ETV Bharat / bharat

ਮਾਸੂਮ ਨੇ ਗਲੇ 'ਚ ਫਸਾਇਆ ਖਿਡੌਣੇ ਦਾ ਸਟੀਲ ਗਿਅਰ, ਡਾਕਟਰ ਨੇ ਬਿਨਾਂ ਆਪਰੇਸ਼ਨ ਤੋਂ ਕੱਢਿਆ - STEEL GEAR STUCK IN THROAT

ਪੂਰਨੀਆ 'ਚ ਚਾਰ ਸਾਲ ਦੇ ਬੱਚੇ ਨੇ ਖਿਡੌਣੇ ਦਾ ਸਟੀਲ ਗਿਅਰ ਨਿਗਲਿਆ, ਜੋ ਉਸ ਦੇ ਗਲੇ 'ਚ ਫਸ ਗਿਆ। ਜਾਣੋ ਡਾਕਟਰਾਂ ਨੇ ਕਿਵੇਂ ਕੱਢਿਆ ਬਾਹਰ...

Toy Steel Gear Stuck in throat
ਮਾਸੂਮ ਨੇ ਬੱਚੇ ਗਲੇ 'ਚ ਫਸਾਇਆ ਖਿਡੌਣੇ ਦਾ ਸਟੀਲ ਗਿਅਰ ... (ETV Bharat)
author img

By ETV Bharat Punjabi Team

Published : Jan 16, 2025, 12:39 PM IST

ਬਿਹਾਰ: ਅਕਸਰ ਹੀ ਬੱਚੇ ਖੇਡਦੇ ਸਮੇਂ ਕੋਈ ਨਾ ਕੋਈ ਚੀਜ਼ ਨਿਗਲ ਲੈਂਦੇ ਹਨ, ਜੋ ਉਨ੍ਹਾਂ ਦੇ ਗਲੇ ਵਿੱਚ ਫਸ ਜਾਂਦੀ ਹੈ ਅਤੇ ਕਈ ਵਾਰੀ ਜਾਨ ਉੱਚੇ ਬਣ ਜਾਂਦੀ ਹੈ, ਉੱਥੇ ਹੀ ਮਾਂਪਿਓ ਦੇ ਸਾਹ ਵੀ ਉਪਰ-ਥੱਲੇ ਹੋ ਜਾਂਦੇ ਹਨ। ਅਜਿਹਾ ਹੀ ਮਾਮਲਾ, ਬਿਹਾਰ ਦੇ ਪੂਰਨੀਆ ਤੋਂ ਸਾਹਮਣੇ ਆਇਆ ਹੈ, ਜਿੱਥੇ 4 ਸਾਲ ਦੇ ਮਾਸੂਮ ਬੱਚੇ ਨੇ ਖੇਡਦੇ ਹੋਏ ਖਿਡੌਣੇ ਦਾ ਸਟੀਲ ਗਿਅਰ ਨਿਗਲ ਲਿਆ।

ਇਹ ਮਾਮਲਾ ਪੂਰਨੀਆ ਦੇ ਚੰਪਾਨਗਰ ਥਾਣਾ ਖੇਤਰ ਦਾ ਹੈ। ਬੱਚੇ ਦੀ ਵੋਕਲ ਕੋਰਡ ਵਿੱਚ ਸਟੀਲ ਦਾ ਗਿਅਰ ਫਸ ਗਿਆ, ਜਿਸ ਕਾਰਨ ਉਸ ਦੀ ਸਿਹਤ ਲਗਾਤਾਰ ਵਿਗੜਦੀ ਗਈ। ਇਸ ਦਾ ਪਤਾ ਲੱਗਦਿਆਂ ਹੀ ਪਰਿਵਾਰ ਵਾਲੇ ਉਸ ਨੂੰ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਲੈ ਗਏ।

ਨਿੱਜੀ ਹਸਪਤਾਲ ਨੇ ਇਲਾਜ ਕਰਨ ਤੋਂ ਝਾੜਿਆ ਪੱਲਾ

ਪਰਿਵਾਰ ਦੀ ਗਰੀਬੀ ਦੇਖਦੇ ਹੋਏ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਮਾਸੂਮ ਬੱਚੇ ਨੂੰ ਉੱਚ ਕੇਂਦਰ 'ਚ ਰੈਫਰ ਕਰ ਦਿੱਤਾ। ਡਾਕਟਰ ਨੂੰ ਪਤਾ ਸੀ ਕਿ ਉਹ ਇਸ ਗਰੀਬ ਪਰਿਵਾਰ ਤੋਂ ਮਨਮਾਨੀ ਰਕਮ ਵਸੂਲ ਨਹੀਂ ਸਕੇਗਾ, ਇਸ ਲਈ ਡਾਕਟਰ ਨੇ ਇਹ ਕਹਿ ਕੇ ਇਲਾਜ ਕਰਨ ਤੋਂ ਪੱਲਾ ਝਾੜ ਲਿਆ ਕਿ, 'ਬੱਚੇ ਦੀ ਜਾਨ ਨੂੰ ਖ਼ਤਰਾ ਹੈ।'

