ਪੰਜਾਬ

punjab

ETV Bharat / videos

ਪੁਲਿਸ ਨੂੰ ਚਕਮਾ ਦੇ ਕੇ ਹਸਪਤਾਲ ਤੋਂ ਫਰਾਰ ਹੋਇਆ ਗੈਂਗਸਟਰ ਚਰਨਜੀਤ ਸਿੰਘ ਉਰਫ਼ ਰਾਜੂ ਸ਼ੂਟਰ - Gangster Raju Shooter - GANGSTER RAJU SHOOTER

By ETV Bharat Punjabi Team

Published : Apr 19, 2024, 11:22 AM IST

ਤਰਨਤਾਰਨ : ਤਰਨਤਾਰਨ ਸਿਵਲ ਹਸਪਤਾਲ 'ਚੋਂ ਗੈਂਗਸਟਰ ਰਾਜੂ ਸ਼ੂਟਰ ਪੁਲਿਸ ਨੂੰ ਚਕਮਾ ਦੇਕੇ ਫ਼ਰਾਰ ਹੋ ਗਿਆ ਹੈ। ਪਿੱਛਲੇ ਸਾਲ ਦਸੰਬਰ ਵਿੱਚ ਰਾਜੂ ਸ਼ੂਟਰ ਨੂੰ ਝਬਾਲ ਨੇੜੇ ਪੁਲਿਸ ਵੱਲੋ ਮੁਕਾਬਲੇ ਦੋਰਾਨ ਜ਼ਖ਼ਮੀ ਹਾਲਤ ਵਿੱਚ ਗਿਰਫ਼ਤਾਰ ਕੀਤਾ ਸੀ। ਰਾਜੂ ਸ਼ੂਟਰ ਦੀ ਲੱਤ ਵਿੱਚ ਗੋਲੀ ਵੱਜੀ ਸੀ, ਜਿਸ ਦਾ ਇਲਾਜ ਚੱਲ ਰਿਹਾ ਸੀ। ਅੱਜ ਤੜਕਸਾਰ ਸਵੇਰੇ 2 ਵੱਜੇ ਦੇ ਕਰੀਬ ਰਾਜੂ ਸ਼ੂਟਰ ਦੇ ਸਾਥੀ ਮੋਟਰਸਾਈਕਲ ‘ਤੇ ਆਏ ਅਤੇ ਹਥਿਆਰਾਂ ਦੀ ਨੋਕ ‘ਤੇ ਰਾਜੁ ਨੂੰ ਲੈਕੇ ਫ਼ਰਾਰ ਹੋ ਗਏ। ਰਾਜੂ ਸ਼ੂਟਰ ਪਿੱਛਲੇ ਸਾਲ ਢੋਟੀਆਂ ਵਿਖੇ ਹੋਈ ਬੈਂਕ ਡਕੈਤੀ ਅਤੇ ਹੋਰ ਕਈ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਹੈ। ਪੁਲਿਸ ਵੱਲੋਂ ਫ਼ਰਾਰ ਹੋਏ ਰਾਜੂ ਸ਼ੂਟਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details