ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਦੀ ਸਾਬਕਾ ਪ੍ਰੋਫੈਸਰ ਡਾ: ਰੀਤੂ ਸਿੰਘ ਆਰਟਸ ਫੈਕਲਟੀ ਦੇ ਬਾਹਰ ਇੱਕ ਰੇਹੜੀ ਵਾਲੇ 'ਤੇ ਪਕੌੜੇ ਵੇਚਦੀ ਨਜ਼ਰ ਆਈ। ਸਾਬਕਾ ਪ੍ਰੋਫੈਸਰ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਵਿਰੋਧ 'ਚ ਪਕੌੜੇ ਪਕਾਏ ਅਤੇ ਲੋਕਾਂ ਨੂੰ ਖਾਣ ਲਈ ਵੀ ਦਿੱਤੇ। ਸੋਮਵਾਰ ਨੂੰ ਪ੍ਰੋਫੈਸਰ ਰੀਤੂ ਸਿੰਘ ਕਾਰਨ ਆਰਟ ਫੈਕਲਟੀ ਦੇ ਬਾਹਰ ਵਿਦਿਆਰਥੀਆਂ ਦਾ ਇਕੱਠ ਸੀ। ਪ੍ਰੋਫ਼ੈਸਰ ਰਿਤੂ ‘ਪੀਐਚਡੀ ਪਕੌੜੇ ਵਾਲਾ’ ਦਾ ਹੋਰਡਿੰਗ ਲਗਾ ਕੇ ਪਕੌੜੇ ਤਲ ਰਹੀ ਸੀ। ਜਿਸ ਕਾਰਨ ਫੁੱਟਪਾਥ 'ਤੇ ਵੱਡੀ ਭੀੜ ਇਕੱਠੀ ਹੋ ਗਈ, ਜਿਸ ਕਾਰਨ ਲੰਘਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਪ੍ਰੋਫੈਸਰ ਰੀਤੂ ਸਿੰਘ ਵਿਦਿਆਰਥੀਆਂ ਅਤੇ ਰਾਹਗੀਰਾਂ ਦੀ ਖਿੱਚ ਦਾ ਕੇਂਦਰ ਰਹੇ। ਸੜਕ 'ਤੇ ਆਉਂਦੇ-ਜਾਂਦੇ ਲੋਕਾਂ ਨੇ ਉਸ ਦੀ ਵੀਡੀਓ ਵੀ ਬਣਾਈ।
ਮੀਨੂ ਸੂਚੀ ਵਿੱਚ ਇੰਨੇ ਤਰ੍ਹਾਂ ਦੇ ਪਕੌੜੇ: ਸਾਬਕਾ ਡੀਯੂ ਪ੍ਰੋਫੈਸਰ ਨੇ ਆਪਣੀ ਮੀਨੂ ਸੂਚੀ ਵਿੱਚ ਪਕੌੜਿਆਂ ਦੀਆਂ ਵੱਖ ਵੱਖ ਕਿਸਮਾਂ ਵੀ ਲਿਖੀਆਂ ਸਨ, ਜਿਸ ਵਿੱਚ ਜੁਮਲਾ ਪਕੌੜੇ (ਬੈਸਟ ਸੇਲਰ), ਸਪੈਸ਼ਲ ਰਿਕਰੂਟਮੈਂਟ ਡਰਾਈਵ ਪਕੌੜੇ, ਐਸਸੀ/ਐਸਟੀ/ਓਬੀਸੀ ਬੈਕਲਾਗ ਪਕੌੜੇ, ਐਨਐਫਐਸ ਸ਼ਾਮਿਲ ਸਨ। ਵਿਸਥਾਪਨ ਪਕੌੜੇ ਅਤੇ ਬੇਰੁਜ਼ਗਾਰ ਵਿਸ਼ੇਸ਼ ਚਾਹ। ਡੀਯੂ ਦੇ ਛਤਰ ਮਾਰਗ ਇਲਾਕੇ 'ਚ ਫੁੱਟਪਾਥ 'ਤੇ ਡਾਕਟਰ ਰੀਤੂ ਸਿੰਘ ਨੂੰ ਪਕੌੜੇ ਵੇਚਦੇ ਦੇਖ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਕਾਰਨ ਹਫੜਾ-ਦਫੜੀ ਮੱਚ ਗਈ।
