ਪੰਜਾਬ

punjab

ETV Bharat / videos

ਸਿੱਧੂ ਮੂਸੇ ਵਾਲਾ ਦੇ ਜੀਵਨ 'ਤੇ ਕਿਤਾਬ ਲਿਖਣ ਵਾਲੇ ਮਨਜਿੰਦਰ ਸਿੰਘ ਨੇ ਆਪਣੀ ਜ਼ਮਾਨਤ ਅਰਜੀ ਲਈ ਵਾਪਸ - MANSA POLICE CASE AGAINST WRITER

By ETV Bharat Punjabi Team

Published : Dec 13, 2024, 4:33 PM IST

ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ 'ਤੇ ਕਿਤਾਬ ਲਿਖਣ ਵਾਲੇ ਮਨਜਿੰਦਰ ਮਾਖਾਂ ਦੇ ਖਿਲਾਫ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਮਨਜਿੰਦਰ ਸਿੰਘ ਮਾਖਾ ਵੱਲੋਂ ਆਪਣੀ ਜ਼ਮਾਨਤ ਅਰਜ਼ੀ ਅਦਾਲਤ ਦੇ ਵਿੱਚ ਲਗਾਈ ਗਈ ਸੀ ਪਰ ਹੁਣ ਉਕਤ ਲੇਖਕ ਨੇ ਆਪਣੀ ਜ਼ਮਾਨਤ ਅਰਜੀ ਵਾਪਿਸ ਲੈ ਲਈ ਹੈ। ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਬਲਕੌਰ ਸਿੰਘ ਵੱਲੋਂ ਅਦਾਲਤ 'ਚ ਲੜੇ ਜਾ ਰਹੇ ਕੇਸ ਕਾਰਨ ਉਹਨਾਂ ਨੇ ਇਸ ਕਿਤਾਬ 'ਤੇ ਇਤਰਾਜ਼ ਜਤਾਇਆ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਇਸ ਸ਼ਿਕਾਇਤ ਦੇ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਸਿੱਧੂ ਮੂਸੇਵਾਲਾ ਦੇ ਬਚਪਨ ਦੀਆਂ ਤਸਵੀਰਾਂ ਇਸ ਕਿਤਾਬ ਦੇ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਅਤੇ ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਭਾਰਤ ਦੇ ਵੱਡੇ ਪੋਲੀਟੀਕਲ ਲੀਡਰਾਂ ਅਤੇ ਗੈਂਗਸਟਰਾਂ ਦੇ ਨਾਲ ਰਿਸ਼ਤੇ ਦਿਖਾਏ ਗਏ ਸਨ, ਜਿਸ ਕਾਰਨ ਉਨ੍ਹਾਂ ਨੇ ਇਸ ਕਿਤਾਬ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। 

ABOUT THE AUTHOR

...view details