ਹੈਦਰਾਬਾਦ: ਨੈਸ਼ਨਲ ਕਾਉਂਸਿਲ ਫਾਰ ਹੋਟਲ ਮੈਨੇਜਮੈਂਟ ਪ੍ਰੀਖਿਆ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ NTA ਵੱਲੋ ਇਸ ਪ੍ਰੀਖਿਆ ਦਾ ਆਯੋਜਨ 11 ਮਈ ਨੂੰ ਕੀਤਾ ਜਾ ਰਿਹਾ ਹੈ, ਜਿਸ ਲਈ ਉਮੀਦਵਾਰਾਂ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਉਮੀਦਵਾਰ ਐਡਮਿਟ ਕਾਰਡ ਔਨਲਾਈਨ ਅਧਿਕਾਰਿਤ ਪੋਰਟਲ exams.nta.ac.in/NCHM 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ, ਤੁਸੀਂ ਪੇਜ 'ਤੇ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਕੇ ਮੰਗੀ ਗਈ ਜਾਣਕਾਰੀ ਭਰ ਕੇ ਵੀ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ।
ਇਸ ਤਰ੍ਹਾਂ ਡਾਊਨਲੋਡ ਕਰੋ ਐਡਮਿਟ ਕਾਰਡ: ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾ ਅਧਿਕਾਰਿਤ ਪੋਰਟਲ 'ਤੇ ਜਾਓ। ਹੁਣ LATEST NEWS 'ਚ NCHM Click Here for Admit Card ਲਿੰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਐਪਲੀਕੇਸ਼ਨ ਨੰਬਰ, ਜਨਮ ਦੀ ਤਰੀਕ ਦੇ ਨਾਲ ਸੁਰੱਖਿਆ ਪਿੰਨ ਦਰਜ ਕਰਕੇ ਸਬਮਿਟ ਕਰ ਦਿਓ। ਫਿਰ ਐਡਮਿਟ ਕਾਰਡ ਸਕ੍ਰੀਨ 'ਤੇ ਨਜ਼ਰ ਆਉਣ ਲੱਗੇਗਾ। ਉਮੀਦਵਾਰ ਇਸ ਗੱਲ ਦਾ ਧਿਆਨ ਦੇਣ ਕਿ ਜਦੋ ਉਹ ਪ੍ਰੀਖਿਆ ਕੇਂਦਰਾਂ 'ਚ ਜਾਣ, ਤਾਂ ਐਡਮਿਟ ਕਾਰਡ ਆਪਣੇ ਨਾਲ ਲੈ ਕੇ ਜਾਣ। ਇਸ ਤੋਂ ਬਿਨ੍ਹਾਂ ਐਂਟਰੀ ਨਹੀਂ ਮਿਲੇਗੀ। ਐਡਮਿਟ ਕਾਰਡ ਡਾਊਨਲੋਡ ਹੋਣ 'ਤੇ ਉਮੀਦਵਾਰ NTA ਦੇ ਹੈਲਪ ਡੈਸਕ ਨੰਬਰ 011- 40759000 ਜਾਂ ਇਮੇਲ ਆਈਡੀ nchm@nta.ac.in 'ਤੇ ਸੰਪਰਕ ਕਰ ਸਕਦੇ ਹਨ।
ਨੈਸ਼ਨਲ ਕਾਉਂਸਿਲ ਫਾਰ ਹੋਟਲ ਮੈਨੇਜਮੈਂਟ ਪ੍ਰੀਖਿਆ ਦੀ ਤਰੀਕ: ਨੈਸ਼ਨਲ ਕਾਉਂਸਿਲ ਫਾਰ ਹੋਟਲ ਮੈਨੇਜਮੈਂਟ ਪ੍ਰੀਖਿਆ ਦਾ ਆਯੋਜਨ ਹਰ ਸਾਲ NTA ਵੱਲੋ ਕੀਤਾ ਜਾਂਦਾ ਹੈ। ਇਸ ਸਾਲ ਇਹ ਪ੍ਰੀਖਿਆ 11 ਮਈ ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਰਾਹੀ B.Sc HHA (ਹੋਸਪਿਟੈਲਿਟੀ ਹੋਟਲ ਐਡਮਿਨਿਸਟ੍ਰੇਸ਼ਨ) ਕੋਰਸ ਵਿੱਚ ਦਾਖਲਾ ਲਿਆ ਜਾ ਸਕਦਾ ਹੈ। ਪ੍ਰੀਖਿਆ ਨਾਲ ਸਬੰਧਤ ਹੋਰ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।