Toy Steel Gear Stuck in throat
ਮਾਸੂਮ ਨੇ ਬੱਚੇ ਗਲੇ 'ਚ ਫਸਾਇਆ ਖਿਡੌਣੇ ਦਾ ਸਟੀਲ ਗਿਅਰ, ਡਾਕਟਰ ਨੇ ਬਿਨਾਂ ਆਪਰੇਸ਼ਨ ਤੋਂ ਕੱਢਿਆ (ETV Bharat)

GMCH ਦੇ ਡਾਕਟਰਾਂ ਨੇ ਬਚਾਈ ਬੱਚੇ ਦੀ ਜਾਨ

ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਪੂਰਨੀਆ ਸਰਕਾਰੀ ਹਸਪਤਾਲ ਜੀਐਮਸੀਐਚ ਲੈ ਗਏ। ਜੀਐਮਸੀਐਚ ਦੇ ਡਾਕਟਰ ਵਿਕਾਸ ਕੁਮਾਰ ਨੇ ਸਮਝਦਾਰੀ ਨਾਲ ਬਿਨਾਂ ਕਿਸੇ ਅਪਰੇਸ਼ਨ ਦੇ ਸਟੀਲ ਦਾ ਗਿਅਰ ਬੱਚੇ ਦੀ ਗਲੇ ਚੋਂ ਕੱਢ ਦਿੱਤਾ, ਜਿਸ ਕਾਰਨ ਨਾ ਸਿਰਫ਼ ਬੱਚੇ ਦੀ ਜਾਨ ਬਚ ਗਈ, ਬਲਕਿ ਪਰਿਵਾਰਕ ਮੈਂਬਰਾਂ ਨੇ ਵੀ ਸੁੱਖ ਦਾ ਸਾਹ ਲਿਆ। ਕੋਈ ਵੀ ਵੱਡਾ ਆਪਰੇਸ਼ਨ ਹੋਣ ਤੋਂ ਵੀ ਬਚਿਆ।

ਕੋਈ ਵੀ ਡਾਕਟਰ ਮੇਰੇ ਬੱਚੇ ਦਾ ਇਲਾਜ ਕਰਨ ਲਈ ਤਿਆਰ ਨਹੀਂ ਸੀ। ਹਰ ਕੋਈ ਕਹਿ ਰਿਹਾ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਅਸੀਂ ਥੱਕ-ਹਾਰ ਕੇ ਘਰ ਵਾਪਸ ਜਾ ਰਹੇ ਸੀ, ਪਰ ਫਿਰ ਸਰਕਾਰੀ ਹਸਪਤਾਲ ਆ ਗਏ। ਇੱਥੇ ਮੇਰੇ ਬੱਚੇ ਦੀ ਜਾਨ ਬਚ ਗਈ। -ਬੱਚੇ ਦੀ ਮਾਂ

ਦੋ ਦਿਨਾਂ ਤੋਂ ਨਿੱਜੀ ਹਸਪਤਾਲ ਦੇ ਗੇੜੇ ਮਾਰ ਰਿਹਾ ਸੀ ਪਰਿਵਾਰ

ਬੱਚੇ ਦੀ ਮਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਖੇਡਦੇ ਸਮੇਂ ਬੱਚੇ ਨੇ ਲੋਹੇ ਦੇ ਖਿਡੌਣੇ ਦੀ ਚਕਰੀ ਨਿਗਲ ਲਈ, ਜੋ ਉਸ ਦੇ ਗਲੇ ਵਿੱਚ ਫਸ ਗਈ। ਇਸ ਤੋਂ ਕੱਢਵਾਉਣ ਲਈ ਉਨ੍ਹਾਂ ਨੇ ਕਈ ਨਿੱਜੀ ਹਸਪਤਾਲਾਂ ਦੇ ਚੱਕਰ ਕੱਢੇ, ਪਰ ਕੋਈ ਵੀ ਡਾਕਟਰ ਇਸ ਦਾ ਇਲਾਜ ਕਰਨ ਲਈ ਤਿਆਰ ਨਹੀਂ ਹੋਇਆ।

ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਏਨਸਥੇਟਿਕ ਡਾਕਟਰ ਵਿਕਾਸ ਨੇ ਬੱਚੇ ਨੂੰ ਬਚਾਇਆ। ਇਸ ਕੰਮ ਵਿੱਚ ਉਨ੍ਹਾਂ ਦਾ ਸਹਿਯੋਗ ਹਸਪਤਾਲ ਦੇ ਸਟਾਫ਼ ਨੰਦਨ ਕੁਮਾਰ ਅਤੇ ਮੁੰਚਨ ਕੁਮਾਰ ਨੇ ਦਿੱਤਾ। ਇਸ ਸ਼ਲਾਘਾਯੋਗ ਕੰਮ ਦੀ ਸ਼ਲਾਘਾ ਕਰਦਿਆਂ ਮੈਡੀਕਲ ਕਾਲਜ ਦੇ ਸੁਪਰਡੈਂਟ ਡਾ. ਸੰਜੇ ਕੁਮਾਰ ਨੇ ਕਿਹਾ ਕਿ ਲੋੜਵੰਦ ਮਰੀਜ਼ ਨੂੰ ਰਾਹਤ ਮਿਲੀ ਹੈ। ਪਰਿਵਾਰਕ ਮੈਂਬਰ ਡਾਕਟਰ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦੇ ਨਜ਼ਰ ਆਏ।

ਅਸੀਂ ਬੱਚੇ ਨੂੰ ਬੇਹੋਸ਼ ਕਰ ਦਿੱਤਾ। ਬੱਚੇ ਦੀ ਗਰਦਨ ਵਿੱਚ ਇੱਕ ਸਟੀਲ ਦਾ ਗਿਅਰ ਫਸਿਆ ਹੋਇਆ ਸੀ, ਉਹ ਬਹੁਤ ਤਿੱਖਾ ਸੀ। ਇਸ ਦਾ ਅੱਧਾ ਹਿੱਸਾ ਵੋਕਲ ਕੋਰਡ ਵਿੱਚ ਅਤੇ ਬਾਕੀ ਅੱਧਾ ਹਵਾ ਦੀ ਪਾਈਪ ਵਿੱਚ ਫਸਿਆ ਹੋਇਆ ਸੀ। ਇਸ ਨੂੰ ਕੱਢਣਾ ਬਹੁਤ ਚੁਣੌਤੀਪੂਰਨ ਸੀ, ਪਰ ਮੇਰੇ ਕਰਮਚਾਰੀਆਂ ਦੀ ਮਦਦ ਨਾਲ ਇਹ ਸੰਭਵ ਹੋ ਪਾਇਆ। ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਗਲੇ ਦੀ ਸੋਜ ਘੱਟ ਹੋਣ 'ਤੇ ਉਹ ਆਮ ਤੌਰ 'ਤੇ ਗੱਲ ਕਰਨ ਦੇ ਯੋਗ ਹੋ ਜਾਵੇਗਾ। - ਡਾ. ਵਿਕਾਸ ਕੁਮਾਰ, ਡਾਕਟਰ

ਬਿਨਾਂ ਅਪਰੇਸ਼ਨ ਤੋਂ ਗਲੇ 'ਚੋਂ ਸਟੀਲ ਦਾ ਗਿਅਰ ਕੱਢਿਆ

ਜੀਐਮਸੀਐਚ 'ਚ ਬੱਚੇ ਦੇ ਗਲੇ ਦਾ ਐਕਸਰੇ ਕੀਤਾ ਗਿਆ। ਇਸ ਨੂੰ ਦੇਖ ਕੇ ਡਾਕਟਰ ਵਿਕਾਸ ਕੁਮਾਰ ਨੇ ਇਸ ਨੂੰ ਹਟਾਉਣ ਲਈ ਹਾਮੀ ਭਰ ਦਿੱਤੀ। ਬੁੱਧਵਾਰ ਰਾਤ ਨੂੰ ਬੱਚੇ ਦੇ ਗਲੇ 'ਚ ਫਸਿਆ ਸਟੀਲ ਦਾ ਗਿਅਰ ਹਟਾ ਦਿੱਤਾ ਗਿਆ। ਇਸ ਲਈ ਬੱਚੇ ਦੇ ਗਲੇ 'ਤੇ ਕੋਈ ਅਪਰੇਸ਼ਨ ਨਹੀਂ ਹੋਇਆ, ਸਗੋਂ ਡਾਕਟਰ ਨੇ ਬਿਨਾਂ ਕਿਸੇ ਅਪਰੇਸ਼ਨ ਤੋਂ ਬੱਚੇ ਨੂੰ ਮੌਤ ਦੇ ਮੂੰਹ 'ਚੋਂ ਕੱਢ ਲਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.