ਹੜ੍ਹ ਪੀੜਤ ਜਥੇਬੰਦੀ ਨੇ ਕੀਤਾ ਆਪ ਉਮੀਦਵਾਰਾਂ ਦੇ ਘਿਰਾਓ ਦਾ ਐਲਾਨ, ਤਰਨ ਤਾਰਨ 'ਚ ਇਕੱਠੇ ਹੋਏ ਕਿਸਾਨਾਂ ਨੇ ਸੁਣਾਇਆ ਆਪਣਾ ਦਰਦ - siege of AAP candidates - SIEGE OF AAP CANDIDATES
Published : Apr 30, 2024, 6:52 AM IST
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਲੋਕੇ ਵਿੱਚ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੀ ਪਤਨੀ ਸੁਰਿੰਦਰਪਾਲ ਕੌਰ ਭੁੱਲਰ ਦਾ ਚੋਣ ਪ੍ਰਚਾਰ ਪ੍ਰੋਗਰਾਮ ਹੜ੍ਹ ਪੀੜਤ ਕਿਸਾਨਾਂ ਦੇ ਰੋਸ ਦੀ ਭੇਟ ਚੜ੍ਹ ਗਿਆ। ਜਦੋਂ ਕਿਸਾਨਾਂ ਨੂੰ ਪ੍ਰਗਰਾਮ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਨੇ ਬੀਬੀ ਭੁੱਲਰ ਦਾ ਵਿਰੋਧ ਕਰਨ ਲਈ ਭਾਰੀ ਇਕੱਠ ਕੀਤਾ। ਇਸ ਸਬੰਧੀ ਜਦੋਂ ਸੁਰਿੰਦਰਪਾਲ ਕੌਰ ਭੁੱਲਰ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਆਪਣਾ ਇਸ ਪਿੰਡ ਦਾ ਦੌਰਾ ਰੱਦ ਕਰ ਦਿੱਤਾ। ਇਸ ਮੌਕੇ ਹੜ੍ਹ ਪੀੜਤ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਹ ਉਹ ਲੋਕ ਹਨ ਜੋ ਕਹਿੰਦੇ ਸਨ ਕਿ ਅਸੀਂ ਆਪਣੇ ਹਲਕੇ ਦੇ ਲੋਕਾਂ ਵਿੱਚ ਰਹਾਂਗੇ ਪਰ ਅੱਜ ਇਹ ਕਿਸਾਨਾਂ ਨੂੰ ਮਿਲਣ ਵਾਲਾ ਮੁਆਵਜ਼ਾ ਨਹੀਂ ਦਿਵਾ ਸਕੇ। ਜਿਸ ਕਰਕੇ ਹੁਣ ਕਿਸਾਨਾਂ ਦਾ ਸਾਹਮਣਾ ਵੀ ਨਹੀਂ ਕਰ ਰਹੇ। ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਉਹ ਇਨ੍ਹਾਂ ਆਗੂਆਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ ਅਤੇ ਜੇਕਰ ਇਹ ਆਉਣਗੇ ਤਾਂ ਇਨ੍ਹਾਂ ਦਾ ਵਿਰੋਧ ਕਾਲੀਆ ਝੰਡੀਆ ਦਿਖਾ ਕੇ ਕੀਤਾ ਜਾਵੇਗਾ।