ਆਗਰਾ: ਯੂਪੀ ਦੇ ਆਗਰਾ ਵਿੱਚ ਹਵਾਈ ਸੈਨਾ ਦਾ ਇੱਕ ਮਿਗ-29 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਿਵੇਂ ਹੀ ਜਹਾਜ਼ ਜ਼ਮੀਨ 'ਤੇ ਡਿੱਗਿਆ, ਉਸ ਨੂੰ ਅੱਗ ਲੱਗ ਗਈ। ਇਸ ਦੌਰਾਨ ਪਾਇਲਟ ਸਮੇਤ ਦੋ ਲੋਕਾਂ ਨੇ ਜਹਾਜ਼ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪਾਇਲਟ ਅਤੇ ਉਸ ਦਾ ਸਾਥੀ ਜਹਾਜ਼ ਤੋਂ ਦੋ ਕਿਲੋਮੀਟਰ ਦੂਰ ਡਿੱਗ ਗਏ।
ਪੰਜਾਬ ਤੋਂ ਉੱਡਿਆ ਸੀ ਜਹਾਜ਼
ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੇ ਪੰਜਾਬ ਦੇ ਆਦਮਪੁਰ ਤੋਂ ਉਡਾਣ ਭਰੀ ਸੀ ਅਤੇ ਅਭਿਆਸ ਲਈ ਆਗਰਾ ਜਾ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰ ਗਿਆ। ਏਅਰ ਫੋਰਸ ਨੇ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਜ਼ਿਲ੍ਹੇ ਦੀ ਕਿਰਵਾਲੀ ਤਹਿਸੀਲ ਦੇ ਸੋਨਾ ਪਿੰਡ 'ਚ ਸੋਮਵਾਰ ਸ਼ਾਮ ਨੂੰ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਿਸੇ ਤਕਨੀਕੀ ਖਰਾਬੀ ਕਾਰਨ ਜਹਾਜ਼ ਨੂੰ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਅੱਗ ਲੱਗ ਗਈ। ਪਾਇਲਟ ਨੇ ਇਸ ਬਾਰੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਅਤੇ ਕਿਸੇ ਤਰ੍ਹਾਂ ਜਹਾਜ਼ ਨੂੰ ਖਾਲੀ ਖੇਤ ਵੱਲ ਲਿਆਂਦਾ।
उत्तर प्रदेश के आगरा के पास एक MiG-29 लड़ाकू विमान दुर्घटनाग्रस्त हो गया है। पायलट विमान से बाहर निकल गया है। विमान ने पंजाब के आदमपुर से उड़ान भरी थी और अभ्यास के लिए आगरा जा रहा था, तभी यह हादसा हुआ। विस्तृत जानकारी की प्रतीक्षा है। कोर्ट ऑफ इंक्वायरी के आदेश दिए जाएंगे: रक्षा… pic.twitter.com/cUrdnfgwIp
— ANI_HindiNews (@AHindinews) November 4, 2024
ਹਵਾ 'ਚ ਹੀ ਜਹਾਜ਼ ਨੂੰ ਲੱਗੀ ਅੱਗ
ਅਸਮਾਨ ਵਿੱਚ ਲੜਾਕੂ ਜਹਾਜ਼ ਵਿੱਚ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ਵਿੱਚ ਪੂਰੇ ਜਹਾਜ਼ ਵਿੱਚ ਅੱਗ ਫੈਲ ਗਈ। ਜਹਾਜ਼ ਨੂੰ ਹਵਾ 'ਚ ਅੱਗ ਦੇ ਗੋਲੇ 'ਚ ਬਦਲਦਾ ਦੇਖ ਕੇ ਪਿੰਡ ਵਾਸੀ ਡਰ ਗਏ। ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਲੜਾਕੂ ਜਹਾਜ਼ ਨੂੰ ਅਸਮਾਨ 'ਚ ਅੱਗ ਦਾ ਗੋਲਾ ਬਣਦੇ ਦੇਖ ਕੇ ਉਨ੍ਹਾਂ ਨੂੰ ਕਿਸੇ ਅਣਹੋਣੀ ਦਾ ਡਰ ਸਤਾਉਣ ਲੱਗਾ।
ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਪਿੰਡ ਵਾਸੀਆਂ ਨੇ ਖਦਸ਼ਾ ਪ੍ਰਗਟਾਇਆ ਕਿ ਜੇਕਰ ਇਹ ਜਹਾਜ਼ ਪਿੰਡ ਦੇ ਕਿਸੇ ਘਰ 'ਤੇ ਡਿੱਗ ਗਿਆ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ। ਪਰ ਪਾਇਲਟ ਨੇ ਸਮੇਂ ਸਿਰ ਆਪਣੇ ਆਪ ਨੂੰ ਜਹਾਜ਼ ਤੋਂ ਵੱਖ ਕਰ ਲਿਆ ਅਤੇ ਪੈਰਾਸ਼ੂਟ ਨਾਲ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਜਹਾਜ਼ ਪਿੰਡ ਤੋਂ ਦੂਰ ਇੱਕ ਖਾਲੀ ਖੇਤ ਵਿੱਚ ਕਰੈਸ਼ ਹੋ ਗਿਆ। ਕੁਝ ਹੀ ਦੇਰ 'ਚ ਲੋਕ ਮੌਕੇ 'ਤੇ ਇਕੱਠੇ ਹੋ ਗਏ।