ਬਜ਼ੁਰਗ ਔਰਤ ਤੋਂ ਪੈਸਿਆਂ ਵਾਲਾ ਪਰਸ ਖੋਣ ਵਾਲੇ ਝਪਟਮਾਰ ਪੁਲਿਸ ਨੇ ਕੁਝ ਘੰਟਿਆਂ ਵਿੱਚ ਦਬੋਚੇ - MOGA POLICE ARRESTED 2 PEOPLE - MOGA POLICE ARRESTED 2 PEOPLE
Published : Apr 21, 2024, 7:55 PM IST
ਮੋਗਾ: ਪੰਜਾਬ ਪੁਲਿਸ ਮੋਗਾ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ ਕਿ ਇੱਕ ਬਜ਼ੁਰਗ ਤੋਂ ਪੈਸਿਆਂ ਵਾਲਾ ਬੈਗ ਲੁੱਟਣ ਵਾਲੇ ਨੌਜਵਾਨਾਂ ਨੂੰ ਪੁਲਿਸ ਨੇ ਕੁਝ ਘੰਟਿਆਂ 'ਚ ਹੀ ਕਾਬੂ ਕਰ ਲਿਆ।ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੇ ਦਿਨ ਵਰਨਾ ਕਾਰ ਸਵਾਰ ਦੋ ਝਪਟਮਾਰਾਂ ਨੇ ਪਰਮਜੀਤ ਕੌਰ ਤੋਂ 34000 ਦੀ ਨਗਦ ਭਾਰਤੀ ਕਰੰਸੀ ,02 ਚਾਂਦੀ ਦੀਆਂ ਚੈਨਾਂ ਅਤੇ ਉਸ ਦੇ ਜ਼ਰੂਰੀ ਕਾਗਜ਼ਾਂ ਵਾਲਾ ਪਰਸ ਖੋਹ ਕੇ ਵਰਨਾ ਕਾਰ ਵਿੱਚ ਫਰਾਰ ਹੋ ਗਏ ਸਨ। ਜਦੋਂ ਇਸ ਘਟਨਾ ਦੀ ਸੂਚਨਾ ਸਥਾਨਿਕ ਪੁਲਿਸ ਨੂੰ ਮਿਲੀ ਤਾਂ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਝਪਟਮਾਰ ਲੁਟੇਰਿਆਂ ਦਾ ਪਿੱਛਾ ਕਰਦੇ ਹੋਏ ਪਿੰਡ ਰੋਡੇ ਦੇ ਵੀਰਾਨ ਪਏ ਡੇਰੇ ਅੰਦਰ ਪਹੁੰਚੀ ਜਿੱਥੇ ਇਹ ਦੋ ਝਪਟਮਾਰ ਬੈਠੇ ਸਨ। ਪੁਲਿਸ ਨੇ ਦੋਹਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਲੁੱਟੀ ਗਈ ਨਗਦੀ ਬਰਾਮਦ ਕੀਤੀ ਅਤੇ ਉਹਨਾਂ ਦਾ ਤੀਸਰਾ ਸਾਥੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਵਰਿੰਦਰ ਸਿੰਘ ਅਤੇ ਸਤਨਾਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤੀਸਰੇ ਦੀ ਭਾਲ ਜਾਰੀ ਹੈ।