀ।
ਇਸ ਤਰ੍ਹਾਂ ਕਰੋ ਅਪਲਾਈ: CSIR UGC NET ਪ੍ਰੀਖਿਆ ਲਈ ਅਪਲਾਈ ਔਨਲਾਈਨ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਵੈੱਬਸਾਈਟ csirnet.nta.ac.in 'ਤੇ ਜਾਣਾ ਹੋਵੇਗਾ। ਇਸ ਵੈੱਬਸਾਈਟ ਰਾਹੀ ਤੁਸੀਂ ਹੋਰ ਜਾਣਕਾਰੀ ਵੀ ਪਾ ਸਕਦੇ ਹੋ।
CSIR UGC NET ਪ੍ਰੀਖਿਆ ਦੀਆਂ ਤਰੀਕਾਂ: CSIR UGC NET ਪ੍ਰੀਖਿਆ ਦਾ ਆਯੋਜਨ 25, 26 ਅਤੇ 27 ਜੂਨ ਨੂੰ ਕੀਤਾ ਜਾਵੇਗਾ। ਫਾਰਮ 'ਚ ਸੁਧਾਰ ਕਰਨ ਲਈ ਸੁਧਾਰ ਵਿੰਡੋ 29 ਤੋਂ 31 ਮਈ ਤੱਕ ਖੁੱਲ੍ਹੇਗੀ, ਜਿਸ ਰਾਹੀ ਤੁਸੀਂ ਫਾਰਮ 'ਚ ਬਦਲਾਅ ਕਰ ਸਕੋਗੇ।
CSIR UGC NET ਪ੍ਰੀਖਿਆ ਲਈ ਅਪਲਾਈ ਕਰਨ ਦੀ ਫੀਸ: CSIR UGC NET ਪ੍ਰੀਖਿਆ 'ਚ ਅਪਲਾਈ ਕਰਨ ਲਈ ਜਨਰਲ ਵਰਗ ਦੇ ਉਮੀਦਵਾਰਾਂ ਨੂੰ 1150 ਰੁਪਏ ਫੀਸ ਦੇਣੀ ਪਵੇਗੀ, ਜਦਕਿ EWS ਅਤੇ OBC ਸ਼੍ਰੇਣੀ ਦੇ ਉਮੀਦਵਾਰਾਂ ਲਈ ਫੀਸ 600 ਰੁਪਏ ਹੈ। ਬਾਕੀ ਵਰਗ ਦੇ ਉਮੀਦਵਾਰਾਂ ਨੂੰ 325 ਰੁਪਏ ਫੀਸ ਦੇਣੀ ਪਵੇਗੀ।
CSIR UGC NET ਪ੍ਰੀਖਿਆ ਦਾ ਪੈਟਰਨ: CSIR UGC NET ਪ੍ਰੀਖਿਆ ਕੁੱਲ 180 ਮਿੰਟ ਦੀ ਹੋਵੇਗੀ ਅਤੇ ਦੋ ਸ਼ਿਫ਼ਟਾ 'ਚ ਕਰਵਾਈ ਜਾਵੇਗੀ। ਪਹਿਲੀ ਸ਼ਿਫ਼ਟ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਅਤੇ ਦੂਜੀ ਸ਼ਿਫ਼ਟ ਦੁਪਹਿਰ 3 ਤੋਂ ਸ਼ਾਮ 6 ਵਜੇ ਤੱਕ ਦੀ ਹੈ। ਦੋਨੋ ਹੀ ਪੇਪਰਾਂ 'ਚ 150 ਸਵਾਲ ਆਉਣਗੇ ਅਤੇ ਇਹ ਸਵਾਲ Multiple Choice ਹੋਣਗੇ। ਪ੍ਰੀਖਿਆ ਹਿੰਦੀ ਅਤੇ ਅੰਗ੍ਰੇਜ਼ੀ ਭਾਸ਼ਾ 'ਚ ਹੋਵੇਗੀ। ਸਹੀ ਜਵਾਬ ਹੋਣ 'ਤੇ +2 ਮਾਰਕਸ ਮਿਲਣਗੇ ਅਤੇ ਗਲਤ ਜਵਾਬ ਲਈ 0.25 ਮਾਰਕਸ ਕੱਟੇ ਜਾਣਗੇ। ਇਹ ਪ੍ਰੀਖਿਆ ਦੇਸ਼ਭਰ ਦੇ 225 ਕੇਂਦਰਾਂ 'ਤੇ ਆਯੋਜਿਤ ਕੀਤੀ ਜਾਵੇਗੀ।
- NTA ਨੇ ਖੋਲ੍ਹੀ ਸੁਧਾਰ ਵਿੰਡੋ, ਇਸ ਦਿਨ ਤੱਕ ਕਰ ਸਕੋਗੇ UGC NET ਜੂਨ ਐਪਲੀਕੇਸ਼ਨ 'ਚ ਸੁਧਾਰ - UGC NET June 2024
- UPSC ਨੇ IES/ISS ਅਤੇ CMS ਪ੍ਰੀਖਿਆਵਾਂ ਲਈ ਨੋਟੀਫਿਕੇਸ਼ਨ ਕੀਤਾ ਜਾਰੀ, ਇਨ੍ਹਾਂ ਤਰੀਕਾਂ ਨੂੰ ਹੋਣਗੀਆਂ ਪ੍ਰੀਖਿਆਵਾਂ - IES ISS and CMS Exams
- ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ ਲਈ ਨੋਟੀਫਿਕੇਸ਼ਨ ਜਾਰੀ, ਜਾਣੋ ਅਪਲਾਈ ਕਰਨ ਦੀ ਤਰੀਕ ਅਤੇ ਫੀਸ - AFCAT 2 2024
CSIR UGC NET ਪ੍ਰੀਖਿਆ ਰਾਹੀ ਚੋਣ: ਇਸ ਪ੍ਰੀਖਿਆ ਰਾਹੀ ਯੋਗ ਉਮੀਦਵਾਰਾਂ ਨੂੰ ਜੂਨੀਅਰ ਰਿਸਰਚ ਫੈਲੋ ਯਾਨੀ ਜੇਆਰਐਫ, ਅਸਿਸਟੈਂਟ ਪ੍ਰੋਫੈਸਰ ਅਤੇ ਪੀਐਚਡੀ ਪ੍ਰੋਗਰਾਮ ਲਈ ਚੁਣਿਆ ਜਾਵੇਗਾ। ਇਹ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਹੈ, ਜੋ ਸਾਲ ਵਿੱਚ ਦੋ ਵਾਰ ਕਰਵਾਈ ਜਾਂਦੀ ਹੈ। ਅਪਲਾਈ ਕਰਨ ਤੋਂ ਪਹਿਲਾਂ ਯੋਗਤਾ ਅਤੇ ਹੋਰ ਵੇਰਵਿਆਂ ਦੀ ਸਹੀ ਤਰ੍ਹਾਂ ਜਾਂਚ ਕਰੋ ਅਤੇ ਫਿਰ ਹੀ ਫਾਰਮ ਨੂੰ ਭਰੋ।