ਭਾਜਪਾ-ਅਕਾਲੀ ਗੱਠਜੋੜ 'ਤੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਦਿੱਤਾ ਬਿਆਨ-ਕਿਹਾ 'ਸਿੱਖ ਕੌਮ ਤੋਂ ਵੱਧ ਕੇ ਕੁਝ ਨਹੀਂ' - Gurcharan singh grewal
Published : Mar 23, 2024, 12:18 PM IST
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਥ ਅਤੇ ਪੰਜਾਬ ਦੇ ਹਿੱਤ ਨੂੰ ਪਹਿਲ ਦਿੰਦਿਆ ਭਾਜਪਾ ਨਾਲ ਗੱਠਜੋੜ ਸੰਬਧੀ ਦੋ ਵਿਚਾਰ ਪ੍ਰਗਟਾਏ ਗਏ ਹਨ। ਇਸ ਸਬੰਧੀ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਰਾਜਨੀਤਿਕ ਗੱਠਜੋੜ ਤੋਂ ਪਹਿਲਾਂ ਪੰਥ ਅਤੇ ਪੰਜਾਬ ਦੇ ਹਿੱਤਾ ਦੀ ਜੋ ਗਲ ਆਖੀ ਹੈ, ਉਹ ਇੱਕ ਵਧੀਆ ਉਪਰਾਲਾ ਹੈ। ਜਿਸਦੇ ਚਲਦੇ ਉਹਨਾ ਇਹ ਗੱਲ ਸਪਸ਼ਟ ਕੀਤੀ ਹੈ ਕਿ ਚਾਹੇ ਰਾਜਨੀਤਕ ਗਠਜੋੜ ਇੱਕ ਰਾਜਸੀ ਫੈਸਲਾ ਹੈ, ਪਰ ਅਸੀ ਪਹਿਲਾਂ ਕੌਮ ਅਤੇ ਪੰਥ ਦੇ ਨਾਲ ਖੜੇ ਹਾਂ। ਚਾਹੇ ਉਹ ਬੰਦੀ ਸਿੰਘਾ ਦਾ ਮਾਮਲਾ ਹੋਵੇ ਚਾਹੇ ਕਿਸਾਨਾ ਦਾ ਮਾਮਲਾ ਹੋਵੇ ਚਾਹੇ ਘੱਟ ਗਿਣਤੀ ਲੋਕਾਂ ਦੀ ਗੱਲ ਹੋਵੇ। ਨਾਲ ਹੀ ਉਹਨਾਂ ਕਿਹਾ ਕਿ ਜਿਥੇ ਪੰਜਾਬ ਦੇ ਹੱਕ ਦੀ ਗਲ ਹੋਵੇਗੀ,ਉਥੇ ਸ਼੍ਰੋਮਣੀ ਅਕਾਲੀ ਦਲ ਮੋਹਰੀ ਹੋਵੇਗੀ। ਇਹ ਪੰਜਾਬ ਦੇ ਲੋਕਾਂ ਦੇ ਪੰਥ ਦੇ ਹੱਕ ਦੇ ਮਾਮਲਿਆਂ ਤੋਂ ਬਾਅਦ ਹੀ ਕਿਸੇ ਗਠਜੋੜ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਲਈ ਕਿਸੇ ਵੀ ਤਰ੍ਹਾਂ ਦੀ ਅਫਵਾਹ ਉਤੇ ਧਿਆਨ ਨਾ ਦਿੱਤਾ ਜਾਵੇ।