ਸ਼ਿਮਲਾ/ਹਿਮਾਚਲ ਪ੍ਰਦੇਸ਼: ਆਪਣੇ ਬਿਆਨਾਂ ਨਾਲ ਅਕਸਰ ਸੁਰਖੀਆਂ ਅਤੇ ਵਿਵਾਦਾਂ ਵਿੱਚ ਰਹਿਣ ਵਾਲੀ ਬਾਲੀਵੁੱਡ ਕੁਈਨ ਅਤੇ ਬੀਜੇਪੀ ਸੰਸਦ ਕੰਗਨਾ ਰਣੌਤ ਦਾ ਇੱਕ ਇੰਟਰਵਿਊ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਦਰਅਸਲ ਕੰਗਨਾ ਰਣੌਤ ਨੇ ਇਕ ਨਿੱਜੀ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਕਿਸਾਨਾਂ ਬਾਰੇ ਕੁਝ ਅਜਿਹਾ ਕਿਹਾ, ਜਿਸ 'ਤੇ ਫਿਰ ਤੋਂ ਵਿਵਾਦ ਸ਼ੁਰੂ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਵੀ ਲੋਕ 'ਕੁਈਨ' ਨੂੰ ਟ੍ਰੋਲ ਕਰ ਰਹੇ ਹਨ।
ਇਕ ਨਿੱਜੀ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਕੰਗਨਾ ਰਣੌਤ ਨੇ ਕਿਹਾ, ''ਜੋ ਕੁਝ ਬੰਗਲਾਦੇਸ਼ 'ਚ ਹੋਇਆ, ਉਹੀ ਇੱਥੇ (ਭਾਰਤ) ਹੋਣ 'ਚ ਦੇਰ ਨਹੀਂ ਲੱਗੇਗੀ, ਜੇਕਰ ਸਾਡੀ ਚੋਟੀ ਦੀ ਲੀਡਰਸ਼ਿਪ ਇੰਨੀ ਮਜ਼ਬੂਤ ਨਾ ਹੁੰਦੀ, ਤਾਂ ਕਿਸਾਨ ਅੰਦੋਲਨ ਹੋਏ, ਜਿੱਥੇ ਲਾਸ਼ਾਂ ਲਟਕ ਰਹੀਆਂ ਸੀ, ਉੱਥੇ ਰੇਪ ਹੋ ਰਹੇ ਸੀ ਅਤੇ ਜਦੋਂ ਕਿਸਾਨ ਭਲਾਈ ਬਿੱਲ ਵਾਪਿਸ ਲਿਆ ਗਿਆ ਸੀ, ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਇਹ ਬਿੱਲ ਵਾਪਸ ਲਿਆ ਜਾਵੇਗਾ, ਇਸ ਤਰ੍ਹਾਂ ਦੀ ਸਾਜ਼ਿਸ਼ ਪਿੱਛੇ ਚੀਨ ਤੇ ਅਮਰੀਕਾ ਵਰਗੀਆਂ ਵਿਦੇਸ਼ੀ ਤਾਕਤਾਂ ਦਾ ਹੱਥ ਹੈ।"
"ਪਹਿਲੇ ਥੱਪੜ ਦਾ ਨਿਸ਼ਾਨ ਅਜੇ ਗਿਆ ਨਹੀਂ ...": ਇਸ ਦੇ ਨਾਲ ਹੀ ਸੋਸ਼ਲ ਮੀਡੀਆ ਪ੍ਰਭਾਵਕ ਧਰੁਵ ਰਾਠੀ ਨੇ ਇਸ ਇੰਟਰਵਿਊ ਨੂੰ ਰੀਟਵੀਟ ਕਰਕੇ ਕੰਗਨਾ ਰਣੌਤ 'ਤੇ ਨਿਸ਼ਾਨਾ ਸਾਧਿਆ ਹੈ। ਧਰੁਵ ਰਾਠੀ ਨੇ ਲਿਖਿਆ, "ਥੱਪੜ ਦਾ ਨਿਸ਼ਾਨ ਅਜੇ ਨਹੀਂ ਗਿਆ ਹੈ ਅਤੇ ਫਿਰ ਉਸ ਨੇ ਉਹੀ ਗੱਲ ਕਹੀ ਹੈ। ਹੁਣ ਫਿਰ ਜੇਕਰ ਕੋਈ ਵੀ ਬੇਟੀ ਖੜ੍ਹੀ ਹੋਈ, ਤਾਂ ਉਹ ਤੁਹਾਨੂੰ ਦੋਵਾਂ ਗੱਲ੍ਹਾਂ 'ਤੇ ਥੱਪੜ ਮਾਰੇਗੀ। ਕੰਗਨਾ ਰਣੌਤ, ਤੁਹਾਡੀਆਂ ਹਰਕਤਾਂ ਨੇ ਹਰ ਵਾਰ ਇੱਕ ਥੱਪੜ ਮਾਰਿਆ ਹੈ। ਹੁਣ ਇਸ 'ਤੇ' ਭਾਜਪਾਈ ਕੀ ਬੋਲਣਗੇ? ਪ੍ਰਧਾਨ ਮੰਤਰੀ ਦਜੀ ਕੀ ਕਹਿਣਾ ਤੁਹਾਡਾ ਇਸ ਉੱਤੇ"
अभी थप्पड़ का निशान गया नहीं फिर वही बात कह गयी
— Dhruv Rathee Parody (@Dhruv_Rathee20) August 25, 2024
अब फिर कोई बेटी उठ खड़ी हुई तो दोनों गाल पर थप्पड़ जड़ कर जायेगी #KanganaRanaut तेरी हरकत हर बार थप्पड़ खाने वाला ही होता है
अब इस पर भाजपाई क्या बोलेंगे
प्रधानमंत्री जी क्या कहना है आपको इस पर pic.twitter.com/6CrNfx9sLN
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੰਗਨਾ ਰਣੌਤ ਨੇ ਕਿਹਾ ਸੀ ਕਿ ਭਾਰਤ ਨੂੰ ਸਹੀ ਅਰਥਾਂ ਵਿੱਚ 2014 ਵਿੱਚ ਆਜ਼ਾਦੀ ਮਿਲੀ ਹੈ। ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ ਅਤੇ ਉਸ ਨੂੰ ਖੂਬ ਟ੍ਰੋਲ ਵੀ ਕੀਤਾ ਗਿਆ ਸੀ, ਹੁਣ ਦੇਖਣਾ ਹੋਵੇਗਾ ਕਿ ਕੰਗਨਾ ਰਣੌਤ ਦੇ ਇਸ ਨਵੇਂ ਵਿਵਾਦਿਤ ਬਿਆਨ 'ਤੇ ਭਾਜਪਾ ਦੀ ਕੀ ਪ੍ਰਤੀਕਿਰਿਆ ਆਉਂਦੀ ਹੈ।