ਸੂਚਨਾ ਮਿਲਦੇ ਹੀ ਥਾਣਾ ਮੌਰਿਸ ਨਗਰ ਥਾਣਾ ਦਾ ਐਸਐਚਓ, ਸਬ ਇੰਸਪੈਕਟਰ ਅਤੇ ਸਮੁੱਚਾ ਸਟਾਫ ਆਰਟ ਫੈਕਲਟੀ ਦੇ ਗੇਟ ਨੰਬਰ 4 ’ਤੇ ਪੁੱਜ ਗਿਆ। ਜਿੱਥੇ ਦੇਖਿਆ ਗਿਆ ਕਿ ਲੋਕਾਂ ਦੀ ਭਾਰੀ ਭੀੜ ਲੱਗੀ ਹੋਈ ਸੀ ਅਤੇ ਆਲੇ-ਦੁਆਲੇ ਦੇ ਰੇਹੜੀ ਵਾਲੇ ਇਕੱਠੇ ਹੋਏ ਲੋਕਾਂ ਨੂੰ ਪਕੌੜੇ ਖਾਣ ਲਈ ਬੁਲਾ ਰਹੇ ਸਨ। ਪੁਲਿਸ ਨੇ ਡਾਕਟਰ ਰੀਤੂ ਸਿੰਘ ਨੂੰ ਫੁੱਟਪਾਥ ਤੋਂ ਰੇਹੜੀ ਵਾਲਿਆਂ ਨੂੰ ਹਟਾਉਣ ਲਈ ਕਿਹਾ ਪਰ ਉਹ ਨਹੀਂ ਮੰਨੀ। ਜਿਸ ਦੇ ਬਾਅਦ ਪੁਲਿਸ ਨੇ ਉਸ ਦੇ ਖਿਲਾਫ ਧਾਰਾ 283/34 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਡਾਕਟਰ ਰੀਤੂ ਸਿੰਘ ਨੇ ਆਪਣੇ ਐਕਸ ਹੈਂਡਲ 'ਤੇ ਪਕੌੜੇ ਵੇਚਣ ਦੀ ਵੀਡੀਓ ਵੀ ਪੋਸਟ ਕੀਤੀ ਸੀ।
- ਗਾਜ਼ੀਆਬਾਦ 'ਚ ਅਗਰਬੱਤੀ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
- ਮਾਤਮ 'ਚ ਬਦਲ ਗਈਆਂ ਖੁਸ਼ੀਆਂ: ਰੋਡਵੇਜ਼ ਬੱਸ ਅਤੇ ਕਾਰ ਦੀ ਟੱਕਰ ਕਾਰਨ 5 ਲੋਕਾਂ ਦੀ ਮੌਤ, ਵਿਆਹ ਤੋਂ ਪਰਤਦੇ ਸਮੇਂ ਹੋਇਆ ਹਾਦਸਾ
- ਪ੍ਰਧਾਨ ਮੰਤਰੀ ਮੋਦੀ ਅੱਜ ਕੋਲਕਾਤਾ ਵਿੱਚ ਭਾਰਤ ਦੀ ਪਹਿਲੀ ਅੰਡਰਵਾਟਰ ਮੈਟਰੋ ਦਾ ਕਰਨਗੇ ਉਦਘਾਟਨ
- Delhi Weather: ਮੀਂਹ ਤੇ ਠੰਢ ਤੋਂ ਬਾਅਦ ਮੁੜ ਬਦਲੇਗਾ ਦਿੱਲੀ ਦਾ ਮੌਸਮ, ਜਲਦੀ ਦਸਤਕ ਦੇਵੇਗੀ ਗਰਮੀ
ਕੌਣ ਹੈ ਡਾ. ਰੀਤੂ ਸਿੰਘ: ਡਾ. ਰੀਤੂ ਸਿੰਘ ਪਹਿਲਾਂ ਦਿੱਲੀ ਯੂਨੀਵਰਸਿਟੀ ਦੇ ਦੌਲਤ ਰਾਮ ਕਾਲਜ ਵਿਚ ਮਨੋਵਿਗਿਆਨ ਵਿਭਾਗ ਵਿਚ ਐਡ-ਹਾਕ ਪ੍ਰੋਫੈਸਰ ਰਹਿ ਚੁੱਕੀ ਹੈ। ਉਸ ਦਾ ਇਲਜ਼ਾਮ ਹੈ ਕਿ ਡੀਯੂ ਪ੍ਰਸ਼ਾਸਨ ਨੇ ਉਸ ਨੂੰ ਦਲਿਤ ਹੋਣ ਕਾਰਨ ਨੌਕਰੀ ਤੋਂ ਕੱਢ ਦਿੱਤਾ, ਜਿਸ ਕਾਰਨ ਉਹ ਦਿੱਲੀ ਯੂਨੀਵਰਸਿਟੀ ਦੇ ਆਰਟ ਫੈਕਲਟੀ ਗੇਟ ਨੰਬਰ 4 'ਤੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੀ ਹੈ। ਉਹ ਕਰੀਬ ਇਕ ਸਾਲ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ 'ਤੇ ਰਹੀ। ਮੌਜੂਦਾ ਸਮੇਂ 'ਚ ਸਾਬਕਾ ਪ੍ਰੋਫੈਸਰ ਆਪਣੇ ਵਿਰੋਧ ਅਤੇ ਪਕੌੜੇ ਵੇਚਣ ਵਾਲਿਆਂ ਨੂੰ ਲੈ ਕੇ ਸੁਰਖੀਆਂ 'ਚ ਬਣਈ ਹੋਈ ਹੈ।