ਤਰਨ ਤਾਰਨ ਦੇ ਪਿੰਡ ਬਲੇਰ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ - Youth brutally murdered in Baler - YOUTH BRUTALLY MURDERED IN BALER
Published : May 3, 2024, 10:05 AM IST
ਤਰਨ ਤਾਰਨ : ਥਾਣਾ ਭਿੱਖੀਵਿੰਡ ਦੇ ਅਧੀਨ ਪੈਂਦੇ ਪਿੰਡ ਬਲੇਰ ਵਿੱਚ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਗੁਰਜੀਤ ਸਿੰਘ ਦਾ ਪਿੰਡ ਵਿੱਚ ਹੀ ਰਹਿਣ ਵਾਲੇ ਇੱਕ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਜਿਸ ਦੇ ਚਲਦਿਆਂ ਉਸਦਾ ਕਤਲ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਜਮੀਨ ਵਾਲਿਆਂ, ਅੱਜੂ ਅਤੇ ਜਰਮਨ ਨੇ ਸਾਨੂੰ ਘੇਰ ਕੇ ਧਮਕੀਆਂ ਦਿੱਤੀਆ ਸਨ ਪਰ ਮੋਹਤਬਾਰਾ ਨੇ ਸਾਡਾ ਰਾਜੀਨਾਮਾ ਕਰਵਾ ਦਿੱਤਾ, ਪਰ ਪਰਸੋਂ ਉਨਾ ਨੇ ਸਾਡੇ ਲੜਕੇ ਨੂੰ ਧਮਕੀਆ ਦਿੱਤੀਆ ਸਨ ਕਿ ਸਾਨੂੰ ਤੇਰੇ 'ਤੇ ਦੋ ਕਿੱਲੇ ਜਮੀਨ ਵੇਚ ਕੇ ਵੀ ਲਾਉਣੀ ਪੈ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਗੁਰਜੀਤ ਨੂੰ ਘੇਰ ਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਗੁਰਜੀਤ ਨੂੰ ਕਰੰਟ ਲਾ ਕੇ ਮਾਰਿਆ ਹੈ। ਕਿਉਂਕਿ ਉਸ ਦੇ ਸਰੀਰ ਉਤੇ ਗਰਮ ਪ੍ਘੇਰੈਸ ਦੇ ਨਿਸ਼ਾਨ ਸਨ ਅਤੇ ਉਸਦੇ ਗਲੇ ਨੂੰ ਤਾਰ ਨਾਲ ਲਪੇਟਿਆ ਗਿਆ ਅਤੇ ਇਨਾਂ ਹੀ ਨਹੀਂ, ਉਸ 'ਤੇ ਤੇਜ਼ਾਬ ਵੀ ਪਾਇਆ ਗਿਆ ਹੈ। ਮਾਮਲੇ ਸੰਬੰਧੀ ਸ਼ਿਕਾਇਤ ਦਰਜ ਕਰਵਾ ਕੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਉਧਰ ਪੁਲਿਸ ਸੀਸੀ ਟੀਵੀ ਫੁੱਟੇਜ ਭਾਲ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।